ਸਿਵਲ ਵੈਟਰਨਰੀ ਹਸਪਤਾਲ ਵਿਖੇ ਕੈਂਪ ਜਰੀਏ 110 ਅਵਾਰਾ ਕੁੱਤਿਆਂ ਦੀ ਕਰਵਾਈ ਐਂਟੀਰੇਬੀਜ ਵੈਕਸੀਨੇਸ਼ਨ

ਕੁੱਤਾ ਕੱਟਣ ਤੇ ਵਿਅਕਤੀ ਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ ਲਗਵਾਉਣੇ ਜਰੂਰੀ-ਡਾ. ਹਰਵੀਨ ਕੌਰ ਧਾਲੀਵਾਲ

ਮੋਗਾ (ਵਿਮਲ) :- ਅਵਾਰਾ ਕੁੱਤਿਆਂ ਨੂੰ ਹਲਕਾਅ ਦੀ ਬਿਮਾਰੀ ਤੋ ਬਚਾਅ ਲਈ ਟੀਕਾਕਰਨ ਬਹੁਤ ਜਰੂਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ ਸਮੇਂ ਉਪਰ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ,ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਸਿਵਲ ਵੈਟਰਨਰੀ ਹਸਪਤਾਲ ਮੋਗਾ ਵਿਖੇ ਲਗਾਏ ਗਏ ਗਏ ਕੈਂਪ ਦੇ ਉਦਘਾਟਨ ਮੌਕੇ ਕੀਤਾ। ਇਸ ਕੈਂਪ ਦਾ ਆਯੋਜਨ ਨਗਰ ਨਿਗਮ ਮੋਗਾ, ਐਨ.ਜੀ.ਓ ਦੀ ਕੇਅਰ ਆਫ ਐਨੀਮਲ ਐਂਡ ਸੋਸਾਇਟੀ, ਅਤੇ ਦਰਵੇਸ਼ ਐਂਨੀਮਲ ਵੈਲਫੇਅਰ ਸੋਸਾਇਟੀ ਲੰਡੇਕੇ ਮੋਗਾ ਦੀ ਸਹਾਇਤਾ ਨਾਲ ਕੀਤਾ ਗਿਆ। ਕੈਂਪ ਵਿੱਚ 110 ਕੁੱਤਿਆ ਨੂੰ ਐਂਟੀਰੇਬਿਜ਼ ਹਲਕਾਅ ਤੋਂ ਬਚਾਅ ਦੀ ਵੈਕਸੀਨ ਲਗਾਈ ਗਈ। ਡਾ:ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਮਨੁੱਖਾਂ ਨੂੰ ਹੋਣ ਵਾਲੀਆ 70 ਫੀਸਦੀ ਬਿਮਾਰੀਆਂ ਪਸ਼ੂਆਂ ਤੋ ਆਉਂਦੀਆਂ ਹਨ, ਜਿਹਨਾਂ ਵਿੱਚੋਂ ਹਲਕਾਅ ਇੱਕ ਪ੍ਰੱਮੁਖ ਬਿਮਾਰੀ ਹੈ ਜੋ ਕਿ ਹਲਕੇ ਹੋਏ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ।

ਜੇਕਰ ਕਿਸੇ ਵਿਕਅਤੀ ਨੂੰ ਕੁੱਤਾ ਕਟਦਾ ਹੈ ਤਾਂ ਉਸਨੂੰ ਪੋਸਟ ਬਾਈਟ ਵੈਕਸੀਨੇਸ਼ਨ ਦੇ 5 ਟੀਕੇ ਜਰੂਰ ਲਗਾਵਾਉਣੇ ਚਾਹੀਦੇ ਹਨ। ਹਲਕਾਅ ਤੋ ਬਚਾਅ ਲਈ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਨਾਲ ਇਸ ਬਿਮਾਰੀ ਤੋਂ ਕਾਬੂ ਪਾਇਆ ਜਾ ਸਕਦਾ ਹੈ। ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਦਾ ਐਨੀਮਲ ਬਰਥ ਕੰਟਰੋਲ ਸੈਂਟਰ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ 1700 ਅਵਾਰਾ ਕੁੱਤਿਆ ਦੀ ਨਸਬੰਦੀ ਹੋ ਚੁੱਕੀ ਹੈ, ਜਿਸ ਨਾਲ ਭੱਵਿਖ ਵਿੱਚ ਅਵਾਰਾ ਕੁੱਤਿਆ ਦੀ ਗਿਣਤੀ ਵਿੱਚ ਕਮੀ ਆਵੇਗੀ। ਇਸ ਵਿੱਚ ਕੈਂਪ ਵਿੱਚ ਡਾ. ਹਰਜਿੰਦਰ ਸਿੰਘ ਐਸ.ਵੀ.ਓ ਮੋਗਾ, ਡਾ. ਰੁਪਿੰਦਰ ਸਿੰਘ ਵੀ.ਓ ਮੋਗਾ, ਡਾ. ਸ਼ਿਵਦੀਪ ਵਧਾਵਨ ਵੀ.ਓ ਡਾਲਾ ਅਤੇ ਡਾ. ਹਰਜਾਪ ਸਿੰਘ ਏ.ਬੀ.ਸੀ ਐਕਸਪਰਟ ਨਗਰ ਨਿਗਮ ਮੋਗਾ ਦੀ ਟੀਮ ਨੇ ਵੈਕਸੀਨੇਸ਼ਨ ਦੀ ਸੇਵਾ ਨਿਭਾਈ। ਇਸ ਸਮੇਂ ਵੈਟਰਨਰੀ ਇੰਸਪੈਕਟਰ ਪੂਜਾ ਰਾਣੀ, ਭਿੰਦਰ ਸਿੰਘ, ਨਵਨੀਤ ਸਿੰਘ, ਸਮਾਜ ਸੇਵੀ ਐਸ.ਕੇ ਬਾਂਸਲ, ਵੀਨਾ ਚਿਸਤੀ ਅਤੇ ਮਾਲਤੀ ਪਹੁੰਚੇ।

Check Also

यूआईडीएआई ने 7-15 वर्ष की आयु के बच्चों के लिए आधार बायोमेट्रिक अपडेट शुल्क माफ किया, जिससे लगभग 6 करोड़ बच्चों को लाभ होगा

दिल्ली (ब्यूरो) :- जनहित में उठाए गए एक बड़े कदम के तहत, भारतीय विशिष्ट पहचान …

Leave a Reply

Your email address will not be published. Required fields are marked *