ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿੱਚ ਤਿੰਨ ਰੋਜਾ 26 ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਹੋਇਆ ਸਪੰਨ

ਅਖੀਰਲੇ ਦਿਨ ਐਸ ਐਸ ਪੀ ਅਜੈ ਗਾਂਧੀ ਨੇ ਕੀਤੀ ਮੁੱਖ ਮਹਿਮਾਨ ਵੱਜੋਂ ਸ਼ਿਰਕਤ
ਲੜਕੀਆਂ ਵਿੱਚੋਂ ਬਠਿੰਡਾ ਅਤੇ ਲੜਕਿਆਂ ਵਿਚੋਂ ਰਾਮਪੁਰ ਟ੍ਰੇਨਿੰਗ ਸੈਂਟਰ ਦੀ ਟੀਮ ਨੇ ਜਿੱਤੀ ਚੈਂਪੀਅਨ ਟਰਾਫੀ

ਮੋਗਾ (ਵਿਮਲ) :- ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਗਰਾਊਡ ਵਿਚ ਸਪੋਰਟਸ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿੱਚ ਆਯੋਜਿਤ ਤਿੰਨ ਰੋਜ਼ਾ 26ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਅੱਜ ਸਪੰਨ ਹੋ ਗਿਆ। ਅਖੀਰਲੇ ਦਿਨ ਅੱਜ ਐਸ ਐਸ ਪੀ ਮੋਗਾ ਸ਼੍ਰੀ ਅਜੈ ਗਾਂਧੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਓਹਨਾਂ ਸਵਰਗੀ ਮਲਕੀਤ ਸਿੰਘ ਸਿੱਧੂ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸਰਧਾਜਲੀ ਭੇਂਟ ਕੀਤੀ। ਐਸ ਐਸ ਪੀ ਅਜੈ ਗਾਂਧੀ ਨੇ ਟੂਰਨਾਮੈਟ ਵਿਚ ਸ਼ਾਮਲ ਹੋ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਸ ਮਲਕੀਤ ਸਿੰਘ ਸਿੱਧੂ ਅਗਾਂਹਵਧੂ ਸੋਚ ਮਾਲਕ ਸਨ ਉਹਨਾਂ ਬਾਘਾਪੁਰਾਣੇ ਹਲਕੇ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕੀਤਾ। ਐਸ.ਡੀ.ਐਮ. ਬੇਅੰਤ ਸਿੰਘ ਸਿਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਹੀ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਹਮੇਸ਼ਾ ਖੇਡ ਮੈਦਾਨਾਂ ਨਾਲ ਜੁੜੀ ਰਹੇ। ਉਹਨਾਂ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਖੇਡ ਵਿੱਚ ਹਿੱਸਾ ਲੈਣ ਅਤੇ ਦ੍ਰਿੜ ਮਿਹਨਤ ਨਾਲ ਆਪਣੇ ਮਾਤਾ ਪਿਤਾ, ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।

ਚੇਅਰਮੈਨ ਅਤੇ ਨੈਸਲੇ ਐਡਵਾਈਜਰ ਜਸਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਦਸਿਆ ਕਿ ਫਾਈਨਲ ਮੈਚ ਜਿਹੜਾ ਕਿ ਬਠਿੰਡਾ ਅਤੇ ਸੰਗਰੂਰ ਦੀ ਟੀਮ ਵਿੱਚ ਹੋਇਆ ਵਿੱਚੋਂ ਬਠਿੰਡਾ (ਲੜਕੀਆਂ) ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਰਾਮਪੁਰ ਟ੍ਰੇਨਿੰਗ ਸੈਂਟਰ ਅਤੇ ਮੋਗਾ ਦੀਆਂ ਟੀਮਾਂ (ਲੜਕਿਆਂ) ਵਿਚੋਂ ਰਾਮਪੁਰ ਟ੍ਰੇਨਿੰਗ ਸੈਂਟਰ ਦੀ ਟੀਮ ਨੇ ਜਿੱਤ ਹਾਸਿਲ ਕੀਤੀ। ਇਹਨਾਂ ਲੜਕਿਆਂ ਅਤੇ ਲੜਕੀਆਂ ਦੀਆਂ ਫਾਈਨਲ ਵਿੱਚੋਂ ਜਿੱਤੀਆਂ ਟੀਮਾਂ ਨੂੰ ਚੈਂਪੀਅਨ ਟਰਾਫੀ ਨਾਲ ਸਨਮਾਣਿਤ ਕੀਤਾ ਗਿਆ। ਇਸ ਮੌਕੇ ਚੀਫ ਗੁਰਚਰਨ ਸਿੰਘ ਗਿੱਲ ਐਡਵਾਈਜਰ, ਪਰਮਜੀਤ ਸਿੰਘ ਸੰਧੂ ਪ੍ਰਧਾਨ, ਇੰਜੀਨੀਅਰ ਵਿਕਰਮਜੀਤ ਸਿੰਘ ਸਿੱਧੂ (ਐਮ.ਬੀ.ਏ.) ਔਰਗੇਨਾਈਜਰ, ਓਮ ਪ੍ਰਕਾਸ਼ ਸ਼ਰਮਾ ਜਨਰਲ ਸੈਕਟਰੀ, ਪ੍ਰਿੰਸੀਪਲ ਕੁਲਵੰਤ ਸਿੰਘ ਕਲਸੀ, ਜੇ ਪੀ ਸਿੰਘ ਖੰਨਾ, ਖੁਸ਼ਵਿੰਦਰਪਾਲ ਸਿੰਘ ਗਿੱਲ ਐਡਵੋਕੇਟ, ਬਰਿੰਦਰ ਤੂਰ, ਭੁਪਿੰਦਰ ਬਰਾੜ, ਡਾ ਹਰਤੇਜ ਬਰਾੜ, ਅਵਤਾਰ ਸਿੰਘ ਹੇਅਰ (ਰਿਟ ਡੀ.ਏ.), ਰਵੀ ਨੈਸਲੇ, ਪਰਮਜੀਤ ਸਿੰਘ ਡਾਲਾ, ਬਲਬੀਰ ਸਿੰਘ ਤੂਰ, ਜਸਬੀਰ ਸਿੰਘ ਤੂਰ, ਜਸਕਰਨ ਸਿੰਘ ਭੋਡੀਪੁਰਾ ਆਦਿ ਵੀ ਹਾਜਰ ਸਨ।

Check Also

विकसित भारत युवा नेता संवाद: विकसित भारत के लिए युवा नेतृत्व का सशक्तिकरण

चंडीगढ़ (ब्यूरो) :- भारत की विकास कथा उन लोगों द्वारा लिखी जाएगी, जो आज इसके …

Leave a Reply

Your email address will not be published. Required fields are marked *