ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਪਹੁੰਚਣ ਦੇ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਇਸ ਨੂੰ ਬਰਕਰਾਰ ਰੱਖਦੇ ਹੋਏ, ਕਾਲਜ ਦੇ 11 ਐਨ.ਐਸ.ਐਸ. ਵਲੰਟੀਅਰ ਗਣਤੰਤਰ ਦਿਵਸ ਪਰੋੜ 2026 ਵਿੱਚ ਡਾਕੀਆਂ ਦਾ ਹਿੱਸਾ ਬਣਨ ਜਾ ਰਹੇ ਹਨ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਭਾਗੀਦਾਰਾ ਨੂੰ ਵਧਾਈ ਦਿੱਤੀ ਅਤੇ ਇਸਨੂੰ ਇੱਕ ਇਤਿਹਾਸਕ ਮੀਲ ਪੱਥਰ ਐਲਾਨਿਆ ਕਿ ਇੱਕ ਕਾਲਜ ਦੇ 11 ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੁਆਰਾ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਇਸ ਸ਼ਾਨਦਾਰ ਜਸ਼ਨ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਦਾ ਦੁਨੀਆ ਭਰ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਦੁਨੀਆ ਭਰ ਦੇ ਸਾਰੇ ਪੰਜਾਬੀਆਂ ਨੂੰ ਪੰਜਾਬ ਦੀ ਝਾਕੀ ਦੇਖਣ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ। ਮੁੱਖ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋਫੈਸਰ ਸਤਪਾਲ ਸਿੰਘ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰ ਇਸ ਰੋਡ ਦਾ ਹਿੱਸਾ ਬਣਨ ਲਈ ਇੱਕ ਸਾਲ ਤੋਂ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਖ਼ਤ ਅਭਿਆਸ ਅਤੇ ਜਾਂਚ ਤੋਂ ਬਾਅਦ ਰੱਖਿਆ ਮੰਤਰਾਲੇ ਦੁਆਰਾ ਚੁਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਬਾਕੀ ਵਿੱਚ ਕੁੱਲ 14 ਭਾਗੀਦਾਰ ਹਨ, ਜਿਨ੍ਹਾਂ ਵਿਚੋਂ 09 ਐਲ.ਕੇ.ਸੀ. ਤੋਂ ਹਨ ਜਦੋਂ ਕਿ ਕਾਲਜ ਦੇ 02 ਹੋਰ ਵਲੰਟੀਅਰ ਇੱਕ ਹੋਰ ਬਾਕੀ ਦੀ ਨੁਮਾਇੰਦਗੀ ਕਰ ਰਹੇ ਹਨ।

ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਐਨ.ਐਸ.ਐਸ. ਵਲੰਟੀਅਰ ਜਸਕਰਨ ਸਿੰਘ ਨੂੰ ਪੰਜਾਬ ਦੀ ਬਾਕੀ ਦਾ ਟੀਮ ਲੀਡਰ ਚੁਣਿਆ ਗਿਆ ਹੈ। ਇਸ ਸਾਲ ਪੰਜਾਬ ਦੀ ਬਾਕੀ ਸ੍ਰੀ ਗੁਰੂ ਤੇਗ ਸ਼ਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਹੈ ਜੋ ਵਿਸ਼ਵਵਿਆਪੀ ਭਾਈਚਾਰੇ ਦੇ ਵਿਸ਼ੇ ਨੂੰ ਦਰਸਾਉਂਦੀ ਹੈ ਅਤੇ ਟੀਮ ਪੰਜਾਬ ਦੁਆਰਾ ਸਵੈ-ਇੱਛਾ ਨਾਲ ਫੈਸਲਾ ਕੀਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਵਜੋਂ 8 ਕਿਲੋਮੀਟਰ ਨੱਖੇ ਕਰਤਵਸ ਮਾਰਗ ‘ਤੇ ਨੰਗੇ ਪੈਰ ਪਰੇਡ ਕਰਨਗੇ। ਐਨ.ਐਸ.ਐਸ. ਵਲੰਟੀਅਰ ਜਸਕਰਨ ਸਿੰਘ ਜਸਕਰਨ ਗਧਰਾ, ਗੁਰਜਾਪ ਸਿੰਘ, ਗੁਰਵਿੰਦਰ ਕੌਰ, ਸਾਦੀਆ, ਅੰਜਲੀ, ਸੁਖਪ੍ਰੀਤ ਕੌਰ, ਆਕ੍ਰਿਤੀ, ਮੁਸਕਾਨ, ਅਤਿਜੀਤ ਸਿੰਘ, ਕਮਲਜੀਤ ਸਿੰਘ ਐਲ.ਸ.ਸੀ. ਤੋਂ ਹਨ ਜਦੋਂ ਕਿ ਅਰਮਾਨਪ੍ਰੀਤ ਸਿੰਘ, ਰਾਹੁਲਪ੍ਰੀਤ ਸਿੰਘ, ਹਰਜੋਤ ਸਿੰਘ, ਜਸਪ੍ਰੀਤ ਸਿੰਘ ਅਤੇ ਹਰਮਨ ਸਿੰਘ ਹੋਰ ਕਾਲਜਾਂ ਤੋਂ, ਇਸ ਪਰੇਡ ਵਿੱਚ ਹਿੱਸਾ ਲੈ ਰਹੇ ਹਨ। ਆਪਣੀ ਰਿਪੋਰਟਾਂ ਆਉਣ ਤੱਕ ਸਾਰੇ ਤਾਗੀਦਾਰ ਆਪਣੇ ਪ੍ਰਦਰਸ਼ਨ ਵਿੱਚ ਸੰਪੂਰਨਤਾ ਲਿਆਉਣ ਲਈ ਸਖ਼ਤ ਮਿਹਨਤ ਕਰ ਰਹੇ ਸਨ।
JiwanJotSavera