ਕਿਹਾ! ਪੰਜਾਬ ਦੇ ਲੋਕਾਂ ਦੀ ਦਲੇਰੀ ਸਾਂਝੀਵਾਲਤਾ ਪੂਰੀ ਦੁਨੀਆਂ ਵਿੱਚ ਮਸ਼ਹੂਰ
ਓਪਰੇਸ਼ਨ ਸਿੰਧੂਰ ਵਿੱਚ ਪੰਜਾਬੀਆਂ ਦੀ ਦਲੇਰੀ ਅਤੇ ਹੜ੍ਹ ਦੇ ਸਮੇਂ ਪੰਜਾਬੀਆਂ ਦਾ ਸਾਹਸ ਦੁਨੀਆਂ ਭਰ ਵਿੱਚ ਕਾਬਲੇ ਤਾਰੀਫ
ਮੋਗਾ (ਵਿਮਲ) :- ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਵਿੱਚ ਅੱਜ ਸੇਵਾ ਅਤੇ ਸਦਭਾਵਨਾ ਨੂੰ ਸਮਰਪਿਤ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੰਮੇਲਨ ਦਾ ਆਯੋਜਨ ਪਿੰਡ ਸੈਦੋਕੇ ਦੇ ਵਾਸੀ ਅਤੇ ਪ੍ਰਸਿੱਧ ਐਨ.ਆਰ.ਆਈ. ਕਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ ਮਨਜੀਤ ਸਿੰਘ ਬਿਲਾਸਪੁਰ, ਐਚ.ਐਚ. ਜੈਨ ਆਚਾਰਯ ਲੋਕੇਸ਼ ਅਤੇ ਸਾਬਕਾ ਆਈ.ਪੀ.ਐਸ. ਅਧਿਕਾਰੀ ਜਤਿੰਦਰ ਸਿੰਘ ਔਲਖ ਨੇ ਵੀ ਆਪਣੀ ਹਾਜ਼ਰੀ ਭਰੀ। ਪਿੰਡ ਸੈਦੋਕੇ ਵਿੱਚ ਆਯੋਜਿਤ ਸੇਵਾ ਸਦਭਾਵਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਧਾਲੀਵਾਲ ਇੱਕ ਉੱਘੇ ਸਮਾਜ ਸੇਵੀ ਹਨ ਅਤੇ ਅਜਿਹੇ ਲੋਕਾਂ ਦੇ ਕੰਮਾਂ ਵਿੱਚ ਹਰ ਕਿਸੇ ਨੂੰ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਇਸੇ ਸੋਚ ਨਾਲ ਮੋਗਾ ਦੇ ਇਸ ਛੋਟੇ ਜਿਹੇ ਪਿੰਡ ਵਿੱਚ ਪਹੁੰਚਿਆ ਹਾਂ, ਜਿੱਥੋਂ ਵੱਡੇ ਪੱਧਰ ‘ਤੇ ਸੇਵਾ ਦਾ ਕੰਮ ਹੋ ਰਿਹਾ ਹੈ।” ਉਨ੍ਹਾਂ ਨੇ ਦੱਸਿਆ ਕਿ ਐਚ.ਐਚ. ਜੈਨ ਆਚਾਰਯ ਲੋਕੇਸ਼ ਅਤੇ ਐਨ.ਆਰ.ਆਈ. ਕਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੀ ਅਹਿੰਸਾ ਵਿਸ਼ਵ ਭਾਰਤੀ ਅਤੇ ਕਰਮਜੀਤ ਸਿੰਘ ਧਾਲੀਵਾਲ ਫ਼ਾਊਂਡੇਸ਼ਨ ਦੁਨੀਆ ਭਰ ਵਿੱਚ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਹੈ।





ਗਵਰਨਰ ਨੇ ਖ਼ਾਸ ਤੌਰ ‘ਤੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਰਮਜੀਤ ਸਿੰਘ ਧਾਲੀਵਾਲ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਕੇ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਸਕਾਰ ਅਤੇ ਸਭਾਂ ਲਈ ਇੱਕਸਾਰ ਭਾਵਨਾ ਕਾਬਲੇ-ਤਾਰੀਫ਼ ਹੈ।ਕਟਾਰੀਆ ਨੇ ਕਿਹਾ, “ਦੂਜਿਆਂ ਦੀ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੈ।” ਗੁਰੂਆਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਬਾਰੇ ਕਿਹਾ ਕਿ ਨਸ਼ਿਆਂ ਤੋਂ ਬਚਣ ਲਈ ਸਭ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਇੱਕ-ਦੂਜੇ ਲਈ ਖੜੇ ਰਹੇ ਹਨ—ਚਾਹੇ ਓਪਰੇਸ਼ਨ ਸਿੰਧੂਰ ਹੋਵੇ ਜਾਂ ਹੜ੍ਹ ਦੇ ਸਮੇਂ ਲੋਕਾਂ ਦੀ ਸਾਂਝੀ ਸਹਾਇਤਾ। ਉਨ੍ਹਾਂ ਕਿਹਾ, “ਅਸੀਂ ਲੋਕਾਂ ਦੇ ਟੈਕਸ ਨਾਲ ਤਨਖ਼ਾਹ ਲੈਂਦੇ ਹਾਂ, ਇਸ ਲਈ ਜਨਸੇਵਾ ਸਾਡੀ ਜ਼ਿੰਮੇਵਾਰੀ ਹੈ ਅਤੇ ਮੈਂ ਇਸਨੂੰ ਪੂਰੀ ਨਿਸ਼ਠਾ ਨਾਲ ਨਿਭਾਉਂਦਾ ਰਹਾਂਗਾ। ਰਾਜ ਦਾ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਦੇ ਹੱਲ ਲਈ ਉਹਨਾਂ ਨੂੰ ਲਿਖਤੀ ਰੂਪ ਵਿੱਚ ਦੇ ਸਕਦਾ ਹੈ। ਉਨ੍ਹਾਂ ਸੇਵਾ ਸਦਭਾਵਨਾ ਸੰਮੇਲਨ ਵਿੱਚ ਪਿੰਡ ਦੀਆਂ ਕੁਝ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਹੋਰ ਸਹਾਇਤਾ ਸਮੱਗਰੀ ਦੀ ਵੰਡ ਵੀ ਕੀਤੀ ਗਈ।
JiwanJotSavera