Thursday , 13 November 2025

ਲਾਇਲਪੁਰ ਖਾਲਸਾ ਕਾਲਜ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਵਾਲਾ (ਅੰਮ੍ਰਿਤਸਰ) ਦਾ ਕੀਤਾ ਦੌਰਾ

ਜਾਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਫਿਜੀਓਥਰੈਪੀ ਵਿਭਾਗ ਵੱਲੋਂ ਇੱਕ ਵਿਦਿਅਕ ਟੂਰ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਮਾਨਾਵਾਲਾ (ਅੰਮ੍ਰਿਤਸਰ) ਵਿਖੇ ਭਗਤ ਪੂਰਨ ਸਿੰਘ ਜੀ ਵੱਲੋਂ ਸਥਾਪਿਤ ਪਿੰਗਲਵਾੜਾ ਦਾ ਦੌਰਾ ਕਰਵਾਇਆ ਗਿਆ। ਇਸ ਵਿੱਚ ਬੀ.ਪੀ.ਟੀ. ਭਾਗ ਤੀਜਾ ਤੇ ਚੌਥਾ ਦੇ ਲਗਭਗ 39 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਦਿਅਕ ਟੂਰ ਨੂੰ ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਅਜਿਹੇ ਯਤਨ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਉਥੇ ਉਹਨਾਂ ਨੂੰ ਵਿਹਾਰਿਕ ਅਨੁਭਵ ਵੀ ਪ੍ਰਦਾਨ ਕਰਦੇ ਹਨ। ਵਿਭਾਗ ਦੇ ਸਟਾਫ ਮੈਂਬਰਾਂ ਵੱਲੋਂ ਪਿੰਗਲਵਾੜਾ ਦੀ ਸੰਚਾਲਕ ਡਾਕਟਰ ਇੰਦਰਜੀਤ ਕੌਰ ਅਤੇ ਐਡਮਿਨਿਸਟਰੇਟਰ ਯੋਗੇਸ਼ ਕੁਮਾਰ ਦਾ ਯਾਦਗਾਰੀ ਚਿੰਨ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ ਕਿ ਉਹਨਾਂ ਵਿਦਿਆਰਥੀਆਂ ਨੂੰ ਇਹ ਮੌਕਾ ਦਿਤਾ ਕਿ ਇਸ ਵਿਸ਼ੇਸ਼ ਸਮਾਜਿਕ ਸੰਸਥਾ ਨੂੰ ਨੇੜੇ ਤੋਂ ਦੇਖ ਕੇ ਸਮਝ ਸਕਣ।

ਜੁਗੇਸ਼ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ ਪਿੰਗਲਵਾੜਾ ਦੇ ਇਤਿਹਾਸ ਬਾਰੇ ਦੱਸਿਆ ਗਿਆ ਅਤੇ ਪਿੰਗਲਵਾੜਾ ਦੇ ਵੱਖ-ਵੱਖ ਕੇਂਦਰ ਦਿਖਾਉਂਦਿਆ ਉਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੇ ਆਧਾਰ ਤੇ ਬਣੇ ਅਜਾਇਬ ਘਰ ਦਾ ਦੌਰਾ ਕੀਤਾ ਅਤੇ ਆਰਟੀਫਿਸ਼ਅਲ ਲਿੰਬ ਸੈਂਟਰ, ਸਪੈਸ਼ਲ ਬੱਚਿਆਂ ਦੇ ਸਕੂਲ, ਲੈਬੋਰਟਰੀ ਅਤੇ ਪੁਨਰਵਾਸ ਕੇਂਦਰ ਦਾ ਅਧਿਐਨ ਕੀਤਾ। ਇਥੇ ਵਿਦਿਆਰਥੀਆਂ ਨੂੰ ਉੱਥੇ ਚੱਲ ਰਹੀਆਂ ਸਹੂਲਤਾਂ ਜਿਵੇਂ ਕਿ ਮੁਫਤ ਦਵਾਈਆਂ, ਸਫਾਈ ਪ੍ਰਬੰਧ, ਰਿਸਾਈਕਲ ਯੂਨਿਟ ਅਤੇ ਬਾਇਓ-ਗੈਸ ਪਲਾਂਟ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉੱਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹਿੰਮਤ ਤੇ ਜੀਵਨ ਦ੍ਰਿਸ਼ਟੀ ਤੋਂ ਪ੍ਰੇਰਨਾ ਪ੍ਰਾਪਤ ਕਰਦੇ ਹੋਏ ਪਿੰਗਲਵਾੜਾ ਦੇ ਸੰਸਥਾਪਕ ਭਾਈ ਸਾਹਿਬ ਭਗਤ ਪੂਰਨ ਸਿੰਘ ਜੀ ਦੀ ਸੇਵਾ ਅਤੇ ਸਮਰਪਣ ਭਾਵਨਾ ਨੂੰ ਯਾਦ ਕੀਤਾ। ਇਸ ਦੌਰੇ ਨੇ ਵਿਦਿਆਰਥੀਆਂ ਨੂੰ ਭਾਵੁਕ ਕਰਦਿਆਂ ਹੋਇਆਂ ਇਹ ਸਿੱਖਿਆ ਦਿੱਤੀ ਕਿ ਸੱਚੀ ਸਿੱਖਿਆ ਉਹ ਹੈ ਜੋ ਮਨੁੱਖਤਾ ਦੀ ਸੇਵਾ ਨਾਲ ਜੁੜੀ ਹੋਵੇ। ਇਹ ਵਿਦਿਅਕ ਟੂਰ ਵਿਭਾਗ ਦੇ ਸਟਾਫ ਮੈਂਬਰ ਡਾ. ਪ੍ਰਿਆਂਕ ਸ਼ਾਰਦਾ, ਡਾ. ਅੰਜਲੀ ਓਜ਼ਾ, ਡਾ. ਵਿਸ਼ਾਲੀ ਮਹਿੰਦਰੂ ਅਤੇ ਡਾ. ਅਲੀਸ਼ਾ ਕੰਬੋਜ਼ ਦੀ ਨਿਗਰਾਨੀ ਹੇਠ ਕਰਵਾਇਆ ਗਿਆ।

Check Also

पीसीएम एस.डी. कॉलेजिएट सीनियर सेकेंडरी स्कूल फॉर विमेन, जालंधर में प्रतियोगिता का आयोजन

जालंधर (अरोड़ा) :- पीसीएम एस.डी. कॉलेजिएट सीनियर सेकेंडरी स्कूल फॉर विमेन, जालंधर ने कक्षा ग्यारहवीं …

Leave a Reply

Your email address will not be published. Required fields are marked *