ਕਾਮਰੇਡ ਸੇਖੋਂ ਵੱਲੋਂ ਧੰਨਵਾਦ ਅਤੇ ਸ਼ਲਾਘਾ
ਜਲੰਧਰ (ਅਰੋੜਾ) :- ਸੀਪੀਆਈ ( ਐਮ ) ਦੇ ਸੂਬਾਈ ਬੁਲਾਰੇ ਅਤੇ ਸਿਧਾਂਤਕ ਪੇਪਰ ‘ ਲੋਕ ਲਹਿਰ ‘ ਦੇ ਪਹਿਲੇ ਸੰਪਾਦਕ ਅਤੇ ਆਪਣੀ ਜਿੰਦਗੀ ਦੇ ਆਖਰੀ ਸਾਹ ( 8 ਮਾਰਚ 1993 ) ਤੱਕ ਪੂਰੇ 29 ਸਾਲ ( 1964 ਤੋਂ 1993 ) ਇਹ ਜਿੰਮੇਵਾਰੀ ਨਿਭਾਉਂਦੇ ਰਹੇ ਮਰਹੂਮ ਕਾਮਰੇਡ ਸੁਹੇਲ ਸਿੰਘ ਦੀ ਧਰਮ ਪਤਨੀ ਪ੍ਰੋਫੈਸਰ ਡਾਕਟਰ ਰਘਬੀਰ ਕੌਰ, ਸਾਬਕਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਬੀਤੇ ਦਿਨੀ ਸੀਪੀਆਈ (ਐਮ) ਦੇ ਸੂਬਾ ਸਕੱਤਰ ਅਤੇ ‘ ਲੋਕ ਲਹਿਰ ‘ ਦੇ ਵਰਤਮਾਨ ਸੰਪਾਦਕ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੂੰ ਮਿਲਣ ਵਾਸਤੇ ਪਾਰਟੀ ਦਫਤਰ ਭਾਈ ਰਤਨ ਸਿੰਘ ਯਾਦਗਾਰੀ ਟਰਸਟ ਬਿਲਡਿੰਗ ਜਲੰਧਰ ਵਿਖੇ ਆਏ। ਉਹਨਾਂ ਨੇ ਕਾਮਰੇਡ ਸੇਖੋਂ ਨਾਲ ਕਈ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਚਰਚਾ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਪ੍ਰੋਫੈਸਰ ਡਾਕਟਰ ਰਘਵੀਰ ਕੌਰ ਵੱਲੋਂ ‘ਲੋਕ ਲਹਿਰ’ ਦੇ ਅੱਜ ਤੱਕ ਲਗਾਤਾਰ ਸਫਲਤਾਪੂਰਵਕ ਜਾਰੀ ਅਤੇ ਛੱਪਦੇ ਰਹਿਣ ਦੀ ਖੁਸ਼ੀ ਵਿੱਚ ਅਤੇ ਕਾਮਰੇਡ ਸੁਹੇਲ ਸਿੰਘ ਦੀ ਯਾਦ ਵਿੱਚ ਲੋਕ ਲਹਿਰ ਵਾਸਤੇ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਕਾਮਰੇਡ ਸੇਖੋਂ ਨੂੰ ਦਿੱਤੀ ਗਈ। ਕਾਮਰੇਡ ਸੇਖੋਂ ਵੱਲੋਂ ਇਸ ਸਹਾਇਤਾ ਲਈ ਅਦਾਰਾ ‘ਲੋਕ ਲਹਿਰ’ ਅਤੇ ਪਾਰਟੀ ਵੱਲੋਂ ਧੰਨਵਾਦ ਅਤੇ ਸ਼ਲਾਘਾ ਕੀਤੀ ਗਈ।