ਵੱਧ ਰਹੇ ਤਾਪਮਾਨ ਦੇ ਮਾੜੇ ਪ੍ਰਭਾਵਾਂ ਤੋਂ ਫਸਲਾਂ ਦਾ ਬਚਾਅ ਜ਼ਰੂਰੀ-ਮੁੱਖ ਖੇਤੀਬਾੜੀ ਅਫਸਰ

ਕਿਹਾ ! ਵਧਦੇ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ ਪੋਟਾਸ਼ੀਅਮ ਤੱਤਾਂ ਦੀ ਵਰਤੋਂ ਜਰੂਰ ਕਰਨ

ਮੋਗਾ (ਕਮਲ) :- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਖੇਤੀ ਮਾਹਿਰਾਂ ਨੇ ਦੱਸਿਆ ਕਿ ਸਾਲ-2025 ਦੌਰਾਨ ਫਰਵਰੀ ਮਹੀਨੇ ਦਾ ਤਾਪਮਾਨ ਪਿਛਲੇ ਸਾਲ ਫਰਵਰੀ ਦੇ ਤਾਪਮਾਨ ਤੋਂ ਲੱਗਭਗ 2 ਡਿਗਰੀ ਜ਼ਿਆਦਾ ਹੈ। ਅੱਜ-ਕੱਲ੍ਹ ਦਾ ਤਾਪਮਾਨ ਲੱਗਭਗ 27-28 ਡਿਗਰੀ ਸੈਂਟੀਗ੍ਰੇਟ ਦਰਜ ਕੀਤਾ ਜਾ ਰਿਹਾ ਹੈ ਅਤੇ ਰਾਤ ਦਾ ਤਾਪਮਾਨ 7-8 ਡਿਗਰੀ ਸੈਟੀਗ੍ਰੇਟ ਦਰਜ ਕੀਤਾ ਜਾ ਰਿਹਾ ਹੈ। ਇਸ ਦਾ ਕਣਕ ਦੀ ਫ਼ਸਲ ਦੇ ਝਾੜ ਉਪਰ ਮਾੜਾ ਪ੍ਰਭਾਵ ਪੈ ਸਕਦਾ ਹੈ। ਉਹਨਾਂ ਦੱਸਿਆ ਕਿ ਵੱਧ ਤਾਪਮਾਨ ਅਤੇ ਧੁੱਪ ਬੇਸ਼ੱਕ ਕਣਕ ਵਿਚ ਪ੍ਰੋਟੀਨ ਤੱਤ ਵਧਾਉਂਦਾ ਹੈ, ਪ੍ਰੰਤੂ ਪ੍ਰੋਟੀਨ ਦੀ ਗੁਣਵੱਤਾ ਘੱਟ ਜਾਂਦੀ ਹੈ। ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਿਸਾਨ ਪੋਟਾਸ਼ੀਅਮ ਤੱਤਾਂ ਦੀ ਵਰਤੋਂ ਕਰ ਸਕਦੇ ਹਨ। ਪੋਟਾਸ਼ੀਅਮ ਤੱਤ ਫਸਲਾਂ ਦੀ ਰੋਗਾਂ ਅਤੇ ਮਾੜੇ ਵਾਤਾਵਰਣ ਹਾਲਤਾਂ ਪ੍ਰਤੀ ਟਾਕਰਾ ਕਰਨ ਦੀ ਸਮਰੱਥਾ ਵਧਾਉਂਦਾ ਹੈ। ਇਸ ਲਈ ਕਿਸਾਨ ਗੋਭ ਵਾਲਾ ਪੱਤਾ ਨਿਕਲਣ ਵੇਲੇ ਪੋਟਾਸ਼ੀਅਮ ਨਾਈਟਰੇਟ (13:00:45) ਦੀ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟਰੇਟ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਜ਼ਰੂਰ ਕਰਨ।
ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਦੀ ਦੂਜੀ ਸਪਰੇਅ ਕਣਕ ਦੇ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਵਧਦੇ ਤਾਪਮਾਨ ਤੋਂ ਬਚਣ ਲਈ ਫ਼ਸਲਾਂ ਨੂੰ ਲੋੜ ਅਨੁਸਾਰ ਪਾਣੀ ਜਰੂਰ ਲਗਾਉਣ। ਕਿਸਾਨ ਬੇਲੋੜੀਆਂ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਨਾ ਕਰਨ ਤਾਂ ਜੋ ਖੇਤੀ ਖਰਚਿਆਂ ਵਿਚ ਵਾਧਾ ਕਰਨ ਤੋਂ ਬਚਿਆ ਜਾ ਸਕੇ।
ਉਹਨਾਂ ਦੱਸਿਆ ਕਿ ਦੁਨੀਆਂ ਪੱਧਰ ਤੇ ਹੋਏ ਗੈਰ ਕੁਦਰਤੀ ਵਿਕਾਸ ਨੇ ਵਾਤਾਵਰਣ ਨਾਲ ਬੇਹੱਦ ਖਿਲਵਾੜ ਕੀਤਾ ਹੈ, ਜਿਸ ਕਾਰਨ ਆਲਮੀ-ਤਪਸ਼ ਵੱਧ ਰਹੀ ਹੈ ਅਤੇ ਮੌਸਮ ਵਿਚ ਕਈ ਕਿਸਮ ਦੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਸਾਨੂੰ ਆਪਣੇ ਜਲਵਾਯੂ ਨੂੰ ਬਚਾਉਣ ਲਈ ਟਿਕਾਊ ਖੇਤੀ ਦੀ ਲੋੜ ਹੈ, ਜਿਸ ਤਹਿਤ ਫਸਲੀ-ਵਿਭਿੰਨਤਾ ਅਤੇ ਕੁਦਰਤੀ ਖੇਤੀ ਸਮੇਂ ਦੀ ਲੋੜ ਹੈ।

Check Also

डिप्टी कमिश्नर ने विशेष आवश्यकता वाले बच्चों के साथ मनाया होली का त्योहार

जालंधर (अरोड़ा):- डिप्टी कमिश्नर डा. हिमांशु अग्रवाल आज स्थानीय रेड क्रॉस दिव्यांग स्कूल में पहुंच …

Leave a Reply

Your email address will not be published. Required fields are marked *