ਰਾਮਦਾਸ ਵੱਲੋਂ ਪਿੰਡ ਬਿਰਬਰਪੁਰਾ ਵਿਖੇ ਨਵੇਂ ਬਣਾਏ ਪੁੱਲ ਦਾ ਉਦਘਾਟਾਨ

ਹਲਕਾ ਅਟਾਰੀ ਦੀ ਹਰੇਕ ਲੋੜ ਕੀਤੀ ਜਾਵੇਗੀ ਪੂਰੀ – ਰਮਦਾਸ

ਅੰਮ੍ਰਿਤਸਰ (ਪ੍ਰਤੀਕ) :- ਸ ਜਸਵਿੰਦਰ ਸਿੰਘ ਰਾਮਦਾਸ ਵਿਧਾਇਕ ਹਲਕਾ ਅਟਾਰੀ ਵਲੋਂ ਹਲਕੇ ਦੇ ਪਿੰਡ ਬਿਰਬਰਪੁਰਾ ਦਾ ਪੁੱਲ ਜੋ ਬਹੁਤ ਤੰਗ ਸੀ, ਦੀ ਥਾਂ ਨਵੇਂ ਉਸਾਰੇ ਗੈਪ ਭੁੱਲ ਦਾ ਅੱਜ ਉਦਘਾਟਨ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਸ ਤੰਗ ਪੁਲ ਕਾਰਨ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵੇਲੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਪੁਲ ਨੂੰ ਆਵਾਜਾਈ ਦੇ ਵੱਧ ਰਹੇ ਸਾਧਨਾਂ ਕਾਰਨ ਚੌੜਾ ਬਣਾਇਆ ਜਾਵੇ ਪਰ ਬੀਤੇ ਸਮੇਂ ਦੀਆਂ ਸਰਕਾਰਾਂ ਨੇ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਇਆ ਇਹ ਪੁੱਲ ਬਣਾਇਆ ਹੈ ਜਿਸ ਉੱਤੇ ਲਗਭਗ 29 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਗੱਲਬਾਤ ਕਰਦੇ ਸ ਰਮਦਾਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੀ ਤਰਜ਼ ਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾ ਕੇ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਪਿੰਡਾਂ ਵਿੱਚ ਜਿਥੇ ਖੇਡ ਮੈਦਾਨ ਬਣਾਏ ਜਾ ਰਹੇ ਹਨ ਉਥੇ ਹੀ ਮਗਨਰੇਗਾ ਅਧੀਨ ਪਿੰਡਾਂ ਵਿੱਚ ਪਾਰਕ, ਜਿੰਮ ਤੇ ਮਿੰਨੀ ਜੰਗਲਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਹਰਿਆ ਭਰਿਆ ਵਾਤਾਵਰਣ ਮੁਹੱਈਆ ਹੋ ਸਕੇ।
ਉਹਨਾਂ ਕਿਹਾ ਕਿ ਇਸ ਸਰਹੱਦੀ ਖੇਤਰ ਵਿੱਚ ਲਿੰਕ ਸੜਕਾਂ ਹੁਣ 10 ਫੁੱਟ ਦੀ ਥਾਂ 18 ਫੁੱਟ ਚੌੜੀਆਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੜਕਾਂ ਉੱਤੇ ਵੱਧ ਰਹੀ ਟਰੈਫਿਕ ਨੂੰ ਵੇਖਦੇ ਹੋਏ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਧ ਟਰੈਫਿਕ ਵਾਲੀਆਂ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਕਰ ਦਿੱਤੀਆਂ ਜਾਣ। ਇਸ ਮੌਕੇ ਐਕਸੀਅਨ ਡਰੇਨਜ ਵਿਭਾਗ ਗੁਰਬੀਰ ਸਿੰਘ, ਸਰਪੰਚ ਧਰਮਪਾਲ ਸਿੰਘ,ਬਲਾਕ ਪ੍ਰਧਾਨ ਸਰਬਜੀਤ ਸਿੰਘ, ਸਕੱਤਰ ਅਸ਼ੋਕ ਕੁਮਾਰ,ਸਰਪੰਚ ਬਲਬੀਰ ਸਿੰਘ, ਸੁਖ ਬੱਲ ਕਲਾਂ,ਹਰਪ੍ਰੀਤ ਸਿੰਘ ਨੰਗਲੀ ਆਦਿ ਹਾਜ਼ਰ ਸਨ।

Check Also

ऑक्सीजन मशीन की बजाय आक्सीजन सिलेंडर की विश्वसनीयता कहीं बेहतर : राजन गुप्ता

जालंधर,1 अगस्त (अरोड़ा) : समाज सेवक राजन गुप्ता ने कहा कि अस्पतालों में आक्सीजन मशीन …

Leave a Reply

Your email address will not be published. Required fields are marked *