ਮੋਗਾ (ਕਮਲ) :- ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਭਾਰਤੀ ਨਾਗਰਕਿਤਾ ਸੁਰੱਖਿਆ ਐਕਟ 2023 ਦੀ ਧਾਰਾ 163 ਅਧੀਨ ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ਼੍ਹੇ ਅੰਦਰ ਡਿਉਹਾਰਾਂ ਮੌਕੇ ਕੇਵਲ ਗਰੀਨ ਪਟਾਕੇ ਚਲਾਉਣ ਦੀ ਇਜਾਜਤ ਹੋਵੇਗੀ।
ਹੁਕਮਾ ਅਨੁਸਾਰ ਦੀਵਾਲੀ ਵਾਲੇ ਦਿਨ 20 ਅਕਤੂਬਰ ਨੂੰ ਰਾਤ 8 ਵਜ੍ਹੇ ਤੋਂ ਰਾਤ 10 ਵਜ੍ਹੇ ਤੱਕ, 5 ਨਵੰਬਰ ਗੁਰਪੁਰਬ ਨੂੰ ਸਵੇਰੇ 4 ਵਜ੍ਹੇ ਤੋਂ ਸਵੇਰੇ 5 ਵਜ੍ਹੇ ਤੱਕ ਅਤੇ ਰਾਤ 09 ਵਜ੍ਹੇ ਤੋਂ ਰਾਤ 10 ਵਜ੍ਹੇ ਤੱਕ, 25 ਅਤੇ 26 ਦਸੰਬਰ 2025 ਨੂੰ ਕ੍ਰਿਸਮਿਸ ਵਾਲੇ ਦਿਨ ਰਾਤ 11.55 ਵਜ੍ਹੇ ਤੋਂ ਮਿਤਿ 26 ਦਸੰਬਰ ਤੱਕ ਦੀ ਸਵੇਰ 12.30 ਵਜ੍ਹੇ ਤੱਕ ਅਤੇ 31 ਦਸੰਬਰ 2025 ਨੂੰ ਨਵੇਂ ਸਾਲ ਵਾਲ ਦਿਨ ਰਾਤ 11.55 ਵਜ੍ਹੇ ਤੋਂ ਸਵੇਰੇ ਮਿਤਿ 01 ਜਨਵਰੀ 2026 ਦੀ ਸਵੇਰੇ 12.30 ਵਜ੍ਹੇ ਤੱਕ ਗਰੀਨ ਪਟਾਖੇ ਚਲਾਉਣ ਦੀ ਇਜਾਜਤ ਹੋਵੇਗੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਪਟਾਖੇ ਚਲਾਉਣ ਅਤੇ ਗਰੀਨ ਪਟਾਖਿਆਂ ਤੋਂ ਇਲਾਵਾ ਹੋਰ ਪਟਾਖੇ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ।
