ਜਲੰਧਰ (ਅਰੋੜਾ) :- ਸਮਾਜਿਕ ਕਾਰਜਾਂ ਨੂੰ ਸਮਰਪਿਤ, ਉੱਘੀ ਸਮਾਜ ਸੇਵੀ ਸੰਸਥਾ ‘ਜੱਟ ਸਿੱਖ ਕੌਂਸਲ’ ਨੇ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਛੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਪ੍ਰਦਾਨ ਕੀਤਾ। ਇਹ ਸਕਾਲਰਸ਼ਿਪ ਦੇਣ ਲਈ ‘ਜੱਟ ਸਿੱਖ ਕੌਂਸਲ’ ਦੇ ਐਗਜੈਕਟਿਵ ਮੈਂਬਰ ਸ. ਜਸਪਾਲ ਸਿੰਘ ਵੜੈਚ, ਸੰਸਥਾਪਕ ਮੈਂਬਰ ਸ. ਸੁਖਵਿੰਦਰ ਸਿੰਘ ਲਾਲੀ, ਗਵਰਨਿੰਗ ਕੌਂਸਲ ਮੈਂਬਰ ਸ. ਧਰਮਿੰਦਰ ਸਿੰਘ ਚਾਹਲ ਤੇ ਸ. ਗੁਰਪ੍ਰੀਤ ਸਿੰਘ ਸੰਧੂ, ਫਾਇਨਾਸ ਸੈਕਟਰੀ ਸੁਖਬਹਾਰ ਸਿੰਘ ਵੜੈਚ ਵਿਸ਼ੇਸ਼ ਤੌਰ ‘ਤੇ ਕਾਲਜ ਵਿਖੇ ਆਏ। ਲਾਇਲਪੁਰ ਖ਼ਾਲਸਾ ਕਾਲਜ ਗਵਰਨਰ ਕੌਂਸਲ ਦੇ ਸੰਯੁਕਤ ਸਕੱਤਰ ਅਤੇ ਜੱਟ ਸਿੱਖ ਕੌਂਸਲ ਦੇ ਐਗਜੈਕਟਿਵ ਮੈਂਬਰ ਸ. ਜਸਪਾਲ ਸਿੰਘ ਵੜੈਚ ਨੇ ਜੱਟ ਸਿੱਖ ਕੌਂਸਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿੱਤੀ ਸਹਾਇਤਾ ਦੇਣ ਵਾਲੀ ਇਹ ਗੈਰ ਸਰਕਾਰੀ ਸੰਸਥਾ 2010-11 ਤੋਂ ਲਗਾਤਾਰ, ਇਸ ਖੇਤਰ ਵਿੱਚ ਕਾਰਜ ਕਰ ਰਹੀ ਹੈ ਅਤੇ ਭਵਿੱਖ ‘ਚ ਵੀ ਕੌਂਸਲ ਦੇ ਮੈਂਬਰ ਇਨ੍ਹਾਂ ਪਰਉਪਕਾਰੀ ਕਾਰਜਾਂ ਲਈ ਸਮਰਪਿਤ ਰਹਿਣਗੇ। ਡਾ. ਐੱਚ. ਐੱਸ. ਮਾਨ ਪ੍ਰਧਾਨ -ਕਮ-ਗਵਰਨਿੰਗ ਸੈਕਟਰੀ ਅਤੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਉੱਦਮ ਸਦਕਾ, ਇਹ ਸੰਸਥਾ ਸਕੂਲਾਂ ਤੇ ਕਾਲਜਾਂ ਵਿੱਚ ਸਿੱਧੇ ਤੌਰ ‘ਤੇ ਪ੍ਰਿੰਸੀਪਲ ਤੇ ਸਟਾਫ਼ ਦੀ ਮਦਦ ਨਾਲ ਹੋਣਹਾਰ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਇਹ ਸਕਾਲਰਸ਼ਿਪ ਦਿੰਦੀ ਆ ਰਹੀ ਹੈ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੱਟ ਸਿੱਖ ਕੌਂਸਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵੀ ਸੰਸਥਾ ਨੂੰ ਆਪਣੇ ਵਿਦਿਆਰਥੀਆਂ ਲਈ ਅਜਿਹੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਜੱਟ ਸਿੱਖ ਕੌਂਸਲ ਹਮੇਸ਼ਾ ਇਸ ਨੇਕ ਕਾਰਜਾਂ ਤੇ ਮਦਦ ਲਈ ਤਿਆਰ ਰਹਿੰਦੀ ਹੈ। ਜੱਟ ਸਿੱਖ ਕੌਂਸਲ ਦੇ ਸਮੂਹ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਅੰਤ ਵਿੱਚ ਜੱਟ ਸਿੱਖ ਕੌਂਸਲ ਦੇ ਸਮੂਹ ਅਹੁਦੇਦਾਰਾਂ ਅਤੇ ਸਤਿਕਾਰਯੋਗ ਮੈਂਬਰਾਂ ਸ. ਜਸਪਾਲ ਸਿੰਘ ਵੜੈਚ, ਸ. ਸੁਖਵਿੰਦਰ ਸਿੰਘ ਲਾਲੀ, ਸ. ਧਰਮਿੰਦਰ ਸਿੰਘ ਚਾਹਲ, ਸ. ਗੁਰਪ੍ਰੀਤ ਸਿੰਘ ਸੰਧੂ, ਸ. ਸੁਖਬਹਾਰ ਸਿੰਘ ਵੜੈਚ ਤੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਭੇਂਟ ਕੀਤੇ।
Check Also
इनोसेंट हार्ट्स ने आगामी बोर्ड परीक्षा के लिए 10वीं के छात्रों को आशीर्वाद देने हेतु किया हवन समारोह का आयोजन
जालंधर (मक्कड़) :- इनोसेंट हार्ट्स स्कूल ग्रीन मॉडल टाऊन,लोहारां,कैंट जंडियाला रोड, नूरपुर रोड व कपूरथला …