ਵਿਧਾਇਕ ਟੌਂਗ ਨੇ ਕਰਵਾਇਆ ਮੂੰਹ ਮਿੱਠਾ
ਅੰਮ੍ਰਿਤਸਰ (ਪ੍ਰਦੀਪ) :- ਅੱਜ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ੍ਰ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਦੀ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟ ਸੁਸਾਇਟੀ ਦੀ ਚੋਣ ਕਰਵਾਈ ਗਈ ਜਿਸ ਵਿੱਚ ਸ੍ਰ ਗੁਰਦੇਵ ਸਿੰਘ ਖਾਲਸਾ ਦੂਲੋਨੰਗਲ ਨੂੰ ਚੇਅਰਮੈਨ, ਸ੍ਰ ਸਤਨਾਮ ਸਿੰਘ ਮੁੱਛਲ ਨੂੰ ਮੈਂਬਰ ਮਾਰਕੀਟ ਕਮੇਟੀ, ਸ੍ਰ ਸੁਖਦੇਵ ਸਿੰਘ ਸੁਧਾਰ ਰਾਜਪੂਤਾਂ ਮੈਂਬਰ ਮਾਰਕੀਟ ਕਮੇਟੀ, ਸ੍ਰ ਨਰਿੰਦਰਪਾਲ ਸਿੰਘ ਦੂਲੋਨੰਗਲ ਮੈਂਬਰ ਮਾਰਕੀਟ ਕਮੇਟੀ, ਸਤੀਸ਼ ਭੰਡਾਰੀ ਰਈਆ ਮੈਂਬਰ ਮਾਰਕੀਟ ਕਮੇਟੀ ਅਤੇ ਸ੍ਰ ਨੱਥਾ ਸਿੰਘ ਦਨਿਆਲ ਨੂੰ ਮਾਰਕੀਟ ਕਮੇਟੀ ਦਾ ਮੈਂਬਰ ਚੁਣਿਆ ਗਿਆ।

ਇਸ ਮੌਕੇ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨੇ ਚੇਅਰਮੈਨ ਸ੍ਰ ਗੁਰਦੇਵ ਸਿੰਘ ਖਾਲਸਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਸ ਪ੍ਰਗਟ ਕੀਤੀ ਕਿ ਉਹ ਕਮੇਟੀ ਲਈ ਤਨਦੇਹੀ ਨਾਲ ਆਪਣਾ ਸੇਵਾਵਾਂ ਦੇਣਗੇ। ਇਸ ਮੌਕੇ ਸ੍ਰ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਮਾਰਕੀਟ ਕਮੇਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਣਗੇ। ਇਸ ਉਪਰੰਤ ਵਿਧਾਇਕ, ਚੇਅਰਮੈਨ ਅਤੇ ਸਮੂਹ ਮਾਰਕੀਟ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਬਾਬਾ ਬਾਕਲਾ ਵਿਖੇ ਮੱਥਾ ਟੇਕਿਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ, ਬਲਸ਼ਰਨ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਗੁਰਮੀਤ ਪਨੇਸਰ, ਪਰਮਜੀਤ ਸਿੰਘ ਪੰਮਾ, ਸੁਖਦੇਵ ਸਿੰਘ ਪੱਡਾ, ਬਲਾਕ ਪ੍ਰਧਾਨ, ਮਨਜੋਤ ਸਿੰਘ, ਵਿਸ਼ਾਲ ਮੰਨਣ, ਸ੍ਰ ਲਖਵਿੰਦਰ ਸਿੰਘ ਚੱਕੀਵਾਲੇ, ਸ੍ਰ ਸੁਖਦੇਵ ਸਿੰਘ, ਸਰਪੰਚ ਜਸਕਰਨ ਸਿੰਘ, ਸਰਪੰਚ ਫਲਵਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ ਕਲੇਰ, ਸਰਪੰਚ ਦਿਲਬਾਗ ਸਿੰਘ, ਸਰਪੰਚ ਗੁਰਚਰਨ ਸਿੰਘ ਕਾਲੇਕੇ, ਬਲਾਕ ਪ੍ਰਧਾਨ ਸਰਵਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।