ਲਾਇਲਪੁਰ ਖਾਲਸਾ ਕਾਲਜ ਨੇ ਜਿਤਿਆ ਲੋਕ ਗੀਤ ਵਿਚੋਂ ਪਹਿਲਾ ਸਥਾਨ

ਜਲੰਧਰ (ਅਰੋੜਾ) :-ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਆਪਣੇ ਖੇਡ, ਵਿਦਿਅਕ ਅਤੇ ਸੱਭਿਆਚਾਰਕ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਆ ਰਿਹਾ ਹੈ। ਇਸੇ ਲੜੀ ਦੇ ਅੰਤਰਗਤ ਕਾਲਜ ਦੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਦੀ ਐਮ.ਏ ਮਿਊਜ਼ਿਕ ਵੋਕਲ ਦੀ ਵਿਦਿਆਰਥਣ ਨੇਹਾ ਸਹੋਤਾ ਨੇ ਰੋਟਰੀ ਕਲੱਬ ਜਲੰਧਰ ਵਲੋਂ ਕਰਵਾਏ ਗਏ ਲੋਕ ਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਲੋਕ ਗੀਤ ਮੁਕਾਬਲੇ ਵਿਚ 11 ਵਿਦਿਅਕ ਸੰਸਥਾਂਵਾਂ ਨੇ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ ਰਛਪਾਲ ਸਿੰਘ ਸੰਧੂ ਨੇ ਨੇਹਾ ਸਹੋਤਾ ਅਤੇ ਸੰਗੀਤ ਵਿਭਾਗ ਨੂੰ ਇਸ ਪ੍ਰਾਪਤੀ ਦੇ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸੱਭਿਆਚਾਰਕ ਗਤੀਵਿਧੀਆਂ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਕਾਲਜ ਵਲੋਂ ਵੀ ਇਹਨਾਂ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ। ਇਸ ਮੌਕੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸੁਖਦੇਵ ਸਿੰਘ, ਪ੍ਰੋ. ਕਿਰਨ ਅਮਰ ਅਤੇ ਸ੍ਰੀ ਭਾਗਵਤ ਕੁਮਾਰ ਵੀ ਹਾਜ਼ਰ ਸਨ।

Check Also

पी सी एम एस डी कॉलेज में भारतीय संस्कृति व विरासत में स्वामी दयानंद सरस्वती के योगदान पर राष्ट्रीय सेमिनार

जालंधर (तरुण) :- पी सी एम एस डी कॉलेज फॉर विमेन, जालंधर के इतिहास विभाग …

Leave a Reply

Your email address will not be published. Required fields are marked *