ਅੰਮ੍ਰਿਤਸਰ (ਪ੍ਰਦੀਪ):- ਭਾਰਤੀਯ ਮਜ਼ਦੂਰ ਸੰਘ ਨਾਲ ਸੰਬੰਧਤ ਅਤੇ ਡਾਕ ਵਿਭਾਗ ਦੀ ਪ੍ਰਮੁੱਖ ਯੂਨੀਅਨ ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਗਰੁੱਪ- ਸੀ , ਅੰਮ੍ਰਿਤਸਰ , ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਪੋਸਟ ਮੈਨ ਅਤੇ ਐਮ ਟੀ ਐੱਸ , ਭਾਰਤੀਯ ਗ੍ਰਾਮੀਣ ਡਾਕ ਸੇਵਕ ਸੰਘ , ਭਾਰਤੀਯ ਪੋਸਟਲ ਪੈਨਸ਼ਨਰ ਸੰਘ ਅੰਮ੍ਰਿਤਸਰ ਡਵੀਜ਼ਨ ਦੀ ਜੁਆਇੰਟ ਕਾਨਫਰੰਸ ਦੀ ਅੰਮ੍ਰਿਤਸਰ ਜਰਨਲ ਪੋਸਟ ਆਫਿਸ ਕੰਪਲੈਕਸ ਸਥਿਤ ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਦੇ ਯੂਨੀਅਨ ਆਫਿਸ ਵਿੱਚ ਕਰਵਾਈ ਗਈ।

ਇਸ ਵਿਸ਼ਾਲ ਕਾਨਫਰੰਸ ਵਿੱਚ ਅੰਮ੍ਰਿਤਸਰ ਡਵੀਜ਼ਨ ਦੀ ਅਗਲੇ 2 ਸਾਲਾਂ ਲਈ ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਗਰੁੱਪ- ਸੀ, ਭਾਰਤੀਯ ਪੋਸਟਲ ਇੰਪਲਾਇਜ਼ ਐਸੋਸੀਏਸ਼ਨ ਪੋਸਟਮੈਨ ਅਤੇ ਐਮ ਟੀ ਐੱਸ , ਭਾਰਤੀਯ ਪੋਸਟਲ ਪੈਨਸ਼ਨਰ ਸੰਘ, ਭਾਰਤੀਯ ਗ੍ਰਾਮੀਣ ਡਾਕ ਸੇਵਕ ਸੰਘ ਦੇ ਨਵੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਚੁਣਾਵ ਕੀਤਾ ਗਿਆ। ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਭਾਰਤੀਯ ਜਨਤਾ ਪਾਰਟੀ ਅੰਮ੍ਰਿਤਸਰ ਉਚੇਚੇ ਤੌਰ ਤੇ ਸ਼ਾਮਲ ਹੋਏ, ਉਹਨਾਂ ਵੱਲੋਂ ਯੂਨੀਅਨ ਦੇ ਨਵੇ ਚੁਣੇ ਅਹੁਦੇਦਾਰਾਂ ਭੁਪਿੰਦਰ ਸਿੰਘ ਸੈਕਟਰੀ ਗਰੁੱਪ- ਸੀ, ਪਰਮਿੰਦਰ ਸਿੰਘ ਪ੍ਰਧਾਨ, ਹਰਨੇਕ ਸਿੰਘ ਸੈਕਟਰੀ ਪੋਸਟਮੈਨ ਵਿੰਗ, ਰਜਿੰਦਰ ਕੁਮਾਰ ਸੈਕੇਟਰੀ ਪੈਨਸ਼ਨਰ ਸੰਘ ਅਤੇ ਮੰਗਤ ਸਿੰਘ ਸੈਕਟਰੀ ਗ੍ਰਾਮੀਣ ਡਾਕ ਸੇਵਕ ਹੋਰਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ।

