ਜਲੰਧਰ (ਅਰੋੜਾ) :- ਪੀ.ਐਮ ਸ਼੍ਰੀ ਕੇਂਦਰੀ ਵਿਦਿਆਲਯ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡ ਜੇਤੂ ਕਾਲਜ ਮੇਹਰਚੰਦ ਪੋਲੀਟੈਕਨਿਕ ਜਲੰਧਰ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਅਧਿਆਪਕ ਦੀਪਕ ਚੋਹਾਨ, ਰਾਕੇਸ਼ ਕੁਮਾਰ, ਮਿਸ ਅਨੂ ਬਾਲਾ. ਮਿਸ ਅਨੁਰਾਧਾ ਠਾਕੁਰ ਅਤੇ ਮਿਸ ਮੁਸਕਾਨ ਵੀ ਹਾਜਿਰ ਸਨ। ਆਰੰਭ ਵਿੱਚ ਸਮੂਹ ਵਿਦਿਆਰਥੀਆਂ ਨੂੰ ਕਾਲਜ ਦੇ ਸੈਮੀਨਾਰ ਹਾਲ ਵਿੱਚ ਉਹਨਾਂ ਨੂੰ ਕਾਲਜ ਦੀਆ ਗਤੀਵਿਧਿਆਂ ਬਾਰੇ ਦੱਸਿਆ ਅਤੇ ਸਬੰਧਤ ਫਿਲਮ ਵੀ ਵਿਖਾਈ।

ਫਿਰ ਸਮੂਹ ਵਿਦਿਆਰਥੀਆਂ ਨੂੰ ਕਈ ਗਰੁੱਪ ਵਿੱਚ ਵੰਡ ਕੇ ਕੈਂਪਸ ਟੂਰ ਕਰਾਇਆ ਗਿਆ। ਜਿਸ ਵਿੱਚ ਆਡੀਟੋਰਿਅਮ, ਲਾਈਬਰੇਰੀ, ਫਾਰਮੇਸੀ ਬਲਾਕ, ਵਰਕਸ਼ਾਪ, ਸਾਂਇਸ ਬਲਾਕ, ਸਟੁਡੈਂਟ ਆਰਟ ਗੈਲਰੀ ਤੇ ਸਿਵਲ, ਇਲੈਕਟਰੀਕਲ, ਮਕੈਨੀਕਲ, ਈ.ਸੀ.ਈ. ਆਟੋਮੋਬਾਇਲ ਤੇ ਕੰਮਪਿਉਟਰ ਵਿਭਾਗਾ ਦਾ ਦੌਰਾ ਵੀ ਕੀਤਾ। ਵਿਦਿਆਰਥੀਆਂ ਨੂੰ ਸਟਾਫ ਨੇ ਜੇਤੂ ਪ੍ਰੋਜੈਕਟ ਤੇ ਮਾਡਲ ਵੀ ਵਿਖਾਏ। ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੰਬੋਧਨ ਕੀਤਾ ਤੇ ਉਹਨਾਂ ਦੇ ਕੈਰੀਅਰ ਚੋਣ ਅਤ ਭਵਿੱਖ ਬਾਰੇ ਪੋਲੀਟੈਕਨਿਕ ਦੇ ਰੋਲ ਨੂੰ ਦੱਸਿਆ। ਇਹ ਕੈਂਪਸ ਟੂਰ ਪ੍ਰਿੰਸ ਮਦਾਨ, ਵਿਕਰਮਜੀਤ ਸਿੰਘ, ਸਾਹਿਲ,, ਰੋਹਿਤ, ਅਮਿਤ, ਮੁਨੀਸ਼, ਅਭਿਸ਼ੇਕ, ਅਤੇ ਵਰਿੰਦਰ ਕੁਮਾਰ ਦੀ ਦੇਖ-ਰੇਖ ਵਿੱਚ ਹੋਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਸਟਾਫ ਨੂੰ ਕਾਲਜ ਦੀ ਪਲੈਟੀਨਮ ਜੁਬਲੀ ਦਾ ਸੁਵੀਨਾਰ ਵੀ ਭੇਂਟ ਕੀਤਾ।