ਮੋਗਾ (ਵਿਮਲ) :- ਜ਼ਿਲ੍ਹੇ ਵਿੱਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਪਹਿਲੀ ਰਿਹੱਰਸਲ 7 ਦਸੰਬਰ ਨੂੰ, ਦੂਸਰੀ ਰਿਹੱਰਸਲ 10 ਦਸੰਬਰ ਨੂੰ ਅਤੇ ਤੀਸਰੀ ਰਿਹੱਰਸਲ 13 ਦਸੰਬਰ 2025 ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੋਗਾ ਦੇ ਪੋਲਿੰਗ ਸਟਾਫ਼ ਦੀਆਂ ਰਿਹੱਰਸਲਾਂ ਐਸ.ਡੀ. ਸਰਕਾਰੀ ਸੀਨੀਅਰ ਸੈਕਡੰਰੀ ਸਕੂਲ (ਲੜਕੇ) ਗਾਂਧੀ ਰੋਡ ਮੋਗਾ ਵਿਖੇ, ਪੰਚਾਇਤ ਸੰਮਤੀ ਬਾਘਾਪੁਰਾਣਾ ਦੇ ਪੋਲਿੰਗ ਸਟਾਫ ਦੀਆਂ ਰਿਹੱਰਸਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੁੱਦਕੀ ਰੋਡ ਬਾਘਾਪੁਰਾਣਾ ਵਿਖੇ, ਪੰਚਾਇਤ ਸੰਮਤੀ ਧਰਮਕੋਟ ਤੇ ਕੋਟ ਈਸੇ ਖਾਂ ਦੇ ਪੋਲਿੰਗ ਸਟਾਫ ਦੀਆਂ ਰਿਹੱਰਸਲਾਂ ਏ.ਡੀ. ਕਾਲਜ ਧਰਮਕੋਟ ਵਿਖੇ, ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪੋਲਿੰਗ ਸਟਾਫ ਦੀਆਂ ਰਿਹੱਰਸਲਾਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਵਿਖੇ ਹੋਣਗੀਆਂ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਕੋਟ ਈਸੇ ਖਾਂ ਦੀਆਂ ਪੋਲਿੰਗ ਪਾਰਟੀਆਂ ਦੀ ਤੀਸਰੀ ਰਿਹੱਰਸਲ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੋਟ ਈਸੇ ਖਾਂ ਵਿਖੇ, ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ ਦੀਆਂ ਪੋਲਿੰਗ ਪਾਰਟੀਆਂ ਦੀ ਤੀਸਰੀ ਰਿਹੱਰਸਲ ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕਲੂ ਨਿਹਾਲ ਸਿੰਘ ਵਾਲਾ ਵਿਖੇ ਹੋਵੇਗੀ। ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਪਾਰਦਰਸ਼ੀ, ਅਮਨ ਕਾਨੂੰਨ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
JiwanJotSavera