ਜਾਲੰਧਰ (ਅਰੋੜਾ) :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਵਿੱਚ ਹੋਏ ਤਕਨੀਕੀ ਫੈਸਟੀਵਲ “ਟੈਕ ਸਿਫੋਨਿਕ-2025” ਵਿੱਚ ਉਮਦਾ ਪ੍ਰਦਰਸ਼ਨ ਕਰਦਿਆਂ ਸਕੂਲਾਂ ਅਤੇ ਪੋਲੀਟੈਕਨਿਕ ਕੈਟਗਰੀ ਵਿੱਚ ਉਵਰਆਲ ਟਰਾਫੀ ਤੇ ਕਬਜਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਦੇ ਸਾਹਿਲ, ਬ੍ਰੀਤੀ ਅਰੌੜਾ ਅਤੇ ਮਾਨ ਸਿਕੰਦਰ (ਪ੍ਰਜੈਕਟ ਡਿਸਪਲੇਅ), ਸਿਮਰਨ,ਪਕੰਜ ਅਤੇ ਸ਼ੋਭਿਤ ਸ਼ਰਮਾ (ਟਰਜ਼ਰ ਹੰਟ), ਦੇਵਦੱਤ (ਬਲਰ ਗੇਮਿੰਗ) ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਆਸ਼ੂ ਮਹਿਰਾ ਨੇ ਬੈਸਟ ਆਉਟ ਆਫ਼ ਵੇਸਟ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕ ਬਾਦ ਦਿੱਤੀ ਅਤੇ ਡਾ. ਰਾਜੀਵ ਭਾਟਿਆ ਅਡਵਾਇਜ਼ਰ ਸਟੂਡੈਂਟ ਚੈਪਟਰ, ਪ੍ਰਿੰਸ ਮਦਾਨ (ਇੰਚਾਰਜ ਈ.ਸੀ.ਈ/ ਸੀ.ਐਸ.ਈ) ਅਤੇ ਨਵਮ (ਲੈਕਚਰਾਰ ਸੀ.ਐਸ.ਈ) ਦੇ ਰੋਲ ਦੀ ਵਿਸ਼ੇਸ਼ ਸ਼ਲਾਘਾ ਕੀਤੀ।
