ਮੋਗਾ (ਵਿਮਲ) :- ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਡੀ.ਐੱਮ. ਕਾਲਜ ਮੋਗਾ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਵਰਲਡ ਹਿਊਮਨ ਰਾਈਟਸ ਦਿਵਸ ਮਨਾਇਆ ਗਿਆ। ਕਿਰਨ ਜਯੋਤੀ, ਸੀ.ਜੇ.ਐੱਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਅਧਿਕਾਰਾਂ ਨੂੰ 1948 ਵਿੱਚ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਮਾਨਤਾ ਪ੍ਰਾਪਤ ਹੋਈ ਹੈ। ਇਹਨਾਂ ਅਧਿਕਾਰਾਂ ਨੂੰ ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਅਤੇ ਵਿਅਕਤੀਆਂ ਲਈ ਉਪਲਬਧ ਮੌਲਿਕ ਅਧਿਕਾਰਾਂ ਵਜੋਂ ਵੀ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੋਗਾ ਦੀਆਂ ਸਬ ਡਿਵੀਜ਼ਨਾਂ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਵੀ ਜੁਡੀਸ਼ੀਅਲ ਅਫਸਰ ਪਾਰੁਲ, ਐਸ.ਡੀ.ਜੇ.ਐਮ-ਕਮ-ਚੇਅਰਪਰਸਨ, ਸਬ ਡਵੀਜਨਲ ਲੀਗਲ ਸਰਵਿਸਜ ਕਮੇਟੀ, ਬਾਘਾਪੁਰਾਣਾ, ਸ਼੍ਰੀ ਵਿਜੇ ਕੁਮਾਰ, ਸਿਵਲ ਜੱਜ (ਜੂਨੀਅਰ ਡਵੀਜਨ), ਬਾਘਾਪੁਰਾਣਾ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ) ਨਿਹਾਲ ਸਿੰਘ ਵਾਲਾ ਦੁਆਰਾ ਵੀ ਜਾਗਰੂਕਤਾ ਕੈਂਪ ਲਗਾ ਕੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਪੈਨਲ ਵਕੀਲ ਸੁਰਿੰਦਰ ਕੁਮਾਰ ਸ਼ਰਮਾ ਬਾਘਾਪੁਰਾਣਾ, ਸਿਮਰਨਜੀਤ ਕੌਰ ਬਾਘਾਪੁਰਾਣਾ, ਪੀ.ਐਲ.ਵੀ ਸ਼੍ਰੀ ਗੁਰਵਿੰਦਰ ਸਿੰਘ ਅਤੇ ਮੀਤੂ ਰਾਣੀ ਪੈਨਲ ਵਕੀਲ, ਨਿਹਾਲ ਸਿੰਘ ਵਾਲਾ, ਪੀ.ਐਲ.ਵੀ ਗੁਰਪ੍ਰੀਤ ਕੌਰ ਨਿਹਾਲ ਸਿੰਘ ਵਾਲਾ ਵੀ ਇਸ ਮੌਕੇ ਦੇ ਹਾਜਰ ਸਨ।
JiwanJotSavera