ਲਾਇਲਪੁਰ ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਪੀ.ਜੀ.ਵਿਭਾਗ ਨੇ ਨਵੇਂ ਵਿਦਿਆਰਥੀਆਂ ਲਈ ਸ਼ਾਨਦਾਰ “ਫਰੈਸ਼ਰ ਪਾਰਟੀ” ਦਾ ਆਜੋਯਨ ਕੀਤਾ

ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਪੀ.ਜੀ. ਵਿਭਾਗ ਨੇ ਵਿਦਿਆਰਥੀਆਂ ਦੇ ਨਵੇਂ ਬੈਚ ਦਾ ਉਤਸ਼ਾਹ ਅਤੇ ਖੁਸ਼ੀ ਨਾਲ ਸਵਾਗਤ ਕਰਨ ਲਈ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ, ਪ੍ਰੋ. ਨਵਦੀਪ ਕੌਰ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਵਿਭਾਗ ਦੇ ਵਿਦਿਆਰਥੀਆਂ ਨੇ ਪਤਵੰਤਿਆਂ ਦਾ ਰਸਮੀ ਸਵਾਗਤ ਕੀਤਾ। ਸਮਾਗਮ ਦਾ ਉਦਘਾਟਨ ਬੜੇ ਉਤਸ਼ਾਹ ਨਾਲ ਕੀਤਾ ਗਿਆ, ਜਿੱਥੇ ਪ੍ਰਿੰਸੀਪਲ, ਪ੍ਰੋ. ਨਵਦੀਪ ਕੌਰ ਨੇ ਨਵੇਂ ਵਿਦਿਆਰਥੀਆਂ ਨੂੰ ਇੱਕ ਨਵੀਂ ਅਕਾਦਮਿਕ ਯਾਤਰਾ ਸ਼ੁਰੂ ਕਰਨ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੰਸਥਾ ਦੁਆਰਾ ਪ੍ਰਦਾਨ ਕੀਤੇ ਗਏ ਮੌਕਿਆਂ ਦਾ ਸਭ ਤੋਂ ਵਧੀਆ ਉਪਯੋਗ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਮਾਡਲਿੰਗ, ਡਾਂਸ, ਗਾਣੇ, ਕਵਿਤਾ, ਖੇਡਾਂ ਵਰਗੇ ਸੱਭਿਆਚਾਰਕ ਪ੍ਰਦਰਸ਼ਨਾਂ ਦੀ ਇੱਕ ਲੜੀ ਪੇਸ਼ ਕੀਤੀ ਗਈ।

ਫਰੈਸ਼ਰਾਂ ਨੇ ਆਪਣੇ ਆਪ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਖਿਤਾਬ ਪ੍ਰਾਪਤ ਕੀਤੇ।ਵਿਭਾਗ ਦੇ ਮੁਖੀ, ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਸਟਾਫ਼ ਅਤੇ ਸੀਨੀਅਰ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।ਵਿਸ਼ਾਲ ਭੱਟ (ਬੀ.ਐਸ.ਸੀ ਆਈ.ਟੀ ਸਮੈਸਟਰ 1) ਅਤੇ ਮਿਤਾਲੀ (ਬੀ.ਐਸ.ਸੀ ਸੀ.ਐਸ. ਸਮੈਸਟਰ 1) ਨੇ ਮਿਸਟਰ ਐਂਡ ਮਿਸ ਫਰੈਸ਼ਰ ਦਾ ਖਿਤਾਬ ਹਾਸਲ ਕੀਤਾ। ਮੁਸਕਾਨ (ਬੀ.ਸੀ.ਏ ਸਮੈਸਟਰ 1) ਅਤੇ ਸਾਹਿਲਪ੍ਰੀਤ (ਬੀ.ਸੀ.ਏ ਸਮੈਸਟਰ 1) ਨੇ ਮਿਸ ਐਂਡ ਮਿਸਟਰ ਕੋਨਫੀਡੈਂਟ ਦਾ ਖਿਤਾਬ ਜਿੱਤਿਆ। ਧਰੁਵ ਆਨੰਦ (ਬੀ.ਸੀ.ਏ. ਸਮੈਸਟਰ 1) ਨੇ ਮਿਸਟਰ ਫਿਟਨੈਸ ਫ੍ਰੀਕ ਦਾ ਖਿਤਾਬ ਜਿੱਤਿਆ ਅਤੇ ਅੰਜਲੀ (ਬੀ.ਐਸ.ਸੀ. ਸੀਐਸ ਸਮੈਸਟਰ 1) ਨੂੰ ਮਿਸ ਫੈਸ਼ਨ ਆਈਕਨ ਐਲਾਨਿਆ ਗਿਆ। ਸ਼ੁਭਮ (ਬੀ.ਡੀ.ਐਮ.ਐਮ. ਸਮੈਸਟਰ 1) ਨੇ ਮਿਸਟਰ ਹੈਂਡਸਮ ਅਤੇ ਸੰਧਿਆ (ਬੀ.ਸੀ.ਏ ਸਮੈਸਟਰ 1) ਨੇ ਮਿਸ ਚਾਰਮਿੰਗ ਦਾ ਖ਼ਿਤਾਬ ਜਿੱਤਿਆ। ਮੁਕਾਬਲੇ ਦੇ ਜੱਜ ਪ੍ਰੋ: ਰਤਨਾਕਰ ਮਾਨ, ਡਾ: ਦਲਜੀਤ ਕੌਰ ਅਤੇ ਪ੍ਰੋ: ਸੋਨੂੰ ਗੁਪਤਾ ਸਨ।ਸਮਾਗਮ ਦੀ ਸਮਾਪਤੀ ਪ੍ਰੋ: ਰਤਨਾਕਰ ਮਾਨ ਦੇ ਧੰਨਵਾਦੀ ਮਤੇ ਨਾਲ ਹੋਈ। ਸਮਾਗਮ ਵਿੱਚ ਵਿਭਾਗ ਦੇ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰੋ: ਰਤਨਾਕਰ ਮਾਨ, ਡਾ: ਦਲਜੀਤ ਕੌਰ, ਪ੍ਰੋ: ਨਵਨੀਤ ਕੌਰ ਅਤੇ ਵਿਭਾਗ ਦੇ ਹੋਰ ਟੀਚਿੰਗ ਅਤੇ ਨਾਨ-ਟੀਚਿੰਗ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਸਟੇਜ ਦਾ ਸੰਚਾਲਨ ਡਾ: ਦਲਜੀਤ ਕੌਰ, ਪ੍ਰੋ: ਜਸਪ੍ਰੀਤ ਕੌਰ ਸੈਣੀ ਅਤੇ ਵਿਦਿਆਰਥੀ ਕੋਆਰਡੀਨੇਟਰ ਸਿਮਰਨ, ਸੋਨਾਲੀ, ਨਿਕਿਤਾ ਨੇ ਕੀਤਾ |

Check Also

इनसेंट हार्ट्स ग्रुप ऑफ इंस्टीट्यूशंस में “क्लासरूम टू क्रिएटर — करियर मोटिवेशन एंड द एंटरप्रेन्योरियल माइंडसेट” विषय पर गेस्ट लेक्चर का आयोजन

जालंधर (मक्कड़) :- इनसेंट हार्ट्स ग्रुप ऑफ इंस्टीट्यूशंस (IHGI) के मैनेजमेंट विभाग ने ट्रेनिंग एंड …

Leave a Reply

Your email address will not be published. Required fields are marked *