ਜਿਲ੍ਹੇ ਵਿੱਚ ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਲਈ ਬਣਾਏ ਗਏ 841 ਬੂਥ

245 ਅਤਿ ਸੰਵੇਦਨਸ਼ੀਲ ਅਤੇ 307 ਬੂਥ ਸੰਵੇਦਨਸ਼ੀਲ ਬਣੇ
ਵੋਟਰ ਜਿਲ੍ਹੇ ਦੀ ਵੈਬਸਾਈਟ ਤੇ ਜਾ ਕੇ ਆਪਣੇ ਬੂਥ ਬਾਰੇ ਲੈ ਸਕਦੇ ਹਨ ਜਾਣਕਾਰੀ

ਅੰਮ੍ਰਿਤਸਰ (ਪ੍ਰਤੀਕ) :- 21 ਦਸੰਬਰ ਨੂੰ ਜਿਲ੍ਹੇ ਵਿੱਚ ਹੋ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ 841 ਬੂਥ ਬਣਾਏ ਗਏ ਹਨ ਅਤੇ ਵੋਟਿੰਗ ਉਪਰੰਤ ਇਨਾਂ ਹੀ ਥਾਵਾਂ ਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੀਆਂ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ। ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਵਿੱਖੇ 13 ਵਾਰਡਾਂ ਵਿੱਚ 13 ਬੂਥਾਂ ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਥੇ 5 ਬੂਥ ਸੰਵੇਦਨਸ਼ੀਲ, ਰਈਆ ਅਤੇ ਮਜੀਠਾ ਵਿਖੇ 1-1 ਬੂਥ ਤੇ ਚੋਣਾਂ ਹੋਣੀਆਂ ਹਨ ਅਤੇ 1-1 ਬੂਥ ਨੂੰ ਹੀ ਸੰਵੇਦਨਸ਼ੀਲ, ਰਾਜਾਸਾਂਸੀ ਵਿਖੇ 13 ਵਾਰਡਾਂ ਵਿੱਚ 13 ਬੂਥਾਂ ਅਤੇ ਅਜਨਾਲਾ ਵਿਖੇ 2 ਵਾਰਡਾਂ ਵਿੱਚ 2 ਬੂਥਾਂ ਤੇ ਚੋਣ ਕਰਵਾਈ ਜਾਣੀ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਜਿਲ੍ਹੇ ਵਿੱਚ 115 ਵਾਰਡਾਂ ਤੇ ਚੋਣਾਂ ਕਰਵਾਈਆਂ ਜਾਣੀਆਂ ਹਨ। ਜਿਥੇ 289 ਆਮ ਬੂਥ, 307 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ।
ਉਨਾਂ ਦੱਸਿਆ ਕਿ ਇਨਾਂ ਚੋਣਾਂ ਦੀ ਕਵਰੇਜ ਲਈ ਲੋਕ ਸੰਪਰਕ ਵਿਭਾਗ ਵਲੋਂ ਸਾਲ 2024-25 ਦੌਰਾਨ ਜਾਰੀ ਕੀਤੇ ਗਏ ਐਕਰੀਡੇਸ਼ਨ ਅਤੇ ਪੀਲੇ ਸ਼ਨਾਖਤੀ ਕਾਰਡ ਹੋਲਡਰਾਂ ਨੂੰ ਹੀ ਕਵਰੇਜ ਕਰਨ ਦੀ ਆਗਿਆ ਹੋਵੇਗੀ। ਉਨਾਂ ਪ੍ਰੈਸ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਬੂਥਾਂ ਦੇ ਅੰਦਰ ਕਿਸੇ ਨੂੰ ਵੀ ਕਵਰੇਜ ਕਰਨ ਦੀ ਆਗਿਆ ਨਹੀਂ ਹੈ, ਕੇਵਲ ਬੂਥ ਦੇ ਬਾਹਰਵਾਰ ਹੀ ਉਹ ਆਪਣੀ ਕਵਰੇਜ ਕਰ ਸਕਦੇ ਹਨ। ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਦੀ ਵੈਬਸਾਈਟ https://amritsar.nic.in/municipal-corporation-elections-2024/ ਤੇ ਜਾ ਕੇ ਜਿਲ੍ਹੇ ਦੇ ਵੋਟਰ ਆਪਣੇ ਬੂਥ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Check Also

ਡੇਅਰੀ ਵਿਕਾਸ ਵਿਭਾਗ ਮੋਗਾ ਵੱਲੋਂ ਪਿੰਡ ਬਾਕਰ ਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ …

Leave a Reply

Your email address will not be published. Required fields are marked *