ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਮੇਹਰ ਚੰਦ ਪੋਲੀਟੈਕਨਿਕ ਵਿਖੇ ਖੂਨਦਾਨ ਕੈਂਪ

ਜਲੰਧਰ (ਅਰੋੜਾ) :- ਸ਼ਹੀਦੇ ਆਜ਼ਮ ਭਗਤ ਸਿੰਘ ਦੇ 94ਵੇਂ ਸ਼ਹੀਦੀ ਦਿਵਸ ਦੇ ਮੋਕੇ ਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਖੂਨਦਾਨ ਕੈਂਪ ਲਾਇਆ ਜਿਸ ਦਾ ਉਦਘਾਟਨ ਹਿੰਦਰ ਪਾਲ ਭਗਤ ਕੈਬਨਿਟ ਮੰਤਰੀ (ਪੰਜਾਬ) ਨੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦਾ ਗੁਲਦਸਤੇ ਨਾਲ ਉਹਨਾਂ ਦਾ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਪ੍ਰਤੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਸੀ। ਕਈ ਸਟਾਫ ਮੈਂਬਰਾਂ ਨੇ ਵੀ ਖੂਨਦਾਨ ਦਿੱਤਾ। ਪਿਮਸ ਹਸਪਤਾਲ ਜਲੰਧਰ ਦੀ ਟੀਮ ਨੇ 84 ਯੁਨੀਟ ਬਲੱਡ ਇਕਠਾ ਕੀਤਾ।

ਖੂਨਦਾਨ ਦੇਣ ਵਾਲੇ ਬੱਚਿਆਂ ਨੂੰ ਮੁਮੈਂਟੋ ਅਤੇ ਸਰਟੀਫਿਕੇਟ ਵੱਡੇ ਗਏ। ਮਹਿੰਦਰ ਪਾਲ ਭਗਤ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਤੇ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ ਚੜ ਕੇ ਹਿਸਾ ਲੈਣਾ ਚਾਹੀਦਾ ਹੈ। ਮੇਹਰ ਚੰਦ ਪੋਲੀਟੈਕਨਿਕ ਵਿਖੇ ਹਰ ਸਾਲ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਕੈਂਪ ਦਾ ਪੂਰਾ ਪ੍ਰਬੰਧ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਕੋਆਰਡੀਨੇਟਰ ਦੁਰਗੇਸ਼ ਕੁਮਾਰ ਵਲੋਂ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲ ਐਨ.ਜੀ.ੳ ਵਲੋੰ ਵਿਸ਼ੇਸ਼ ਯੋਗਦਾਨ ਵੀ ਦਿੱਤਾ ਗਿਆ। ਇਸ ਮੌਕੇ ਸ. ਵਿਕ੍ਮਜੀਤ ਸਿੰਘ, ਗਗਨਦੀਪ, ਅੱਜੇ ਦੱਤਾ ਅਤੇ ਰਾਜੀਵ ਸ਼ਰਮਾ ਹਾਜਿਰ ਸਨ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *