ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆ ਨੇ ਬਿਰਧ ਆਸ਼ਰਮ ਅਤੇ ਚੈਰੀਏਬਲ ਸੁਸਾਇਟੀ ਬੁਢਿਆਣਾ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਸੀ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਚ ਜੀਵਨ ਬਤੀਤ ਕਰ ਰਹੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਜੀਵਨ ਜਾਂਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਇਸ ਤਰ੍ਹਾ ਦੇ ਯਤਨਾਂ ਨੂੰ ਸ਼ਲਾਂਘਾਯੋਗ ਕਦਮ ਦੱਸਿਆ।

ਉਨ੍ਹਾਂ ਆਸ਼ਰਮ ਲਈ ਦੀਵਾਲੀ ਮੌਕੇ ਰਸਦ-ਪਾਣੀ ਦਾ ਸਮਾਨ ਭੇਜਦੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡਾ ਇਹ ਫਰਜ਼ ਹੈ ਕਿ ਅਸੀ ਸਮਾਜ’ ਚ ਲੋੜਵੰਦਾ, ਗਰੀਬਾਂ ਤੇ ਅਨਾਥਾਂ ਦੀ ਮੱਦਦ ਕਰੀਏ। ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁੱਖੀ ਡਾ. ਅਨੂ ਕੁਮਾਰੀ, ਡਾ. ਅਜੀਤਪਾਲ ਸਿੰਘ, ਪ੍ਰੋ. ਸੰਜੇ ਸ਼ਾਦ, ਪ੍ਰੋ. ਲਿਵਪ੍ਰੀਤ ਅਤੇ ਪ੍ਰੋ. ਸਿਮਰਨਜੀਤ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ ਵੀ ਸ਼ਾਮਲ ਸਨ ।