ਡਿਪਲੋਮਾ ਇੰਨ ਐਗਰੀਕਲਚਰਲ ਐਕਸਟੈਂਸ਼ਨ ਸਰਵਸਿਜ ਫਾਰ ਇੰਨਪੁਟ ਡੀਲਰਜ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ

ਅਪਲਾਈ ਕਰਨ ਦੀ ਆਖਰੀ ਮਿਤੀ 17 ਦਸੰਬਰ, ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਮਿਲੇਗਾ ਦਾਖਲਾ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ (ਵਿਮਲ) :- ਖੇਤੀ-ਇਨਪੁਟਸ ਜਿਵੇਂ ਕਿ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਸਬੰਧੀ ਕਾਰੋਬਾਰ ਸ਼ੁਰੂ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਲਾਈਸੈਂਸ ਲੈਣਾ ਜ਼ਰੂਰੀ ਹੈ। ਇਹਨਾਂ ਲਾਇਸੰਸਾਂ ਲਈ ਅਪਲਾਈ ਕਰਨ ਲਈ ਬਿਨੈਕਾਰ ਨੂੰ ਸਰਕਾਰ ਵਲੋਂ ਮਨਜੂਰਸ਼ੁਦਾ ਡਿਪਲੋਮਾ ਇਨ ਐਗਰੀਕਲਚਰ ਐਕਸਟੈਂਸ਼ਨ ਸਰਵਸਿਸ ਫਾਰ ਇੰਨਪੁਟ ਡੀਲਰਜ (ਡੀ.ਏ.ਈ.ਐਸ.ਆਈ.) ਕੀਤਾ ਹੋਣਾ ਲਾਜ਼ਮੀ ਹੈ। ਜ਼ਿਲ੍ਹਾ ਮੋਗਾ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਆਤਮਾ ਸਕੀਮ ਅਧੀਨ ਇਸ ਡਿਪਲੋਮੇ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਅਧੀਨ ਅਪਲਾਈ ਕਰਨ ਲਈ ਆਖਰੀ ਮਿਤੀ 17 ਦਸੰਬਰ ਹੈ ਅਤੇ ਚਾਹਵਾਨ ਵਿਅਕਤੀ ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ), ਮੋਗਾ ਦੇ ਕਮਰਾ ਨੰ: ਸੀ-208-209, ਜਿਹਲਮ-ਚੇਨਾਬ ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿੱਚ ਸੰਪਰਕ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦਾ ਹਰੇਕ ਬੈਚ ਸਿਰਫ 40 ਸੀਟਾਂ ਤੱਕ ਸੀਮਿਤ ਹੈ ਅਤੇ ਦਾਖਲਾ ਪਹਿਲਾਂ ਆਓ ਪਹਿਲਾਂ ਪਾਉ ਦੇ ਆਧਾਰ ‘ਤੇ ਹੋਵੇਗਾ। ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਹ ਪ੍ਰੋਗਰਾਮ 48 ਹਫ਼ਤਿਆਂ ਦੀ ਮਿਆਦ ਦਾ ਹੈ, ਜਿਸ ਵਿੱਚ ਇੱਕ ਕਲਾਸ ਪ੍ਰਤੀ ਹਫ਼ਤੇ, ਹਰ ਸ਼ਨੀਵਾਰ ਜਾਂ ਐਤਵਾਰ ਨੂੰ ਆਯੋਜਿਤ ਕੀਤੀ ਜਾਂਦੀ ਹੈ। ਡੀ.ਏ.ਈ.ਐਸ.ਆਈ. ਪ੍ਰੋਗਰਾਮ ਅਧੀਨ ਮੌਜੂਦਾ ਖੇਤੀਬਾੜੀ ਇਨਪੁਟ ਡੀਲਰ (ਲਾਈਸੈਂਸ ਧਾਰਕ), ਸਹਿਕਾਰੀ ਸਭਾਵਾਂ ਦਾ ਸਟਾਫ਼ ਅਤੇ ਨਵੇਂ ਸਿਖਿਆਰਥੀ ਅਪਲਾਈ ਕਰ ਸਕਦੇ ਹਨ। ਇਸ ਪ੍ਰੋਗਰਾਮ ਅਧੀਨ ਅਪਲਾਈ ਕਰਨ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਦਸਵੀਂ ਪਾਸ ਹੈ।

Check Also

ਡਾ. ਸੁਰਭੀ ਮਹਾਜਨ ਨੇ ਪਿਮਸ ਹਸਪਤਾਲ, ਜਲੰਧਰ ਵਿੱਚ ਕਨਸਲਟੈਂਟ ਨਿਊਰੋਲੋਜਿਸਟ ਵਜੋਂ ਸੰਭਾਲਿਆ ਕਾਰਜਭਾਰ

ਜਲੰਧਰ (ਮੱਕੜ) :- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਹਸਪਤਾਲ, ਜਲੰਧਰ ਨੂੰ ਇਹ ਜਾਣਕਾਰੀ ਦਿੰਦਿਆਂ …

Leave a Reply

Your email address will not be published. Required fields are marked *