ਇਸ ਕਾਨਫਰੰਸ ਵਿੱਚ ਅੰਮ੍ਰਿਤਸਰ ਪੋਸਟਲ ਵਿਭਾਗ ਦੇ ਸੀਨੀਅਰ ਸੁਪਰਡੈਂਟ ਮਾਨਯੋਗ ਪਰਵੀਨ ਪ੍ਰਸੂਨ ਨੇ ਆਪਣੇ ਸੰਬੋਧਨ ਵਿੱਚ ਨਵੇ ਚੁਣੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਕਾਨਫਰੰਸ ਦੀ ਪ੍ਰਧਾਨਗੀ ਭਾਰਤੀਯ ਪੋਸਟਲ ਇੰਪਲਾਇਜ਼ ਫੈਡਰੇਸ਼ਨ ਦੇ ਸੈਕੇਟਰੀ ਜਰਨਲ ਅਨੰਤ ਪਾਲ ਅਤੇ ਸੰਤੋਸ਼ ਕੁਮਾਰ ਸਿੰਘ ਨੇ ਹੋਰਾਂ ਕੀਤੀ। ਦੋਨਾ ਆਗੂਆਂ ਨੇ ਆਪਣੇ ਸੰਬੋਧਨਾਂ ਵਿੱਚ ਡਾਕ ਵਿਭਾਗ ਦੀਆਂ ਨਵੀਆਂ ਨੀਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਭਾਰਤੀਯ ਯੂਨੀਅਨ ਇਸ ਵੇਲੇ ਪੂਰੇ ਭਾਰਤ ਵਿੱਚ ਡਾਕ ਵਿਭਾਗ ਵਿੱਚ ਪ੍ਰਮੁੱਖ ਯੂਨੀਅਨ ਬਣ ਚੁੱਕੀ ਹੈ। ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਭਾਰਤੀਯ ਪੋਸਟਲ ਇੰਪਲਾਇਜ਼ ਫੈਡਰੇਸ਼ਨ ਨਵੀਂ ਦਿੱਲੀ, ਵਿਜੇ ਕੁਮਾਰ ਸਰਕਲ ਸਕੱਤਰ ਗਰੁੱਪ ਸੀ ਪੰਜਾਬ, ਮਨਜੀਤ ਸਿੰਘ ਸਕੱਤਰ ਪੈਨਸ਼ਨ ਸੰਘ,ਪੰਜਾਬ , ਰਾਮ ਸਿੰਘ ਸਰਕਲ ਸਕੱਤਰ ਦੀ ਦੇਖ ਰੇਖ ਹੇਠ ਕਰਵਾਈ ਗਈ ਇਸ ਕਾਨਫਰੰਸ ਵਿੱਚ ਡਾਕ ਵਿਭਾਗ ਦੇ ਕਰਮਚਾਰੀਆਂ , ਯੂਨੀਅਨ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਕਾਨਫਰੰਸ ਵਿੱਚ ਹਰਵੰਤ ਸਿੰਘ ਆਫਿਸ ਸੁਪਰਵਾਇਜ਼ਰ, ਹਰਜਿੰਦਰ ਸਿੰਘ ਲਹਿਰੀ ਸੀਨੀਅਰ ਪੋਸਟ ਮਾਸਟਰ, ਰਾਜੇਸ਼ ਕੁਮਾਰ ਸ਼ਰਮਾ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਪ੍ਰਧਾਨ ਪੰਜਾਬ, ਘਣਸ਼ਾਮ ਦਾਸ ਵਰਮਾ ਚੰਡੀਗੜ੍ਹ, ਮੰਗਤ ਰਾਮ ਫਿਰੋਜ਼ਪੁਰ, ਵਿਪਨ ਕੁਮਾਰ, ਰਜਿੰਦਰ ਕੁਮਾਰ ਸ਼ਰਮਾ, ਮੈਡਮ ਰਜਨੀ ਗੁਪਤਾ, ਮੈਡਮ ਕਮਲਦੀਪ ਕੌਰ, ਮੈਡਮ ਮਨੁ ਸ਼ਰਮਾ, ਗੁੱਲਬਾਗ ਸਿੰਘ, ਮੁਖਤਿਆਰ ਸਿੰਘ, ਪਰਮਜੀਤ ਰਾਏ , ਹਰਨੇਕ ਸਿੰਘ, ਜਗਪ੍ਰੀਤ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਰਤੀਯ ਯੂਨੀਅਨ ਦੇ ਨੁਮਾਇੰਦੇ ਮੌਜੂਦ ਸਨ।