ਬਾਬਾ ਬੁੱਢਾ ਸਾਹਿਬ ਅਤੇ ਤਰਨਤਾਰਨ ਦੇ ਸਰਹੱਦੀ ਇਲਾਕੇ ਵਿੱਚ ਜਾਣ ਲਈ ਅੰਮ੍ਰਿਤਸਰ ਤੋਂ ਨਵਾਂ ਬਾਈਪਾਸ ਬਨਾਉਣ ਦੀ ਈ ਟੀ ਓ ਨੇ ਕੀਤੀ ਸ਼ੁਰੂਆਤ

  • ਅੰਮ੍ਰਿਤਸਰ-ਤਰਨਤਾਰਨ ਰੋਡ ਵੀ ਛੇਤੀ ਚੌੜੀ ਹੋਵੇਗੀ -ਨਿੱਜਰ
  • ਗੁਰਦੁਆਰਾ ਸ਼ਹੀਦਾਂ ਸਾਹਿਬ ਨੂੰ ਜਾਣ ਵਾਲੀ ਵੀ ਸੜਕ ਨਿਰਮਾਣ ਅਧੀਨ – ਮੇਅਰ
  • ਅੰਮ੍ਰਿਤਸਰ, (ਅਰੋੜਾ) –
    ਜਲੰਧਰ ਵਾਲੇ ਪਾਸੇ ਤੋਂ ਬਾਬਾ ਬੁੱਢਾ ਸਾਹਿਬ ਅਤੇ ਤਰਨਤਾਰਨ ਦੇ ਸਰਹੱਦੀ ਇਲਾਕੇ ਵਿੱਚ ਜਾਣ ਲਈ ਨਵਾਂ ਰਸਤਾ ਬਨਾਉਣ ਦੀ ਸ਼ੁਰੂਆਤ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤੀ। ਇਸ ਮੌਕੇ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।
    ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵੱਡੇ ਇਲਾਕੇ ਵਿੱਚੋਂ ਬਾਬਾ ਬੁੱਢਾ ਸਾਹਿਬ ਜਾਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ, ਤਰਨਤਾਰਨ ਦੇ ਸਰਹੱਦੀ ਇਲਾਕੇ ਤੋਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਹੋਰ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਅੰਮ੍ਰਿਤਸਰ ਤਰਨਤਾਰਨ ਮੌਜੂਦਾ ਸੜਕ ਤੋਂ ਇਸ ਨਵੀਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜੋ ਕਿ ਬੋਹੜੂ ਅੱਡੇ ਨਾਲ ਜੁੜ ਜਾਵੇਗੀ। ਉਹਨਾਂ ਦੱਸਿਆ ਕਿ ਪੁਰਾਣੀ ਅੰਮ੍ਰਿਤਸਰ ਤਰਨਤਾਰਨ ਸੜਕ ਉੱਪਰ ਬਣੇ ਰੋਟਰੀ ਵਾਲੇ ਪੁੱਲ ਦਾ ਨਿਰਮਾਣ ਪਹਿਲਾਂ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਇਸ ਅਧੀਨ ਇਸ ਦੇ ਤਿੰਨ ਪਾਸਿਆਂ ਦੇ ਪੁਲ ਮੁਕੰਮਲ ਹੋ ਚੁੱਕੇ ਸਨ ਪਰ ਚੌਥਾ ਪਾਸਾ ਜੋ ਕਿ ਝਬਾਲ ਵਾਲੀ ਸੜਕ ਨਾਲ ਜੁੜਨਾ ਸੀ, ਉਹ ਲੰਬਿਤ ਪਿਆ ਸੀ। ਉਹਨਾਂ ਦੱਸਿਆ ਕਿ ਹੁਣ ਸ਼ਰਧਾਲੂਆਂ ਦੀ ਲੋੜ ਅਤੇ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਰੋਟਰੀ ਦੀ ਚੌਥੇ ਪਾਸੇ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਇਸ ਚੌਥੇ ਪਾਸੇ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਅਧੀਨ 550 ਮੀਟਰ ਲੰਬੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਉਸ ਤੋਂ ਅੱਗੇ ਲਗਭਗ 5.49 ਕਿਲੋਮੀਟਰ ਸੜਕ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਇਹ ਸੜਕ ਇਥੋਂ ਸਿੱਧੀ ਝਬਾਲ ਰੋਡ ਉੱਤੇ ਪੈਂਦੇ ਬੋਹੜੂ ਅੱਡੇ ਨਾਲ ਜੁੜ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਸ਼ਹਿਰ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅਤੇ ਸਰਹੱਦੀ ਇਲਾਕੇ ਜਿਵੇਂ ਕਿ ਵਲਟੋਹਾ, ਝਬਾਲ, ਭਿੱਖੀਵਿੰਡ, ਖੇਮਕਰਨ ਆਦਿ ਜਾਣ ਵਾਲੇ ਯਾਤਰੀਆਂ ਦਾ ਰਸਤਾ ਸੁਖਾਲਾ ਹੋ ਜਾਵੇਗਾ। ਇਸ ਨਾਲ ਸਮਾਂ ਤੇ ਡੀਜ਼ਲ ਦੀ ਬਚਤ ਵੀ ਹੋਵੇਗੀ। ਉਹਨਾਂ ਨੇ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਸ਼ਹਿਰ ਦੇ ਬਾਈਪਾਸ ਵਜੋਂ ਵੀ ਕੰਮ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਿਰਮਾਣ ਉੱਤੇ ਲਗਭਗ 55 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਦੋ ਸਾਲ ਦੇ ਸਮੇਂ ਵਿੱਚ ਪੂਰਾ ਹੋ ਜਾਵੇਗਾ।
    ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨਿਜਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤਰਨਤਾਰਨ ਮੌਜੂਦਾ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ। ਉਹਨਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਦੋਵਾਂ ਸ਼ਹਿਰਾਂ ਦਾ ਸੰਪਰਕ ਸੁਖਾਲਾ ਹੋਵੇਗਾ। ਇਸ ਮੌਕੇ ਮੇਅਰ ਸ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਨੂੰ ਜਾਣ ਵਾਲੀ ਸੜਕ ਵੀ ਨਿਰਮਾਣ ਅਧੀਨ ਹੈ ਅਤੇ ਛੇਤੀ ਹੀ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ।
    ਇਸ ਮੌਕੇ ਪੀ ਏ ਨਵਨੀਤ ਕੁਮਾਰ, ਮਨਪ੍ਰੀਤ ਸਿੰਘ,ਕੰਵਲਬੀਰ ਸਿੰਘ,ਨੰਬਰਦਾਰ ਇੰਦਰਜੀਤ ਸਿੰਘ, ਮਨਜੀਤ ਸਿੰਘ ਫੋਜੀ, ਰਵੀਸ਼ੇਰ ਸਿੰਘ ਖਾਲਸਾ, ਜੋਗਿੰਦਰਪਾਲ ਸਿੰਘ ਘੋਗਾ, ਹਿੰਮਤ ਸਿੰਘ,ਜਸਵੰਤ ਸਿੰਘ ਪੱਖੋਕੇ, ਪ੍ਰਿਸੀਪਲ ਮੋਹਨ ਸਿੰਘ, ਰਜਿੰਦਰ ਸਿੰਘ ਜੇਈ, ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਸ਼ਾਹ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਬੋਬੀ, ਸਰਬਜੀਤ ਸਿੰਘ, ਗੁਰਜੰਟ ਸਿੰਘ ਚੀਟੂ, ਜਗਜੀਤ ਸਿੰਘ ਜੱਗਾ, ਰਣਜੀਤ ਸਿੰਘ, ਕੁਲਦੀਪ ਸਿੰਘ ਢਿੱਲੋ ਆਦਿ ਹਾਜ਼ਰ ਸਨ ।

Check Also

बाल भिक्षा रोकू टास्क फोर्स द्वारा जिले में विभिन्न स्थानों पर छापेमारी, भीख मांगते 10 बच्चे छुड़ाए

जालंधर (अरोड़ा) :- माननीय कैबिनेट मंत्री डा. बलजीत कौर, सामाजिक सुरक्षा, महिला एवं बाल विकास …

Leave a Reply

Your email address will not be published. Required fields are marked *