Tuesday , 23 September 2025

ਪੀ ਐਸ ਐਮ ਐਸ ਯੂ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਕੀਤਾ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਆਗਾਜ਼

ਦਸ ਦਿਨ ਦਾ ਨੋਟਿਸ ਦੇ ਕੇ 4 ਅਕਤੂਬਰ ਨੂੰ ਮੁਹਾਲੀ ਪੀ.ਸੀ. ਕਰਕੇ ਐਕਸ਼ਨ ਦਾ ਐਲਾਨ ਹੋਵੇਗਾ

ਜਾਲੰਧਰ (ਅਰੋੜਾ) :- ਪੀ ਐਸ ਐਮ ਐਸ ਯੂ ਦੀ ਸੂਬਾ ਪੱਧਰੀ ਮੀਟਿੰਗ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ, ਤਰਸੇਮ ਸਿੰਘ ਭੱਠਲ ਸੂਬਾ ਜਨਰਲ ਸਕੱਤਰ ਅਤੇ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ ਦੀ ਅਗਵਾਈ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ।ਇਸ ਮੀਟਿੰਗ ਵਿੱਚ ਸੂਬਾ ਲੀਡਰਸ਼ਿਪ ਦੇ ਨਾਲ ਨਾਲ ਜਿਲ੍ਹਿਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਵਿਭਾਗੀ ਕਲੈਰੀਕਲ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਸਾਹਿਬਾਨ ਵੀ ਹਾਜਰ ਹੋਏ। ਮੀਟਿੰਗ ਵਿੱਚ ਸਮੁੱਚੀ ਲੀਡਰਸ਼ਿਪ ਨੇ ਪੰਜਾਬ ਵਿੱਚ ਪਿਛਲੇ ਦਿਨੀਂ ਬਰਸਾਤਾਂ ਅਤੇ ਹੜ੍ਹਾਂ ਕਾਰਣ ਹੋਈ ਭਾਰੀ ਤਬਾਹੀ ਅਤੇ ਲੋਕਾਂ ਦੇ ਜਾਨ ਮਾਲ, ਘਰਾਂ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਤੇ ਦੁੱਖ ਪ੍ਰਗਟ ਕਰਦਿਆਂ ਉਹਨਾਂ ਦੀ ਤਨ ਮਨ ਅਤੇ ਧੰਨ ਨਾਲ ਮੱਦਦ ਕਰਨ ਦਾ ਆਇਦ ਦੁਹਰਾਉਂਦਿਆਂ ਉਹਨਾਂ ਨਾਲ ਖੜ੍ਹਨ ਦਾ ਫੈਸਲਾ ਕੀਤਾ ਗਿਆ ਅਤੇ ਸਰਕਾਰ ਤੋਂ ਉਹਨਾਂ ਦੇ ਨੁਕਸਾਨ ਦੀ ਭਰਪਾਈ ਦੇ ਨਾਲ ਨਾਲ ਹੜ੍ਹਾਂ ਦੇ ਕਾਰਨਾਂ ਦੀ ਪੜਤਾਲ ਅਤੇ ਪੱਕੇ ਹੱਲ ਦੀ ਮੰਗ ਕਰਦੇ ਹਾਂ।

