ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਲਗਾਏ 55 ਪੌਦੇ

ਜਲੰਧਰ (ਅਰੋੜਾ) :- ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਦਿਸ਼ਾਦੀਪ ਐਨ.ਜੀ.ਓ ਦੇ ਸਹਿਯੋਗ ਨਾਲ ਅੱਜ ਵਿਸ਼ਾਲ ਕੈਪਸ ਵਿੱਚ 55 ਪੌਦੇ ਲਗਾ ਕੇ ਵਣ- ਮਹਾਉਤਸਵ ਮਨਾਇਆ ਗਿਆ। ਅਜੇ ਗੋਸਵਾਮੀ ਸੈਕਟਰੀ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਅਤੇ ਮੈਂਬਰ ਕਾਲਜ ਗਵਰਨਿੰਗ ਬਾਡੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ਼੍ਰੀ ਰਮਨ ਦੱਤ, ਪ੍ਰਧਾਨ ਇੰਡੋ ਅਮੈਰੀਕਾ ਫਰੈਡਸ਼ਿਪ ਸੋਸਾਇਟੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਧਾਰੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਦਿਸ਼ਾ ਦੀਪ ਐਨ.ਜੀ.ਓ ਦੇ ਪ੍ਰਮੁੱਖ ਲਾਈਨ ਐਸ.ਐਮ ਸਿੰਘ ਨੇ ਉਹਨਾਂ ਦਾ ਸੁਆਗਤ ਫੁੱਲਾਂ ਨਾਲ ਕੀਤਾ। ਇਸ ਵਣਮਹਾਉਤਸਵ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਰਵਿੰਦਰ ਕੌਰ ਤੇ ਉਹਨਾਂ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਪ੍ਰਿੰਸੀਪਲ ਵਲੋਂ ਕਾਲਜ ਦੀ ਸੇਵ ਅਰਥ ਸੋਸਾਇਟੀ ਨੂੰ ਇਹਨਾਂ ਪੌਦਿਆਂ ਦੀ ਪੰਜ ਸਾਲ ਤੱਕ ਦੇਖ-ਭਾਲ ਕਰਨ ਲਈ ਕਿਹਾ ਗਿਆ। ਐਸ.ਡੀ.ਐਮ -2 ਬਲਬੀਰ ਰਾਜ ਜੀ ਦੀ ਅਗਵਾਈ ਵਿੱਚ ਬਣੀ ਕਮੇਟੀ ਜਿਸ ਵਿੱਚ ਵਣ ਰੇਂਜ ਅਫਸਰ ਮਕਸੂਦਾਂ ਹਰਗੁਰਨੇਕ ਸਿੰਘ ਸ਼ਾਮਿਲ ਸਨ ਵਲੋਂ ਸਰਕਾਰੀ ਸਕੂਲ ਮਕਸੂਦਾਂ ਵਿਖੇ 11 ਰੁੱਖ ਕਟੱਣ ਦੀ ਪ੍ਰਵਾਨਗੀ ਦਿੱਤੀ ਅਤੇ ਇਸ ਦੇ ਏਵਜ ਵਜੋ ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਦਿਸ਼ਾਦੀਪ ਐਨ.ਜੀ ੳ ਦੇ ਸਹਿਯੋਗ ਨਾਲ ਅਜ 55 ਪੌਦੇ ਲਗਾਏ ਗਏ। ਅਜੇ ਗੋਸਵਾਮੀ ਮੁੱਖ ਮਹਿਮਾਨ ਨੇ ਕਿਹਾ ਕਿ ਮੇਹਰਚੰਦ ਪੋਲੀਟੈਕਨਿਕ ਨੇ ਕੈੰਪਸ ਵਿੱਚ 55 ਪੌਦੇ ਲਗਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਹੁਣ ਇਹ ਸੰਸਥਾ ਅਸਲੋਂ ਹੀ ਗਰੀਨ ਕੈਂਪਸ ਲਗਦਾ ਹੈ। ਰਮਨ ਦੱਤ ਨੇ ਕਿਹਾ ਕਿ ਮੇਹਰ ਚੰਦ ਪੋਲੀਟੈਕਨਿਕ ਨੇ ਬੂਟੇ ਲਗਾ ਕੇ ਸਮਾਜ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰਿੰਸੀਪਲ ਅਰਵਿੰਦਰ ਕੌਰ ਨੇ ਦਿਸ਼ਾਦੀਪ ਐਨ.ਜੀ.ਓ ਦੀ ਇਸ ਸਹਿਯੋਗ ਲਈ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੀ ਕਸ਼ਮੀਰ ਕੁਮਾਰ, ਡਾ ਕਪਿਲ ਉਹਰੀ, ਮੈਡਮ ਜਤਿੰਦਰ ਕੌਰ, ਮੈਡਮ ਅਲਪਨਾ, ਸੁਰਿੰਦਰ ਭਾਰਤੀ, ਪ੍ਰਦੀਪ ਕੁਮਾਰ, ਸ਼ਾਮਿਲ ਸਨ।

Check Also

एपीजे कॉलेज ऑफ फाइन आर्ट्स, जालंधर में 7 दिवसीय एनएसएस कैंप ‘सप्तवर्ण’ का आयोजन

जालंधर (अरोड़ा) :- एपीजे कॉलेज ऑफ फाइन आर्ट्स, जालंधर के एनएसएस विंग द्वारा कॉलेज परिसर …

Leave a Reply

Your email address will not be published. Required fields are marked *