ਜਲੰਧਰ (ਅਰੋੜਾ) :- ਦੀ ਜੱਟ ਸਿੱਖ ਕੌਂਸਲ ਜਲੰਧਰ ਦੀ ਸਲਾਨਾ ਜਨਰਲ ਮੀਟਿੰਗ ਦਾ ਆਯੋਜਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕੀਤਾ ਗਿਆ, ਜਿਸ ਵਿਚ ਜੱਟ ਸਿੱਖ ਕੌਂਸਲ ਦੇ ਫਾਊਂਡਰ ਅਤੇ ਲਾਈਫ ਮੈਂਬਰਾਨ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਸਕੱਤਰ ਸ. ਜਸਪਾਲ ਸਿੰਘ ਵੜੈਚ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਥੇ ਇਹ ਜ਼ਿਕਰਯੋਗ ਹੈ ਕਿ ਇਹ ਕੌਂਸਲ ਯੋਗ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਵਾਲੀ ਗੈਰ ਸਰਕਾਰੀ ਸੰਸਥਾ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਕਾਰਜ ਕਰ ਰਹੀ ਹੈ। ਇਸ ਮੀਟਿੰਗ ਵਿੱਚ ਇਸ ਸਾਲ ਲਈ ਜੱਟ ਸਿੱਖ ਕੋਂਸਲ ਦੇ ਪ੍ਰਧਾਨ ਡੀ. ਐਚ.ਐਸ. ਮਾਨ ਦੀ ਜਗ੍ਹਾ ਸਰਦਾਰ ਕੁਲਜੀਤ ਸਿੰਘ ਹੇਅਰ ਨੂੰ ਪ੍ਰਧਾਨ ਚੁਣਿਆ ਗਿਆ।



ਇਸ ਮੀਟਿੰਗ ਵਿਚ ਸਾਲ 2024-2025 ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਦੱਸਿਆ ਕਿ ਦੀ ਜੱਟ ਸਿੱਖ ਕੌਂਸਲ ਜ਼ਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਹਰ ਸਾਲ ਵਿੱਤੀ ਸਹਾਇਤਾ ਦਿੰਦੀ ਹੈ। ਇਸ ਸਕਾਲਰਸ਼ਿਪ ਸਦਕਾ ਹਰ ਸਾਲ ਬਹੁਤ ਸਾਰੇ ਲੋੜਵੰਦ ਜੱਟ ਸਿੱਖ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਪਾਉਂਦੇ ਹਨ। ਜੱਟ ਸਿੱਖ ਕੌਂਸਲ ਸਕੂਲਾਂ ਤੇ ਕਾਲਜਾਂ ਵਿੱਚ ਸਿੱਧੇ ਤੌਰ ’ਤੇ ਪ੍ਰਿੰਸੀਪਲ ਤੇ ਸਟਾਫ ਦੀ ਮਦਦ ਨਾਲ ਲੋੜਵੰਦ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਇਹ ਸਕਾਲਰਸ਼ਿਪ ਦਿੰਦੀ ਹੈ। ਡਾ. ਐਚ.ਐਸ. ਮਾਨ ਦੇ ਕਾਰਜਕਾਲ ਦੌਰਾਨ 65 ਕੇਸ ਕੀਤੇ ਗਏ ਜਿਨ੍ਹਾਂ ਵਿਚੋਂ 55 ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਅਤੇ 10 ਹੜ੍ਹ ਪੀੜਤ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ। ਇਸ ਮੌਕੇ ਕੌਂਸਲ ਦੇ ਮੈਬਰ ਸਰਦਾਰਨੀ ਜਗਵਿੰਦਰ ਕੌਰ ਦਿਓਲ ਨੇ ਜੱਟ ਸਿੱਖ ਕੌਂਸਲ ਵਾਸਤੇ 11 ਹਜ਼ਾਰ ਰੁਪਏ ਦਾਨ ਕੀਤੇ। ਇਸ ਮੌਕੇ ਸ. ਕੁਲਜੀਤ ਸਿੰਘ ਹੇਅਰ, ਸ. ਜਸਪਾਲ ਸਿੰਘ ਵੜੈਚ, ਡਾ. ਐਚ.ਐਸ.ਮਾਨ, ਸ. ਸੁਖਬਹਾਰ ਸਿੰਘ ਵੜੈਚ, ਸਰਦਾਰਨੀ ਜਗਵਿੰਦਰ ਕੌਰ ਦਿਓਲ, ਸ. ਧਰਮਿੰਦਰ ਸਿੰਘ ਚਾਹਲ, ਸ. ਗੁਲਬਹਾਰ ਸਿੰਘ, ਡਾ. ਅਮਰਜੀਤ ਸਿੰਘ ਬਾਜਵਾ, ਸ. ਗੁਰਇਕਬਾਲ ਸਿੰਘ ਢਿੱਲੋ, ਸ. ਜਸਵੀਰ ਸਿੰਘ ਜੋਹਲ, ਸ. ਸਰਬਦਿਆਲ ਸਿੰਘ, ਸ. ਆਰ.ਐਸ. ਪਵਾਰ, ਸ. ਐਚ.ਐਸ. ਬਸਰਾ, ਸ. ਬੀ.ਐਸ. ਸੇਖੋਂ, ਸ. ਗੁਰਕ੍ਰਿਪਾਲ ਸਿੰਘ ਢਿਲੋਂ, ਸ. ਸਰਵਿੰਦਰਪਾਲ ਸਿੰਘ ਖੈਹਰਾ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਬਾਖੂਬੀ ਨਿਭਾਈ ਅਤੇ ਜੱਟ ਸਿੱਖ ਕੌਂਸਲ ਨੂੰ ਅਜਿਹੇ ਨੇਕ ਕਾਰਜ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
JiwanJotSavera