ਮਿਸ਼ਨ ʻਹਾਰਦਿਕ ਮਿਲਨ 4.0ʼ ਤਹਿਤ ਵਿਸ਼ੇਸ਼ ਕੈਂਪ ਦਾ ਆਯੋਜਨ

ਸਾਬਕਾ ਸੈਨਿਕਾਂ, ਵੀਰਨਾਰੀਆਂ, ਆਸ਼ਰਿਤਾਂ ਦੀਆਂ ਪੈਨਸ਼ਨਾਂ ਸਬੰਧੀ ਸਹੂਲਤਾਂ ਪ੍ਰਤੀ ਜਾਗਰੂਕਤਾ ਤੋਂ ਇਲਾਵਾ ਸੁਣੀਆਂ ਮੁਸ਼ਕਿਲਾਂ

ਮੋਗਾ (ਵਿਮਲ) :- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਮੋਗਾ ਦੇ ਅਧਿਕਾਰੀ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਨੇ ਦੱਸਿਆ ਕਿ ਪੰਜਾਬ ਰੈਜੀਮੈਂਟਲ ਸੈਂਟਰ ਰਿਕਾਰਡ ਆਫਿਸ, ਰਾਮਗੜ੍ਹ ਛਾਉਣੀ (ਝਾਰਖੰਡ) ਵੱਲੋਂ ਮਿਸ਼ਨ ʻਹਾਰਦਿਕ ਮਿਲਨ 4.0ʼ ਤਹਿਤ ਸਾਬਕਾ ਸੈਨਿਕਾਂ, ਵੀਰਨਾਰੀਆਂ, ਆਸ਼ਰਿਤਾਂ ਦੀਆਂ ਪੈਨਸ਼ਨਾਂ ਸਬੰਧੀ ਸਹੂਲਤਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਉਕਤ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਬਹੁਤੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਨੇ ਦੱਸਿਆ ਕਿ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਸਸਥਾਵਾਂ ਨਾਲ ਸਬੰਧਤ ਸਨ, ਉਹਨਾਂ ਨੂੰ ਦਰਜ ਕੀਤਾ ਗਿਆ ਅਤੇ ਸਬੰਧਤ ਦਸਤਾਵੇਜ ਜਮ੍ਹਾਂ ਕਰਨ ਤੋਂ ਬਾਅਦ, ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਹਾਰਦਿਕ ਮਿਲਨ ਦੀ ਟੀਮ ਦੇ ਮੈਂਬਰ, ਸੂਬੇਦਾਰ ਕਲਰਕ ਵਿਵੇਕ ਕੁਮਾਰ ਸਿੰਘ ਅਤੇ ਨਾਇਕ ਕਲਰਕ ਗੁਨਜੀਤ ਸਿੰਘ ਵੀ ਹਾਜਰ ਸਨ। ਇਸ ਮੌਕੇ ਇਸ ਦਫਤਰ ਦੇ ਕਰਮਚਾਰੀਆਂ ਅਤੇ ਸਾਬਕਾ ਸੈਨਿਕਾਂ ਵਿਧਵਾਵਾਂ ਨੇ ਪੰਜਾਬ ਰੈਜੀਮੈਂਟ ਸੈਂਟਰ ਦੇ ਕਮਾਡੈਂਟ, ਬ੍ਰਿਗੇਡੀਅਰ, ਸਾਜੇਸ਼ ਬਾਬੂ ਪੀ.ਜੀ. ਪੰਜਾਬ ਰਿਕਾਰਡ ਆਫਿਸ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਦੇਵਾਸ਼ੀਸ਼ ਡੇ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਗਿਆ। ਇਹ ਭਲਾਈ ਕਾਰਜ ਬਹੁਤ ਸ਼ਲਾਘਾਯੋਗ ਹੈ।

Check Also

108 वर्षों की उत्कृष्टता: डी.ऐ.वी. कॉलेज, जालंधर ने अपना 88वां दीक्षांत समारोह मनाया

जालंधर (अरोड़ा) :- डी.ऐ.वी. कॉलेज, जालंधर ने 22 मार्च, 2026 को अपना 88वां दीक्षांत समारोह …

Leave a Reply

Your email address will not be published. Required fields are marked *