ਲਾਇਲਪੁਰ ਖਾਲਸਾ ਕਾਲਜ ਦੇ ਐਨ.ਸੀ.ਸੀ. ਕੈਡਟਾਂ ਨੇ ਰਾਸ਼ਟਰੀ ਪੱਧਰ ਦੇ ਆਲ ਇੰਡੀਆ ਵਾਯੂ ਸੈਨਿਕ ਕੈਂਪ, ਬੈਂਗਲੁਰੂ ਵਿੱਚ ਮਾਰੀਆਂ ਮੱਲਾਂ

ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਚਾਰ ਐਨ.ਸੀ.ਸੀ. ਏਅਰ ਵਿੰਗ ਕੈਡਟਾਂ ਨੇ ਆਲ ਇੰਡੀਆ ਵਾਯੂ ਸੈਨਿਕ ਕੈਂਪ (AIVSC) ਬੈਂਗਲੁਰੂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਕੈਡਟ ਪਹਿਲਾਂ ਰਾਜ ਪੱਧਰੀ ਕੈਂਪ (ਪੰਜਾਬ ਡਾਇਰੈਕਟਰੇਟ) ਵਿੱਚ ਚੁਣੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰੇਟ (PHHP & CHD Dte) ਦੀ ਨੁਮਾਇੰਦਗੀ ਕਰਦਿਆਂ ਰਾਸ਼ਟਰੀ ਪੱਧਰ ਤੇ 23 ਰਾਜਾਂ ਦੇ ਕੈਡਟਾਂ ਨਾਲ ਮੁਕਾਬਲਾ ਕੀਤਾ। ਕੈਡਟ ਸੀ.ਐਸ.ਯੂ.ਓ. ਨਿਤੀਸ਼ ਰਾਣਾ, ਸੀ.ਡਬਲਯੂ.ਓ. ਚਰਨਪ੍ਰੀਤ ਭਰਦਵਾਜ, ਸੀ/ਕੌਰਪਲ ਪਰਮਿੰਦਰ ਸਿੰਘ, ਅਤੇ ਸੀ/ਕੌਰਪਲ ਅਭੀਜੀਤ ਸਿੰਘ ਚੁਣੇ ਗਏ। ਸੀ.ਐਸ.ਯੂ.ਓ. ਨਿਤੀਸ਼ ਰਾਣਾ ਨੂੰ ਪੀ.ਐਚ.ਐਚ.ਪੀ. ਅਤੇ ਸੀ.ਐਚ.ਡੀ. ਡਾਇਰੈਕਟਰੇਟ ਦਾ ਸੀਨੀਅਰ ਨਿਯੁਕਤ ਕੀਤਾ ਗਿਆ ਅਤੇ ਉਸ ਨੇ ਡ੍ਰਿਲ ਤੇ ਟੈਂਟ ਪਿਚਿੰਗ ਵਿੱਚ ਕਮਾਲ ਦਿਖਾਇਆ।ਸੀ.ਡਬਲਯੂ.ਓ. ਚਰਨਪ੍ਰੀਤ ਭਰਦਵਾਜ ਨੇ ਐਕੈਡਮਿਕਸ, ਡ੍ਰੋਨ, ਅਤੇ ਡ੍ਰਿਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸੀ/ਕੌਰਪਲ ਪਰਮਿੰਦਰ ਸਿੰਘ ਅਤੇ ਸੀ/ਕੌਰਪਲ ਅਭੀਜੀਤ ਸਿੰਘ ਨੇ ਵੀ ਐਕੈਡਮਿਕਸ, ਡ੍ਰਿਲ, ਅਤੇ ਟੈਂਟ ਪਿਚਿੰਗ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ।ਡਾਇਰੈਕਟਰੇਟ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ –ਲਾਈਨ ਏਰੀਆ ਅਤੇ ਟੈਂਟ ਪਿਚਿੰਗ, ਦੂਜਾ ਸਥਾਨ –ਡ੍ਰਿਲ ਅਤੇ ਸ਼ੂਟਿੰਗ, ਤੀਜਾ ਸਥਾਨ –ਏਅਰੋਮੋਡਲਿੰਗ, ਪਹਿਲਾ ਸਥਾਨ –ਹੈਲਥ ਐਂਡ ਹਾਈਜੀਨ ਪ੍ਰਾਪਤ ਕੀਤੇ। ਇਹਨਾਂ ਕੈਡਟਾਂ ਦੀ ਮਿਹਨਤ ਤੇ ਅਨੁਸ਼ਾਸਨ ਦੇ ਨਾਲ ਪੀ.ਐਚ.ਐਚ.ਪੀ. ਅਤੇ ਸੀ.ਐਚ.ਡੀ. ਡਾਇਰੈਕਟਰੇਟ ਨੇ ਰਾਸ਼ਟਰੀ ਪੱਧਰ ‘ਤੇ ਕੁੱਲ ਤੀਜਾ ਸਥਾਨ ਪ੍ਰਾਪਤ ਕੀਤਾ।ਕਾਲਜ ਦੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕੈਡਟਾਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਤੇ ਸਮਰਪਣ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਫਲਾਈੰਗ ਆਫੀਸਰ ਡਾ. ਮਨਪ੍ਰੀਤ ਸਿੰਘ, ਐਸੋਸੀਏਟ ਐਨ.ਸੀ.ਸੀ. ਆਫੀਸਰ (ਏ.ਐਨ.ਓ) ਨੂੰ ਵੀ ਇਸ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਾਰਗਦਰਸ਼ਨ ਦੀ ਪ੍ਰਸ਼ੰਸਾ ਕੀਤੀ। ਡਾ. ਮਨਪ੍ਰੀਤ ਸਿੰਘ ਨੇ ਕੈਡਟਾਂ ਦੀ ਸਫਲਤਾ ‘ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਐਨ.ਸੀ.ਸੀ. ਕੈਡਟਾਂ ਲਈ ਪ੍ਰੇਰਣਾ ਦਾ ਸਰੋਤ ਹੈ। ਕਾਲਜ ਪ੍ਰਬੰਧਕੀ ਕਮੇਟੀ ਨੇ ਕੈਡਟਾਂ ਅਤੇ ਏ. ਐਨ.ਓ ਨੂੰ ਰਾਸ਼ਟਰੀ ਪੱਧਰ ‘ਤੇ ਕਾਲਜ ਦਾ ਨਾਮ ਚਮਕਾਉਣ ਲਈ ਵਧਾਈ ਦਿੱਤੀ।

Check Also

केबिनेट मंत्री मोहिंदर भगत ने विजय ज्वेलर्स का किया दौरा

कहा: हर हाल में मिलेगा पूरा इंसाफ, एक-एक चीज होगी बरामद जालंधर (अरोड़ा) :- भार्गव …

Leave a Reply

Your email address will not be published. Required fields are marked *