ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਮਾਡਲ ਟਾਊਨ ਟੈਨਿਸ ਅਕੈਡਮੀ, ਜਲੰਧਰ ਵਿੱਚ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਟੈਨਿਸ ਚੈਂਪੀਅਨਸ਼ਿਪ ਜਿੱਤੀ। ਸੈਮੀਫਾਈਨਲ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੀ ਟੀਮ ਡੀ.ਏ.ਵੀ.ਕਾਲਜ ਅੰਮ੍ਰਿਤਸਰ ਨੂੰ ਹਰਾਇਆ ਅਤੇ ਫਾਈਨਲ ਵਿੱਚ ਏ.ਪੀ.ਜੇ.ਕਾਲਜ ਜਲੰਧਰ ਨੂੰ ਸ਼ਾਨਦਾਰ ਢੰਗ ਨਾਲ ਹਰਾਕੇ ਖਿਤਾਬ ਜਿੱਤਿਆ। ਟੀਮ ਦੇ ਖਿਡਾਰੀ ਇਸ਼ਾਨ ਭਗਤ, ਰਾਧੇ ਮੋਹਨ, ਰਿਭਵ ਸ਼ਰਮਾ, ਹਰਜੈ ਸਿੰਘ ਅਤੇ ਸwਰਥਕ ਗੁਲਾਟੀ ਨੇ ਕੋਚ ਸੁਖਦੀਪ ਸਿੰਘ ਦੀ ਰਹਿਨੁਮਾਈ ਹੇਠ ਵਧੀਆ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੀ ਦੇਖਰੇਖ ਜੀ.ਐਨ.ਡੀ.ਯੂ. ਦੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਨੇ ਕੀਤੀ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ, ਕੋਚ ਸੁਖਦੀਪ ਸਿੰਘ, ਮੁਖੀ ਪ੍ਰੋ. ਸਿਮਰਨਜੀਤ ਸਿੰਘ, ਪ੍ਰੋ. ਅਜੈ ਕੁਮਾਰ, ਪ੍ਰੋ. ਮਨਵੀਰ ਅਤੇ ਵਿਭਾਗ ਸਰੀਰਿਕ ਸਿੱਖਿਆ ਤੇ ਵਿਜੈਤਾ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸ਼ਾਨਦਾਰ ਜਿੱਤ ਸਾਡੇ ਵਿਦਿਆਰਥੀਆਂ ਦੇ ਸਮਰਪਣ ਅਤੇ ਕਾਲਜ ਦੀ ਸਮਪੂਰਨ ਉਤਕ੍ਰਿਸ਼ਟਤਾ ਨੂੰ ਦਰਸਾਉਂਦੀ ਹੈ। ਉਹਨਾਂ ਨੇ ਵੱਖ-ਵੱਖ ਖੇਡਾਂ ਦੀਆਂ ਆਉਣ ਵਾਲੀਆਂ ਇੰਟਰ-ਕਾਲਜ ਮੁਕਾਬਲਿਆਂ ਲਈ ਵਿਭਾਗ ਅਤੇ ਵਿਦਿਆਰਥੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਾਈਸ ਪ੍ਰਿੰਸੀਪਲ ਡਾ. ਨਵਦੀਪ ਕੌਰ ਨੇ ਕਿਹਾ ਕਿ ਟੀਮ ਨੇ ਕੌਸ਼ਲ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਿਖਾਈ; ਉਨ੍ਹਾਂ ਨੇ ਵਿਦਿਆਰਥੀਆਂ, ਕੋਚ ਅਤੇ ਵਿਭਾਗ ਨੂੰ ਵਧਾਈ ਦਿੱਤੀ। ਵਿਭਾਗ ਮੁਖੀ (ਸਰੀਰਿਕ ਸਿੱਖਿਆ ਤੇ ਖੇਡਾਂ) ਪ੍ਰੋ. ਸਿਮਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਤੇ ਕੋਚ ਸੁਖਦੀਪ ਸਿੰਘ ਨੂੰ ਵਧਾਈ ਦਿੱਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅਧਿਕਾਰਕ ਇੰਚਾਰਜ ਪ੍ਰਦੀਪ ਕੁਮਾਰ ਦਾ ਧੰਨਵਾਦ ਕੀਤਾ ਅਤੇ ਫੈਕਲਟੀ ਮੈਂਬਰਾਂ ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਮਨਵੀਰ ਦੇ ਸਹਿਯੋਗ ਦੀ ਸਰਾਹਨਾ ਕੀਤੀ।
