ਅੰਮ੍ਰਿਤਸਰ (ਪ੍ਰਦੀਪ) :- ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ), ਅੰਮ੍ਰਿਤਸਰ ਜੋਤੀ ਬਾਲਾ, ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਵੋਟਰ ਸੂਚੀਆਂ, ਚੋਣਾਂ ਕਰਵਾਉਣ, ਬੂਥ ਲੈਵਲ ਏਜੰਟਾਂ (BLAs) ਦੀ ਨਿਯੁਕਤੀ, ਸ਼ਿਕਾਇਤਾਂ ਅਤੇ ਚੋਣਾਂ ਦੇ ਹੋਰ ਮੁੱਦਿਆਂ ਤੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀਮਤੀ ਜੋਤੀ ਬਾਲਾ, ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਵਿੱਚ ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬੀ.ਐਲ.ਏ. ਨਿਯੁਕਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹਨਾ ਵੱਲੋਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਲਈ ਹਰੇਕ ਸਾਲ ਵਿਚ 4 ਮੌਕੇ (1 ਜਨਵਰੀ,1 ਅਪ੍ਰੈਲ,1 ਜੁਲਾਈ,1 ਅਕਤੂਬਰ) ਬਾਰੇ ਜਾਣਕਾਰੀ ਦਿੱਤੀ। ਵੋਟਰਾਂ ਦੀ ਰਜਿਸਟਰੇਸ਼ਨ, ਸੋਧ, ਪੋਲਿੰਗ ਸਟੇਸ਼ਨ ਦਾ ਪਤਾ ਲਗਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਵੋਟਰ ਹੈਲਪ ਲਾਈਨ ਐਪ ਬਾਰੇ ਵੀ ਸੂਚਿਤ ਕੀਤਾ ਗਿਆ।
ਇਸ ਤੋਂ ਇਲਾਵਾ ਮਿਤੀ 31 ਮਾਰਚ, 2025 ਤੱਕ ਬੀ.ਐਲ.ਏ. ਦੀਆਂ ਨਿਯੁੱਕਤੀਆਂ ਕਰਕੇ ਉਸ ਦੀਆਂ ਸੂਚੀਆਂ ਜਿਲ੍ਹਾ ਚੋਣ ਦਫ਼ਤਰ, ਅੰਮ੍ਰਿਤਸਰ ਵਿਖੇ ਜਮਾ ਕਰਵਾਉਣ ਲਈ ਕਿਹਾ ਗਿਆ। ਇਸ ਸਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰੀ ਸਮੇਂ ਦੌਰਾਨ ਟੋਲ ਫਰੀ ਨੰਬਰ 1950 ਤੇ ਸੰਪਰਕ ਕਰਨ ਲਈ ਕਿਹਾ। ਇਸ ਮੀਟਿੰਗ ਇੰਡੀਅਨ ਨੈਸ਼ਨਲ ਕਾਂਗਰਸ, ਅੰਮ੍ਰਿਤਸਰ ਦਿਹਾਤੀ ਵੱਲੋਂ ਹਰਗੁਰਿੰਦਰ ਸਿੰਘ ਗਿੱਲ, ਭਾਰਤੀ ਜਨਤਾ ਪਾਰਟੀ, ਅੰਮ੍ਰਿਤਸਰ ਸ਼ਹਿਰੀ, ਸਤਪਾਲ ਡੋਗਰਾ, ਭਾਰਤੀ ਜੰਨਤਾ ਪਾਰਟੀ, ਅੰਮ੍ਰਿਤਸਰ ਦਿਹਾਤੀ ਵਿਕਰਮ ਡੰਡੋਨਾ, ਬਹੁਜਨ ਸਮਾਜ ਪਾਰਟੀ, ਅੰਮ੍ਰਿਤਸਰ ਦਿਹਾਤੀ, ਜਗਦੀਸ਼ ਦੁੱਗਲ, ਬਹੁਜਨ ਸਮਾਜ ਪਾਰਟੀ, ਅੰਮ੍ਰਿਤਸਰ ਸ਼ਹਿਰੀ ਵੱਲੋਂ ਸ਼੍ਰੀ ਤਾਰਾ ਚੰਦ ਭਗਤ, ਕਮਿਊਨਿਸਟ ਪਾਰਟੀ ਆਫ ਇੰਡੀਆ ਸੀ.ਪੀ.ਆਈ.(ਐਮ), ਅੰਮ੍ਰਿਤਸਰ ਵੱਲੋਂ ਚਰਨਜੀਤ, ਆਮ ਆਦਮੀ ਪਾਰਟੀ ਸ਼ਹਿਰੀ ਅਤੇ ਦਿਹਾਤੀ, ਵੱਲੋਂ ਕ੍ਰਮਵਾਰ ਮੁਖਵਿੰਦਰ ਸਿੰਘ ਵਿਰਦੀ ਅਤੇ ਸਰਬਜੀਤ ਸਿੰਘ ਹਾਜਰ ਸਨ। ਇਸ ਤੋਂ ਇਲਾਵਾ ਰਜਿੰਦਰ ਸਿੰਘ, ਚੋਣ ਕਾਨੂੰਗੋ, ਅਰਮਿੰਦਰ ਪਾਲ ਸਿੰਘ, ਚੋਣ ਕਾਨੂੰਗੋ, ਪਰਕੀਰਤ ਸਿੰਘ, ਚੋਣ ਕਾਨੂੰਗੋ ਅਤੇ ਜਸਬੀਰ ਸਿੰਘ, ਕਲਰਕ ਵੀ ਹਾਜਰ ਸਨ।
