ਜਲੰਧਰ (JJS) – ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਦੇ ਪੀਜੀ ਵਿਭਾਗ ਵੱਲੋਂ ਵਿਸ਼ਵ ਫ਼ੋਟੋਗ੍ਰਾਫੀ ਦਿਵਸ ਦੇ ਮੌਕੇ ਤੇਫ਼ੋਟੋਗ੍ਰਾਫੀਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਕੈਮਰੇ ਦੇ ਲੈਂਸ ਰਾਹੀਂ ਆਪਣੀ ਰਚਨਾਤਮਕਤਾ ਅਤੇ ਤਕਨੀਕੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ। ਇਸ ਮੁਕਾਬਲੇ ਦਾ ਥੀਮ ਕਾਲਜ ਕੈਂਪਸ ਦੇ ਵਾਤਾਵਰਨ ਅਤੇ ਆਰਕੀਟੈਕਚਰ ਤੇ ਅਧਾਰਿਤ ਸੀ। ਇਸ ਮੁਕਾਬਲੇ ਵਿੱਚ ਪੱਤਰਕਾਰੀ ਅਤੇ ਮਲਟੀਮੀਡੀਆ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਕਾਲਜ ਦੀ ਕੁਦਰਤੀ ਸੁੰਦਰਤਾ ਅਤੇ ਆਰਕੀਟੈਕਚਰਲ ਸ਼ਾਨ ਨੂੰ ਉਜਾਗਰ ਕਰਨ ਵਾਲੀਆਂ ਦਿਲਚਸਪ ਤਸਵੀਰਾਂ ਖਿੱਚੀਆਂ। ਇਸ ਪ੍ਰੋਗਰਾਮ ਨੇ ਕਲਾਤਮਕ ਦ੍ਰਿਸ਼ਟੀ ਨੂੰ ਡਿਜੀਟਲ ਹੁਨਰਾਂ ਨਾਲ ਦਰਸਾਉਣ ਲਈ ਇੱਕ ਪਲੇਟਫਾਰਮ ਦਾ ਕੰਮ ਕੀਤਾ। ਪ੍ਰਿੰਸੀਪਲ, ਡਾ. ਸੁਮਨ ਚੋਪੜਾ, ਨੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਕਾਲਜ ਦੇ ਰਜਿਸਟਰਾਰ, ਡਾ. ਗਗਨਦੀਪ ਕੌਰ ਵੀ ਮੌਜੂਦ ਸਨ। ਵਿਭਾਗ ਦੇ ਸਮੂਹ ਸਟਾਫ਼ ਨੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ।

ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਾਗੀਦਾਰਾਂ ਦੀ ਸਿਰਜਣਾਤਮਕਤਾ ਲਈ ਉਨ੍ਹਾਂ ਦੇ ਡੂੰਘੇ ਨਜ਼ਰੀਏ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਜ਼ੂਅਲ ਆਰਟਸ ਅਤੇ ਫ਼ੋਟੋਗ੍ਰਾਫੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਫੋਟੋਗ੍ਰਾਫੀ ਸਿਰਫ ਇਕ ਤਕਨੀਕੀ ਗਿਆਨ ਹੀ ਨਹੀਂ ਸਗੋਂ ਆਪਣੇ ਬੀਤੇ ਸਮੇਂ ਨੂੰ ਯਾਦ ਰੱਖ ਕੇ ਉਸ ਤੋਂ ਸਬਕ ਲੈ ਕੇ ਆਪਣੇ ਅੱਜ ਅਤੇ ਭਵਿੱਖ ਨੂੰ ਸੋਧਿਆ ਜਾ ਸਕਦਾ ਹੈ।

ਇਸ ਮੁਕਾਬਲੇ ਵਿੱਚ ਪਲਕ (ਬੀਜੇਐਮਸੀ, ਸਮੈਸਟਰਪੰਜਵਾਂ) ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਰਾਜਦੀਪ (ਬੀਡੀਐਮਐਮ, ਸਮੈਸਟਰ ਤੀਜਾ) ਨੇ ਦੂਜਾ ਇਨਾਮ ਪ੍ਰਾਪਤ ਕੀਤਾ, ਅਤੇ ਦੀਪਾਲੀ (ਬੀਡੀਐਮਐਮ, ਸਮੈਸਟਰਪਹਿਲਾ) ਨੂੰ ਤੀਜਾ ਇਨਾਮ ਦਿੱਤਾ ਗਿਆ।ਇਹ ਸਮਾਗਮ ਵਿਭਾਗ ਦੇ ਮੁਖੀ, ਪ੍ਰੋ. ਸੰਜੀਵ ਕੁਮਾਰ ਆਨੰਦ, ਦੁਆਰਾ ਦਿੱਤੇ ਗਏ ਧੰਨਵਾਦ ਮਤੇ ਨਾਲ ਸਮਾਪਤ ਹੋਇਆ, ਜਿਨ੍ਹਾਂ ਨੇ ਗਵਰਨਿੰਗ ਕੌਂਸਲ ਦੇ ਸਹਿਯੋਗ ਅਤੇ ਨਿਰੰਤਰ ਸਮਰਥਨ ਅਤੇ ਕਾਲਜ ਪ੍ਰਿੰਸੀਪਲ ਦੇ ਯੋਗ ਮਾਰਗਦਰਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਬੰਧਕ ਟੀਮ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਭਾਗੀਦਾਰਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਇਸ ਸਮਾਗਮ ਵਿੱਚ 80 ਵਿਦਿਆਰਥੀਆਂ ਦੇ ਨਾਲ ਸਮੂਹ ਸਟਾਫ਼ ਮੈਂਬਰ ਮੌਜੂਦ ਸਨ। ਲਗਭਗ 40 ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਮੰਚ ਦਾ ਸੰਚਾਲਨ ਪ੍ਰੋ.ਅੰਜਲੀ ਭਾਰਦਵਾਜ ਦੁਆਰਾ ਕੀਤਾ ਗਿਆ।