ਕੁਦਰਤੀ ਆਫਤਾਂ ਨਾਲ ਨਿਪਟਣ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਐਨ.ਡੀ.ਐਮ.ਏ ਦੀ ਟੀਮ ਪਹੁੰਚੀ ਮੋਗਾ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਹਰੇਕ ਕੁਦਰਤੀ ਆਫਤ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਨੇ ਕੀਤੇ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ (ਵਿਮਲ) :- ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨ.ਡੀ.ਐਮ.ਏ.) ਦੀ ਟੀਮ ਵੱਲੋਂ ਅੱਜ ਜ਼ਿਲ੍ਹਾ ਮੋਗਾ ਵਿਖੇ ਸਮੂਹ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੁਦਰਤੀ ਆਫਤਾਂ ਤੋਂ ਲੋਕਾਂ ਦੀ ਸੁਰੱਖਿਆ ਲਈ ਬੰਦੋਬਸਤ ਆਦਿ ਵਿਸ਼ਿਆਂ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਦੇ ਪ੍ਰਬੰਧਾਂ ਬਾਰੇ ਵੀ ਜਾਣਿਆ ਗਿਆ। ਇਸ ਮੀਟਿੰਗ ਵਿੱਚ ਪਵਨ ਕੁਮਾਰ ਸਿੰਘ ਜਾਇੰਟ ਐਡਵਾਈਜ਼ਰ, ਸੁਭਾਸ਼ ਚੰਦ ਅੰਡਰ ਸੈਕਟਰੀ, ਰੰਜਨ ਬੋਹਰਾ ਸੀਨੀਅਰ ਕੰਸਲਟੈਂਟ ਸ਼ਾਮਿਲ ਸਨ। ਮੇਅਰ ਨਗਰ ਨਿਗਮ ਸ਼੍ਰ. ਬਲਜੀਤ ਸਿੰਘ ਚਾਨੀ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ, ਸਵਾਤੀ, ਸ੍ਰ. ਬੇਅੰਤ ਸਿੰਘ ਸਿੱਧੂ (ਤਿੰਨੋਂ ਐਸ.ਡੀ.ਐਮ.), ਸਹਾਇਕ ਕਮਿਸ਼ਨਰ (ਜ) ਹਿਤੇਸ਼ਵੀਰ ਗੁਪਤਾ, ਐਸ.ਪੀ. ਸੰਦੀਪ ਸਿੰਘ ਮੰਡ ਆਦਿ ਅਧਿਕਾਰੀ ਹਾਜਰ ਸਨ। ਇਸ ਮੀਟਿੰਗ ਦੌਰਾਨ ਹੜ੍ਹ, ਭੁਚਾਲ, ਅੱਗ ਅਤੇ ਹੋਰ ਐਮਰਜੈਂਸੀ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰੀਆਂ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਐਨ.ਡੀ.ਐਮ.ਏ. ਦੇ ਅਧਿਕਾਰੀਆਂ ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਪਾਸੋਂ ਆਫ਼ਤ ਪ੍ਰਬੰਧਨ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ, ਆਫ਼ਤ ਪ੍ਰਬੰਧਨ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਅੱਪਡੇਟ ਬਾਰੇ ਜਾਣਕਾਰੀ ਲਈ ਗਈ।

ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਨਾਲ ਸਮੇਂ-ਸਿਰ ਚੇਤਾਵਨੀ ਪ੍ਰਣਾਲੀ ਅਤੇ ਸ਼ੁਰੂਆਤੀ ਕਾਰਜ ਯੋਜਨਾ, ਬਚਾਅ ਕਾਰਜ, ਰਾਹਤ ਸਮੱਗਰੀ ਦੀ ਉਪਲਬਧਤਾ, ਸਿਵਲ-ਮਿਲਟਰੀ ਵਿੱਚ (ਹਥਿਆਰਬੰਦ ਬਲ, ਸੀ.ਏ.ਪੀ.ਐਫ਼, ਐਨ.ਡੀ.ਆਰ.ਐਫ. ਐਸ.ਡੀ.ਆਰ.ਐਫ਼) ਅੰਤਰ-ਵਿਭਾਗੀ ਤਾਲਮੇਲ ਨੂੰ ਮਜ਼ਬੂਤ ਕਰਨ, ਕਿਸੇ ਵੀ ਕੁਦਰਤੀ ਆਪਦਾ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਨਾਲ ਨਿਪਟਨ ਲਈ ਆਪਦਾ ਮਿੱਤਰ, ਨੌਜਵਾਨ ਆਪਦਾ ਮਿੱਤਰ, ਆਪਦਾ ਸਖੀ ਅਤੇ ਨੌਜਵਾਨ ਵਲੰਟੀਅਰਾਂ ਆਦਿ ਦੀ ਅਗਾਊਂ ਟਰੇਨਿੰਗ, ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਆਦਿ ਵਰਗੇ ਪੱਖਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਭਵਿੱਖ ਦੀਆਂ ਯੋਜਨਾਵਾਂ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਸੁਝਾਅ ਵੀ ਲਏ ਗਏ। ਇਸ ਦੌਰਾਨ ਐਨ.ਡੀ.ਐਮ.ਏ. ਦੇ ਅਧਿਕਾਰੀਆਂ ਵੱਲੋਂ ਕੇਂਦਰ ਦੀਆਂ ਆਫ਼ਤ ਨਾਲ ਸਬੰਧਤ ਸਕੀਮਾਂ, ਐਸਓਪੀਜ਼ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਸਮੂਹ ਵਿਭਾਗਾਂ ਵਿਚਕਾਰ ਆਪਸੀ ਸਹਿਯੋਗ ਅਤੇ ਕੋਆਰਡੀਨੇਸ਼ਨ ਨਾਲ ਹੀ ਕਿਸੇ ਵੀ ਸੰਕਟ ਦਾ ਸਫਲਤਾ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧ ਹਨ ਇਸ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ਸੁਚੇਤ ਹੈ। ਹੜ੍ਹ ਸੰਭਾਵੀ ਇਲਾਕਿਆਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਰਾਬਤਾ ਰੱਖ ਕੇ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।
ਮੀਟਿੰਗ ਵਿੱਚ ਹਾਜਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਚਾਰੂਮਿਤਾ ਵੱਲੋਂ ਕੁਦਰਤੀ ਆਫਤਾਂ ਵਿੱਚ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਨਜਾਗਰੂਕਤਾ ਮੁਹਿੰਮ ਚਲਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਫ਼ਤ ਪ੍ਰਬੰਧਨ ਸਬੰਧੀ ਜੇਕਰ ਕਿਸੇ ਵੀ ਪ੍ਰਕਾਰ ਦੀ ਮਸ਼ੀਨਰੀ/ ਸਮੱਗਰੀ ਆਦਿ ਦੀ ਜ਼ਰੂਰਤ ਹੋਵੇ ਤਾਂ ਉਸ ਦੀ ਰਿਕੂਆਰਮੈਂਟ ਜ਼ਿਲ੍ਹਾ ਦਫ਼ਤਰ ਨੂੰ ਭੇਜੀ ਜਾਵੇ। ਐਨ.ਡੀ.ਐਮ.ਏ., ਐਸ.ਡੀ.ਐਮ.ਏ ਟੀਮ ਵੱਲੋਂ ਗੱਟੀ ਜੱਟਾਂ ਪਿੰਡ ਅਤੇ ਹੋਰ ਹੜ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਵਿਵੇਕ ਸ਼ਰਮਾ ਸੀਨੀਅਰ ਕੰਸਲਟੈਂਟ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ (ਐਸ.ਡੀ.ਐਮ.ਏ.) ਅਤੇ ਡੀ.ਡੀ.ਐਮ.ਏ. ਮੋਗਾ ਰਾਮ ਚੰਦਰ ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

Check Also

‘युद्ध नशे के विरुद्ध’ अभियान में उत्कृष्ट प्रदर्शन के लिए 18 पुलिस अधिकारी सम्मानित

सी सी-1 सर्टिफिकेट के कुल 1.46 लाख रुपये के नकद पुरस्कार से सम्मानित जालंधर (अरोड़ा) …

Leave a Reply

Your email address will not be published. Required fields are marked *