ਜਲੰਧਰ (ਅਰੋੜਾ) :- ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੁਆਰਾ ਆਯੋਜਿਤ ਪੰਜਾਬੀ ਮਾਤ-ਭਾਸ਼ਾ ਮੇਲਾ २०२६ ਵਿੱਚ ਭਾਗ ਲੈਂਦੇ ਹੋਏ ਓਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪਿ੍ੰਸੀਪਲ ਡਾ. ਨੀਰਜਾ ਢੀਂਗਰਾ ਜੀ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਤੇ ਅਤਿਅੰਤ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹੋ ਜਿਹੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈ ਕੇ ਵਿਦਿਆਰਥੀ ਆਪਣੀ ਪ੍ਤਿਭਾ ਨੂੰ ਨਿਖਾਰ ਕੇ ਭਵਿੱਖ ਵਿੱਚ ਇਸ ਖੇਤਰ ਵਿਸ਼ੇਸ਼ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਸਫ਼ਲ ਹੁੰਦੇ ਹਨ। ਵਿਭਿੰਨ ਪ੍ਤਿਯੋਗਿਤਾਵਾਂ ਵਿੱਚ ਭਾਗ ਲੈਣਾ ਜਿਥੇ ਵਿਦਿਆਰਥੀਆਂ ਨੂੰ ਇੱਕ ਪਾਸੇ ਆਤਮਵਿਸ਼ਵਾਸ ਨਾਲ ਭਰ ਦਿੰਦਾ ਹੈ, ਉਥੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਵੀ ਜਾਣੂ ਕਰਵਾਉਂਦਾ ਹੈ ਜਿਨ੍ਹਾਂ ਨੂੰ ਉਹ ਭਵਿੱਖ ਵਿੱਚ ਸੁਧਾਰ ਸਕਦੇ ਹਨ। ਡਾ. ਢੀਂਗਰਾ ਜੀ ਨੇ ਵਿਭਿੰਨ ਪ੍ਤਿਯੋਗਿਤਾਵਾਂ ਵਿੱਚੋਂ ਪੁਰਸਕਾਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਨਿਰਵਿਘਨ ਅੱਗੇ ਵਧਦੇ ਰਹਿਣ ਅਤੇ ਆਪਣੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਂ ਰੋਸ਼ਨ ਕਰਦੇ ਰਹਿਣ। ਪੰਜਾਬੀ ਮਾਤਭਾਸ਼ਾ ਮੇਲਾ 2026 ਵਿੱਚ ਕਵਿਤਾ- ਉਚਾਰਨ ਪ੍ਤਿਯੋਗਿਤਾ ਵਿੱਚ ਬੀ.ਏ. ਛੇਵੇਂ ਸਮੈਸਟਰ ਦੇ ਵਿਦਿਆਰਥੀ ਸੁਖਨ ਜੌਹਲ ਨੇ ਪਹਿਲਾ, ਕਹਾਣੀ ਸਿਰਜਣਾ ਵਿੱਚ ਪਹਿਲਾਂ ਅਤੇ ਕਵਿਤਾ ਸਿਰਜਣਾ ਵਿੱਚ ਕੌਂਸਲੇਸ਼ਨ, ਕੈਲੀਗ੍ਰਾਫੀ ਵਿੱਚ ਐਮ.ਏ.ਫਾਈਨ ਆਰਟਸ ਚੌਥੇ ਸਮੈਸਟਰ ਦੀ ਜਸਕੀਰਤ ਕੋੌਰ ਨੇ ਦੂਜਾ, ਮੁਹਾਵਰੇਦਾਰ ਭਾਸ਼ਾ ਵਿੱਚ ਐਮ.ਵਾਕ ਥੀਏਟਰ ਚੌਥੇ ਸਮੈਸਟਰ ਦੇ ਅੰਕੁਸ਼ ਅਤੇ ਬੀ.ਬੀ.ਏ ਇਨੋਵੇਸ਼ਨ ਦੂਜਾ ਸਮੈਸਟਰ, ਦੇ ਵਿਦਿਆਰਥੀ ਹਿਮਾਂਸ਼ੂ ਕਲਿਆਣ ਨੇ ਦੂਜਾ ਸਥਾਨ ਅਤੇ ਪੋਸਟਰ ਮੇਕਿੰਗ ਵਿੱਚ ਬੀ. ਐਫ਼ ਅਪਲਾਈਡ ਆਰਟ ਛੇਵੇਂ ਸਮੈਸਟਰ ਦੀ ਦੀਆ ਤਲਵਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੋਕ ਗੀਤ ਗਾਇਨ ਮੁਕਾਬਲੇ ਬੀ ਏ ਚੌਥਾ ਸਮੈਸਟਰ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਡਾ. ਢੀਂਗਰਾ ਜੀ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਦੇ ਲਈ ਪੰਜਾਬੀ ਵਿਭਾਗ ਦੇ ਅਧਿਆਪਕਾਂ ਮੈਡਮ ਲਵਪੀ੍ਤ ਕੌਰ ਅਤੇ ਮੈਡਮ ਅਨੁਰਾਧਾ ਜੀ , ਡਾ. ਰਮਨ ਧਦਰਾ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਵਿਭਿੰਨ ਪ੍ਤਿਯੋਗਿਤਾਵਾਂ ਵਿੱਚ ਭਾਗ ਲੈਣ ਦੇ ਲਈ ਪ੍ਰੇਰਿਤ ਕਰਦੇ ਰਹਿਣ।
JiwanJotSavera