ਜਲੰਧਰ (JJS) – ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀਆਂ ਉਪਲਬਧੀਆਂ ਨੂੰ ਅੱਜ ਉਸ ਵੇਲੇ ਚਾਰ ਚੰਦ ਲਗ ਗਏ ਜਦੋਂ ਨੈਸ਼ਨਲ ਬੋਰਡ ਆਫ ਐਕਰੀਡੀਟੇਸ਼ਨ (ਐਨ.ਬੀ.ਏ) ਨਵੀਂ ਦਿਲੀ ਵਲੋਂ ਇਸ ਦੇ ਇੱਕ ਹੋਰ ਪ੍ਰੋਗਰਾਮ ਡਿਪਲੋਮਾ ਫਾਰਮੇਸੀ ਨੂੰ ਫਾਇਲ ਨੰ: 31-19-20-10 NBA ਤਾਰੀਖ 03.02.2025 ਰਾਹੀਂ ਮੈਂਬਰ ਸੈਕਟਰੀ ਨੇ ਆਉਂਦੇ ਤਿੰਨ ਸਾਲ ਲਈ ਮਾਨਤਾ ਦਿੱਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਇਹ ਮਾਨਤਾ 30 ਜੂਨ 2027 ਤਕ ਰਹੇਗੀ ਤੇ ਜੋ ਵੀ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਕਾਲਜ ਤੋਂ ਡਿਪਲੋਮਾ ਪ੍ਰਾਪਤ ਕਰਨਗੇ ਉਹਨਾਂ ਦੇ ਸਰਟੀਫਿਕੇਟ ਉਪਰ ਐਨ.ਬੀ.ਏ ਐਕਰੀਡੀਟੇਸ਼ਨ ਯਾਨੀ ਮਾਨਤਾ ਪ੍ਰਾਪਤ ਲਿਖਿਆ ਜਾਵੇਗਾ ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਇਲੈਕਟਰੀਕਲ ਪ੍ਰੋਗ੍ਰਾਮ ਨੂੰ ਵੀ ਐਨ. ਬੀ. ਏ ਵਲੋ ਮਾਨਤਾ ਮਿਲੀ ਹੋਈ ਹੈ ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ ਵਿਭਾਗ ਦੇ ਮੁਖੀ ਡਾ . ਸੰਜੇ ਬਾਂਸਲ ਤੇ ਉਹਨਾਂ ਦੇ ਸਟਾਫ ਤੇ ਐਨ.ਬੀ.ਏ ਕੋਆਡੀਨੇਟਰ ਡਾ.ਰਾਜੀਵ ਭਾਟੀਆ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਹਨਾਂ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਦੀ ਮਾਨਤਾਂ ਲਈ ਅਪਲਾਈ ਕੀਤਾ ਤੇ ਦੋਨੋਂ ਹੀ ਪ੍ਰੋਗਰਾਮ ਵਿਚ ਐਨ. ਬੀ. ਏ ਐਕਰੀਡੀਟੇਸ਼ਨ ਹੋਣ ਨਾਲ 100 ਫੀਸਦੀ ਰਿਜਲਟ ਮਿਲਿਆ ਹੈ। ਜੋ ਕਿ ਬਹੁਤ ਵੱਡੀ ਉਪਲੱਬਧੀ ਹੈ[ ਉਹਨਾਂ ਕਿਹਾ ਕਿ ਪਲੈਟੀਨਮ ਜੁਬਲੀ ਦੇ ਮੌਕੇ ਤੇ ਇਸ ਪ੍ਰਾਪਤੀ ਨਾਲ ਮੇਹਰਚੰਦ ਪੋਲੀਟੈਕਨਿਕ ਦੀਆਂ 70 ਸਾਲਾਂ ਦੀਆਂ ਪ੍ਰਾਪਤੀਆਂ ਦੇ ਸੋਨ ਮੁਕਟ ਵਿਚ ਇਕ ਹੋਰ ਨਗੀਨਾ ਜੁੜ ਗਿਆ ਹੈ। ਉਹਨਾਂ ਇਸ ਪ੍ਰਾਪਤੀ ਲਈ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਉਪ ਪ੍ਰਧਾਨ ਜਸਟਿਸ ਐਨ.ਕੇ. ਸੂਦ, ਉਪ ਪ੍ਰਧਾਨ, ਡਾ. ਆਰ. ਕੇ ਆਰੀਆ, ਸੈਕਟਰੀ ,ਸ਼੍ਰੀ ਅਰਵਿੰਦ ਘਈ, ਸੈਕਟਰੀ ਸ਼੍ਰੀ ਅਜੇ ਗੋਸਵਾਮੀ ਅਤੇ ਡਾਇਰੈਕਟਰ ਉਚ ਸਿੱਖਿਆ ਸ਼੍ਰੀ ਸ਼ਿਵਰਮਨ ਗੌਰ (ਰਿਟਾਇਰਡ ਆਈ. ਏ. ਐਸ) ਜੀ ਦਾ ਧੰਨਵਾਦ ਕੀਤਾ ਜਿੰਨ੍ਹਾ ਨੇ ਨਾ ਸਿਰਫ ਯੋਗ ਅਗਵਾਈ ਕੀਤੀ ਸਗੋ ਹਰ ਪਲ ਉਤਸਾਹਿਤ ਵੀ ਕੀਤਾ ਤੇ ਪੂਰਨ ਸਹਿਯੋਗ ਦਿੱਤਾ ।ਐਨ.ਬੀ.ਏ ਮਾਨਤਾ ਮਿਲਣ ਤੇ ਸਾਰੇ ਕਾਲਜ ਦੇ ਸਟਾਫ ਵਿਚ ਉਤਸਾਹ ਦਾ ਮਾਹੌਲ ਹੈ। ਕਾਲਜ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਡਾ.ਰਾਜੀਵ ਭਾਟੀਆ, ਸ਼੍ਰੀ ਕਸ਼ਮੀਰ ਕੁਮਾਰ ਮੈਡਮ ਮੰਜੂ ਮਨਚੰਦਾ, ਮੈਡਮ ਰਿਚਾ, ਸ਼੍ਰੀ ਪ੍ਰਿੰਸ ਮਦਾਨ ,ਸ. ਤਰਲੋਕ ਸਿੰਘ, ਸੁਧਾਂਸ਼ੂ ਨਾਗਪਾਲ , ਮੈਡਮ ਮੀਨਾ ਬਾਂਸਲ, ਸੰਦੀਪ ਕੁਮਾਰ, ਪੰਕਜ ਗੁਪਤਾ, ਮੈਡਮ ਸਵਿਤਾ ਤੇ ਅਭਿਸ਼ੇਕ ਹਾਜ਼ਿਰ ਸਨ।