ਇਸ ਤੋਂ ਇਲਾਵਾ ਮੁਲਾਜ਼ਮ ਮੰਗਾਂ ਸਬੰਧੀ ਸਮੂਹਿਕ ਤੌਰ ਤੇ ਲੀਡਰਸ਼ਿਪ ਵੱਲੋਂ ਸਰਕਾਰ ਦੇ ਮੁਲਾਜ਼ਮ ਵਿਰੋਧੀ ਅਤੇ ਪੱਖਪਾਤੀ ਵਤੀਰੇ ਤੇ ਸਵਾਲ ਕਰਦਿਆਂ ਕਿਹਾ ਗਿਆ ਕਿ ਮਾਨ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ ਅਤੇ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਇਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹਾ ਲੀਡਰਸ਼ਿਪ ਵੱਲੋਂ ਦੱਸਿਆ ਗਿਆ ਕਿ ਮੁਲਾਜ਼ਮ ਆਉਂਦੀਆਂ ਚੋਣਾਂ ਵਿੱਚ ਸਬਕ ਸਿਖਾਉਣ ਦੇ ਮੂੜ ਵਿੱਚ ਹਨ। ਉਹ ਗੁੱਸੇ ਵਿੱਚ ਇਹ ਵੀ ਕਹਿ ਰਹੇ ਹਨ ਕਿ ਸਰਕਾਰ ਮੁਲਾਜ਼ਮ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਚੰਗੀ ਤਰ੍ਹਾਂ ਜਾਣੂ ਹੈ। ਇਸ ਲਈ ਇਹਨਾਂ ਨਾਲ ਕੋਈ ਮੀਟਿੰਗ ਲੈਣ ਜਾਂ ਕਰਨ ਦੀ ਲੋੜ ਨਹੀਂ ਹੈ। ਜੇਕਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਕਰ ਦੇਵੇ ਤਾਂ ਸੰਘਰਸ਼ ਤੋਂ ਵਾਪਸ ਆਇਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਉਂਦੋ ਤੱਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਇਹਨਾਂ ਨੂੰ ਸੱਤਾ ਤੋਂ ਵਾਪਸ ਕਰਕੇ ਘਰਾਂ ਨੂੰ ਵਾਪਸ ਨਾ ਭੇਜ ਦਿੱਤਾ ਜਾਵੇ। ਇਸ ਕਰਕੇ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਹੀ ਅਸੀਂ ਸੰਘਰਸ਼ ਦਾ ਆਗਾਜ਼ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਮੰਨੀਆਂ ਮੰਗਾਂ ਪੂਰੀਆਂ ਕਰਨ ਲਈ ਦਸ ਦਿਨ ਦਾ ਸਮਾਂ ਦਿੰਦਿਆਂ ਨੋਟਿਸ ਦਿੱਤਾ ਜਾਵੇਗਾ। ਇਸ ਉਪਰੰਤ 4 ਅਕਤੂਬਰ, 2025 ਨੂੰ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਉਲੀਕੀ ਗਏ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਸਰਕਾਰ ਦੀ ਪੋਲ ਖੋਲੀ ਜਾਵੇਗੀ। ਇਸ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਮੀਟਿੰਗ ਸੀਨੀਅਰ ਲੀਡਰਸ਼ਿਪ ਵਿੱਚ ਸ਼ਾਮਿਲ ਸਰਵ ਜਗਦੀਸ਼ ਠਾਕਰ ਅਤੇ ਮਨਜਿੰਦਰ ਸਿੰਘ, ਤੇਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਅਨਿਰੁਧ ਮੋਦਗਿਲ ਹੁਸ਼ਿਆਰਪੁਰ, ਤੇਜਿੰਦਰ ਸਿੰਘ ਨੰਗਲ ਜਲੰਧਰ, ਸੰਗਤ ਰਾਮ ਅਤੇ ਨਰਿੰਦਰ ਸਿੰਘ ਚੀਮਾ ਕਪੂਰਥਲਾ, ਗੁਰਸੇਵਕ ਸਿੰਘ ਤਰਨਤਾਰਨ, ਸਾਵਨ ਸਿੰਘ ਅਤੇ ਮੈਨੂਅਲ ਨਾਹਰ, ਸੁਰਜੀਤ ਸਿੰਘ ਗੁਰਦਾਸਪੁਰ, ਗੁਰਨਾਮ ਸਿੰਘ ਸੈਣੀ ਪਠਾਨਕੋਟ, ਰਾਜਵੀਰ ਸਿੰਘ ਮਾਨ ਅਤੇ ਮਨਪ੍ਰੀਤ ਸਿੰਘ ਬਠਿੰਡਾ, ਖੁਸ਼ਕਰਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਅਮਿਤ ਕਟੋਚ ਅਤੇ ਨਵ ਵਰਿੰਦਰ ਸਿੰਘ ਨਵੀ ਮੁਹਾਲੀ, ਗੁਰਪ੍ਰੀਤ ਸਿੰਘ ਖੱਟੜਾ ਲੁਧਿਆਣਾ ਆਦਿ ਹਾਜਰ ਸਨ।

Check Also

केंद्रीय पर्यावरण मंत्री भूपेंद्र यादव ने नई दिल्ली में केंद्रीय प्रदूषण नियंत्रण बोर्ड के 51वें स्थापना दिवस की अध्यक्षता की

भूपेंद्र यादव ने कहा कि सामाजिक व्यवहार में बदलाव लाने और सामूहिक पर्यावरणीय चेतना के …

Leave a Reply

Your email address will not be published. Required fields are marked *