ਨੌਜਵਾਨਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ – ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ 1 ਅਕਤੂਬਰ 2025 ਨੂੰ ਆਈ.ਟੈਕ. ਐਜੂਕੇਸ਼ਨ ਸੈਂਟਰ, ਨਿਹਾਲ ਸਿੰਘ ਵਾਲਾ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਡਿਜੀਟੈਕ, ਕੰਪਨੀ ਮੋਹਾਲੀ ਲਈ ਪੰਜਾਬੀ ਬੋਲਣ ਵਾਲੇ ਲੜਕੇ, ਲੜਕੀਆਂ ਟੈਲੀਕਾਲਰ ਦੀ ਜਰੂਰਤ ਹੈ, ਇਸ ਦੇ ਨਾਲ ਹੋਰ ਕੰਪਨੀਆਂ ਜਿਵੇਂ ਕਿ ਚੈਕਮੇਟ ਸਕਿਉਰਿਟੀ, ਐਲ.ਆਈ.ਸੀ, ਐਕਸਿਸ ਮੈਕਸ ਲਾਈਫ, ਬਾਰਬੀਕਿਊ ਅਤੇ ਹੈਲਥਕੇਅਰ ਦੀਆਂ ਕੰਪਨੀਆਂ ਵੀ ਸ਼ਿਰਕਤ ਕਰਨਗੀਆਂ, ਜਿਸ ਦਾ ਵੇਰਵੇ ਫੇਸਬੁੱਕ ਪੇਜ ਡੀ.ਬੀ.ਈ.ਈ. ਮੋਗਾ ਤੇ ਉਪਲੱਬਧ ਹੈ। ਜ਼ਿਲ੍ਹਾ ਰੋਜ਼ਗਾਰ ਅਫਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਜਿਨ੍ਹਾਂ ਲੜਕੇ ਲੜਕੀਆਂ ਦੀ ਉਮਰ 18 ਸਾਲ ਤੋ ਵੱਧ ਅਤੇ ਯੋਗਤਾ ਦਸਵੀਂ ਪਾਸ ਤੋਂ ਜਿਆਦਾ ਹੋਵੇ, ਕੈਂਪ ਵਿੱਚ ਆ ਕੇ ਇੰਟਰਵਿਊ ਦੇ ਸਕਦੇ ਹਨ। ਇੰਟਰਵਿਊ ਦੇਣ ਲਈ ਪ੍ਰਾਰਥੀ ਆਪਣਾ ਰਿਜਿਊਮ, ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਪੈਨ ਕਾਰਡ ਆਦਿ ਲੋੜੀਂਦੇ ਦਸਤਾਵੇਜ਼ ਲੈ ਕੇ ਆਉਣ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਾਰਥੀ ਇਸ ਦਫ਼ਤਰ ਦੀਆਂ ਹੋਰ ਗਤੀਵਿਧੀਆਂ ਨੂੰ ਜਾਨਣ ਲਈ ਦਫ਼ਤਰ ਦੇ ਸੋਸ਼ਲ ਮੀਡੀਆਂ ਅਕਾਊਂਟ ਡੀ.ਬੀ.ਈ.ਈ ਮੋਗਾ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਪੇਜ਼ ਨੂੰ ਫੋਲੋ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਚਿਨਾਬ-ਜੇਹਲਮ ਬਲਾਕ, ਤੀਜੀ ਮੰਜ਼ਿਲ, ਡੀ.ਸੀ ਕੰਪਲੈਕਸ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 6239266860 ਤੇ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।