ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦਾ ਰੱਖਿਆ ਜਾਵੇ ਖਾਸ ਖਿਆਲ – ਡਾ. ਹਰਵੀਨ ਕੌਰ ਧਾਲੀਵਾਲ

ਪਸ਼ੂ ਪਾਲਕਾਂ ਨਾਲ ਮਹੱਤਵਪੂਰਨ ਐਡਵਾਈਜ਼ਰੀ ਕੀਤੀ ਸਾਂਝੀ

ਮੋਗਾ (ਵਿਮਲ) :- ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਜਿੱਥੇ ਪਾਲਤੂ ਦੁਧਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣਾ ਜਰੂਰੀ ਹੁੰਦਾ ਹੈ, ਉਥੇ ਉਨ੍ਹਾਂ ਦੇ ਖਾਣ ਵਾਲੇ ਪੱਠੇ ਅਤੇ ਖੁਰਾਕ ਆਦਿ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਮੌਸਮ ਵਿੱਚ ਤਾਪਮਾਨ ਅਤੇ ਨਮੀ ਬਹੁਤ ਜਿਆਦਾ ਹੁੰਦੀ ਹੈ ਜੋ ਕਿ ਫੀਡ ਵਿੱਚ ਉੱਲੀ ਅਤੇ ਜੀਵਾਣੂ ਪੈਦਾ ਕਰਦੀ ਹੈ, ਇਹ ਮਾਈਕਰੋਟੋਕਸਿਨ ਦੁਧਾਰੂ ਜਾਨਵਰ ਦੇ ਸਰੀਰ ਵਿੱਚ ਜਾ ਕੇ ਬਿਮਾਰੀਆਂ ਪੈਦਾ ਕਰਦੇ ਹਨ ਅਤੇ ਦੁੱਧ ਨਾਲ ਮੁਨੱਖੀ ਸਰੀਰ ਵਿੱਚ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਖਰਾਬ/ਉੱਲੀ ਲੱਗਿਆ ਅਨਾਜ, ਗੁੜ, ਅਚਾਰ, ਸਬਜ਼ੀਆ ਦੇ ਡੰਢਲ/ਛਿਲਕੇ ਆਦਿ ਜਾਨਵਰਾਂ ਦੀਆ ਖੁਰਲੀਆਂ ਵਿੱਚ ਸੁੱਟ ਦਿੱਤੇ ਜਾਂਦੇ ਹਨ, ਇਸ ਨਾਲ ਜਿੱਥੇ ਜਾਨਵਰ ਦੀ ਪਾਚਣ ਕਿਰਿਆ ਖਰਾਬ ਹੁੰਦੀ ਹੈ, ਉੱਥੇ ਇਨ੍ਹਾਂ ਦਾ ਅਸਰ ਦੁੱਧ ਰਾਹੀ ਮੁਨੱਖਾਂ ਵਿੱਚ ਵੀ ਆਉਂਦਾ ਹੈ। ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਪੱਠੇ ਔੜ ਜਾਂ ਜਿਆਦਾ ਬਰਸਾਤ ਤੋਂ ਬਾਅਦ ਪਸ਼ੂਆਂ ਨੂੰ ਦਿੱਤੇ ਜਾਂਦੇ ਹਨ, ਉਨਾਂ ਵਿੱਚ ਨਾਈਟ੍ਰਾਈਟ, ਸਾਈਨਾਈਡ, ਸਲੀਨੀਅਮ, ਲੈਡ, ਆਰਸੇਨਿਕ ਆਦਿ ਦਾ ਜ਼ਹਿਰਵਾ ਹੋ ਜਾਂਦਾ ਹੈ, ਜਿਸ ਕਾਰਨ ਪਸ਼ੂਆਂ ਵਿੱਚ ਚਮੜੀ ਰੋਗ, ਪੇਟ ਦੇ ਰੋਗ, ਮੋਕ, ਜਿਗਰ, ਫੇਫੜਿਆਂ, ਦਿਲ ਦੇ ਰੋਗ ਹੋਣ ਤੋਂ ਇਲਾਵਾ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਮੋਟੇ ਤਣੇ ਦੇ ਜਾਂ ਜਿਆਦਾ ਪੱਕੇ ਪੱਠੇ ਵੀ ਜਹਿਰਬਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਸ਼ੂ ਵਿੱਚ ਜਹਿਰਵੇ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਪਸ਼ੂ ਦਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂਆਂ ਦੇ ਮੂੰਹਖੁਰ ਅਤੇ ਗਲਘੋਟੂ ਦੀ ਵੈਕਸੀਨ ਜਰੂਰੀ ਲਗਵਾਈ ਜਾਵੇ।

Check Also

नेशनल सैंपल सर्वे की 75वीं वर्षगांठ के अवसर पर कार्यक्रम का आयोजन

राष्ट्रीय सांख्यिकी कार्यालय जालंधर ने लोगों को किया जागरूक जालंधर (ब्यूरो) :- भारत के साक्ष्य-आधारित …

Leave a Reply

Your email address will not be published. Required fields are marked *