ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੁਆਰਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ‘ਮੌਕ ਪਾਰਲੀਮੈਂਟ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਮੁੱਖ ਮਹਿਮਾਨ ਦੇ ਵਜੋਂ ਸ਼ਾਮਿਲ ਹੋਏ। ਉਨਾਂ ਨੇ ਮੌਕ ਪਾਰਲੀਮੈਂਟ ਵਿੱਚ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਦੀ ਬਜਾਏ ਜੀਵਨ ਦੀਆਂ ਵਾਸਤਵਿਕ ਸਥਿਤੀਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਵਿਭਾਗ ਨੂੰ ਇਸ ਮੌਕ ਪਾਰਲੀਮੈਂਟ ਦਾ ਆਯੋਜਨ ਸਫਲਤਾਪੂਰਵਕ ਦਾ ਕਰਨ ਲਈ ਵਧਾਈ ਦਿੱਤੀ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ ਨਾਲ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ ਦੀ ਵਾਸਤਵਿਕ ਕਾਰਜਕਾਰੀ ਨੂੰ ਦਰਸਾਉਣਾ ਸੀ ਤਾਂ ਜੋ ਵਿਦਿਆਰਥੀ ਰਾਜਨੀਤਿਕ ਸੰਸਥਾਵਾਂ ਦੀ ਵਾਸਤਵਿਕ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਸਮਝ ਸਕਣ।






ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਅਨੁ ਕੁਮਾਰੀ ਨੇ ਦੱਸਿਆ ਕਿ ਇਸ ਆਯੋਜਨ ਵਿੱਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਕੇ.ਸੀ.ਐਲ. ਇੰਸਟੀਚਿਊਟ ਆਫ ਲਾਅ ਅਤੇ ਲਾਇਲਪੁਰ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਡਾ. ਬਲਰਾਜ ਕੌਰ ਮੁਖੀ ਅੰਗਰੇਜ਼ੀ ਵਿਭਾਗ, ਪ੍ਰੋ. ਅਹੂਜਾ ਸੰਦੀਪ ਇੰਚਾਰਜ ਜੀ.ਐਮ.ਸੀ., ਡਾ. ਜਸਵਿੰਦਰ ਕੌਰ ਮੁਖੀ EVS, ਡਾ. ਬਲਵਿੰਦਰ ਸਿੰਘ ਬੋਲੀਨਾ ਡੀਨ ਕਲਚਰਲ ਅਫੇਅਰ, ਡਾ. ਕੁਲਦੀਪ ਸੋਢੀ ਡੀਨ ਵਿਦਿਆਰਥੀ ਭਲਾਈ (ਕਾਰਜਕਾਰੀ), ਡਾ. ਹਰਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਦਿਨਕਰ ਸ਼ਰਮਾ, ਪ੍ਰੋ. ਮੰਜੂ ਜੋਸ਼ੀ, ਡਾ. ਕਰਨਬੀਰ ਸਿੰਘ, ਡਾ. ਰਵਨੀਤ ਕੌਰ, ਡਾ. ਜੋਤੀ ਬੋਰਾ, ਡਾ. ਅਜੀਤਪਾਲ ਸਿੰਘ, ਡਾ.ਸਰਬਜੀਤ ਸਿੰਘ, ਪ੍ਰੋ, ਸੰਜੇ ਸ਼ਾਦ, ਪ੍ਰੋ. ਅਮਨ, ਪ੍ਰੋ. ਲਿਵਪ੍ਰੀਤ ਅਤੇ ਪ੍ਰੋ. ਜੀਨਤ ਵੀ ਮੌਜੂਦ ਸਨ। ਪ੍ਰੋ. ਅਨੁ ਕੁਮਾਰੀ ਨੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
JiwanJotSavera