ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਜਲੰਧਰ (ਅਰੋੜਾ) :- ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਿੱਥੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਦੇ ਖੇਤਰ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਉਥੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਸਮੇਂ ਸਮੇਂ ਤੇ ਵਿਸ਼ੇਸ਼ ਲੈਕਚਰਾਂ ਦਾ ਆਯੋਜਨ ਵੀ ਕਰਵਾਉਂਦਾ ਹੈ ਤਾਂ ਕਿ ਵਿਦਿਆਰਥੀ ਇਥੋਂ ਸਿੱਖਿਆ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ।ਇਸੇ ਲੜੀ ਤਹਿਤ ਕਾਲਜ ਦੇ ਫਿਜੀਓਥੀਰੈਪੀ ਵਿਭਾਗ ਵੱਲੋਂ ਫਿਜੀਓਥਰੈਪੀ ਦੀ ਕਲੀਨੀਕਲ ਪ੍ਰੈਕਟਿਸ ਮੌਕੇ ਅਤੇ ਚੁਣੌਤੀਆਂ ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਡਾਕਟਰ ਜਸਪ੍ਰੀਤ ਸਿੰਘ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਰਿਸਰਚ ਤੋਂ ਵਿਸ਼ੇਸ਼ ਤੌਰ ਤੇ ਕਾਲਜ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਰਛਪਾਲ ਸਿੰਘ ਸੰਧੂ,ਵਿਭਾਗ ਮੁਖੀ ਡਾਕਟਰ ਰਾਜੂ ਸ਼ਰਮਾ ਅਤੇ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾਕਟਰ ਸੰਧੂ ਜੀ ਨੇ ਉਦਘਾਟਨੀ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇਸ਼ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ ਤੇ ਆਪਣੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ।

ਇਹਨਾਂ ਲੈਕਚਰਾਂ ਤੋਂ ਵਿਸ਼ੇਸ਼ ਸੇਧ ਮਿਲਦੀ ਹੈ ਤੇ ਉਹਨਾਂ ਅੱਜ ਇਸ ਲੈਕਚਰ ਦੇ ਮੁੱਖ ਮਹਿਮਾਨ ਡਾਕਟਰ ਜਸਪ੍ਰੀਤ ਸਿੰਘ ਜੀ ਦਾ ਧੰਨਵਾਦ ਵੀ ਕੀਤਾ ਤੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਡਾਕਟਰ ਵਿਜ ਲਾਇਲਪੁਰ ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ।ਇਸ ਉਪਰੰਤ ਮੁੱਖ ਵਕਤਾ ਡਾਕਟਰ ਜਸਪ੍ਰੀਤ ਵਿਜ ਨੇ ਫਿਜ਼ੀਓਥੈਰੇਪੀ ਦੇ ਵਿਦਿਆਰਥੀਆਂ ਨੂੰ ਕਲੀਨੀਕਲ ਪ੍ਰੈਕਟਿਸ ਦੌਰਾਨ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜਰੂਰਤ ਹੁੰਦੀ ਹੈ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਿਜ਼ੀਓਥੈਰੇਪੀ ਕੋਰਸ ਕਰ ਰਹੇ ਵਿਦਿਆਰਥੀ ਉਨ੍ਹਾਂ ਮਰੀਜ਼ਾਂ ਦੀ ਬਹੁਤ ਮਦਦ ਕਰ ਸਕਦੇ ਹਨ ਜੋ ਅਜੋਕੀ ਮਨੁੱਖੀ ਜੀਵਨਸ਼ੈਲੀ ਅਤੇ ਤਣਾਅਪੂਰਨ ਜਿੰਦਗੀ ਵਿੱਚ ਵਿਚਰ ਰਹੇ ਹੋਣਗੇ। ਇਸ ਸਮਾਗਮ ਦਾ ਸੰਚਾਲਨ ਬੀ.ਪੀ.ਟੀ. ਤੀਜਾ ਸਾਲ ਦੀਆਂ ਵਿਦਿਆਰਥਣਾਂ ਅਵਰੀਨ ਅਤੇ ਅਵਲੀਨ ਵੱਲੋਂ ਬਖੂਬੀ ਕੀਤਾ ਗਿਆ । ਆਖਿਰ ਦੇ ਵਿੱਚ ਵਿਭਾਗ ਦੇ ਮੁਖੀ ਡਾਕਟਰ ਰਾਜੂ ਸ਼ਰਮਾ ਜੀ ਨੇ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਪਾਸ ਆਊਟ ਹੋ ਕੇ ਇਸ ਸੰਸਥਾ ਤੋਂ ਜਾ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਅੰਤ ਵਿੱਚ ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਜਸਵੰਤ ਕੌਰ ਪ੍ਰੋ. ਪ੍ਰਿਅੰਕ ਸ਼ਾਰਧਾ, ਪ੍ਰੋ. ਅਲੀਸ਼ਾ, ਪ੍ਰੋ. ਵਿਸ਼ਾਲੀ ਅਤੇ ਪ੍ਰੋ. ਅੰਜਲੀ ਓਜਾ ਵੀ ਹਾਜ਼ਰ ਸਨ।

Check Also

सेंट सोल्जर ग्रुप ऑफ़ इंस्टीट्यूशंस की विभिन्न शाखाओं ने अंतर्राष्ट्रीय महिला दिवस

जालंधर (अजय छाबड़ा) :- सेंट सोल्जर ग्रुप ऑफ़ इंस्टीट्यूशंस की विभिन्न शाखाओं ने अंतर्राष्ट्रीय महिला …

Leave a Reply

Your email address will not be published. Required fields are marked *