ਮੋਗਾ (ਵਿਮਲ) :- ਪੰਜਾਬ ਸਰਕਾਰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਜਿਲ੍ਹਾ ਖਜਾਨਾ ਦਫਤਰ ਵਿਖੇ ਆਰੰਭ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਖਜਾਨਾ ਅਫ਼ਸਰ ਮੋਗਾ ਵਰਿਆਮ ਸਿੰਘ ਨੇ ਦਿੱਤੀ। ਵਰਿਆਮ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਹੀ ਇਸ ਪੈਨਸ਼ਨਰ ਮੇਲੇ ਵਿੱਚ ਸ਼ਾਮਲ ਹੋ ਕੇ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ ਵਿੱਚ ਈ-ਕੇ.ਵਾਈ.ਸੀ ਕਰਵਾਈ ਗਈ ਅਤੇ ਡਿਜਟਲ ਲਾਈਫ ਸਰਟੀਫਿਕੇਟ ਦਿੱਤੇ ਗਏ।

ਉਹਨਾਂ ਅੱਗੇ ਦੱਸਿਆ ਜ਼ਿਲ੍ਹਾ ਖਜ਼ਾਨਾ ਦਫ਼ਤਰ ਵੱਲੋ ਪੈਨਸ਼ਨਰਾਂ ਦੇ ਬੈਠਣ ਅਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੇਲੇ ਵਿੱਚ ਜ਼ਿਲ੍ਹੇ ਦੀਆਂ ਸਮੂਹ ਬੈਕਾਂ ਵੱਲੋਂ ਆਪਣੇ ਨੁਮਾਇੰਦੇ ਭੇਜੇ ਗਏ। ਮੇਲੇ ਵਿੱਚ ਸਮੂਹ ਬੈਕਾਂ ਦੇ ਵੱਖ-ਵੱਖ ਕਾਊਂਟਰ ਲਗਾਏ ਗਏ ਹਰੇਕ ਬੈਂਕ ਵੱਲੋਂ ਆਪਣੀ ਬੈਂਕ ਨਾਲ ਸਬੰਧਤ ਪੈਨਸ਼ਨਰਾਂ ਤੋਂ ਡਿਜ਼ਟਲ ਲਾਈਫ ਸਰਟੀਫਿਕੇਟ ਮੌਕੇ ਤੇ ਹੀ ਪ੍ਰਾਪਤ ਕੀਤੇ ਗਏ। ਇਹ ਮੇਲਾ 15 ਨਵੰਬਰ 2025 ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਜ਼ਿਲ੍ਹਾ ਖਜਾਨਾ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਪੈਨਸ਼ਨਰ ਮੇਲੇ ਵਿੱਚ ਹਾਜ਼ਰ ਹੋ ਕੇ ਪੈਨਸ਼ਨਰ ਸੇਵਾ ਦਾ ਪੂਰਾ ਲਾਭ ਉਠਾਉਣ।
JiwanJotSavera