ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਤਹਿਤ 24 ਘੰਟੇ ਵਿੱਚ ਲੈਂਡ ਸੀਡਿੰਗ ਕਰਨ ਵਾਲੇ ਗਲਤ ਅਨਸਰਾਂ ਤੋਂ ਸੁਚੇਤ ਰਹਿਣ ਲਾਭਪਾਤਰੀ

ਲੈਂਡ ਸੀਡਿੰਗ ਦੇ ਅਧਿਕਾਰ ਕੇਵਲ ਖੇਤੀਬਾੜੀ ਵਿਭਾਗ ਦੇ ਖੇਤਰੀ ਦਫ਼ਤਰਾਂ ਤੇ ਮੁੱਖ ਦਫਤਰ ਪਾਸ ਹੀ ਉਪਲੱਬਧ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ (ਵਿਮਲ) :- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੂੰ ਖੇਤਰੀ ਦਫਤਰਾਂ ਵਿੱਚ ਕੁਝ ਗਲਤ ਅਨਸਰ ਗੁੰਮਰਾਹ ਕਰ ਰਹੇ ਹਨ ਕਿ ਉਹਨਾਂ ਕੋਲ ਲੈਂਡ ਸੀਡਿੰਗ ਕਰਨ ਦੇ ਅਖਤਿਆਰ ਹਨ ਅਤੇ ਉਹ 24 ਘੰਟੇ ਵਿੱਚ ਲੈਂਡ ਸੀਡਿੰਗ ਕਰਵਾ ਸਕਦੇ ਹਨ ਅਤੇ ਇਸ ਕੰਮ ਵਾਸਤੇ ਮੋਟੀ ਰਕਮ ਗਲਤ ਤਰੀਕੇ ਨਾਲ ਵਸੂਲ ਕਰ ਰਹੇ ਹਨ। ਇਸ ਸਬੰਧੀ ਲਾਭਪਾਤਰੀਆਂ ਨੂੰ ਸਪੱਸ਼ਟ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਗਲਤ ਅਨਸਰਾਂ ਤੋਂ ਬਚਿਆ ਜਾਵੇ ਕਿਉਂਕਿ ਕਿਸੇ ਵੀ ਵਿਅਕਤੀ ਕੋਲ ਲੈਂਡ ਸੀਡਿੰਗ ਕਰਨ ਦਾ ਕੋਈ ਅਖਤਿਆਰ ਨਹੀਂ ਹੈ ਅਤੇ ਲੈਂਡ ਸੀਡਿੰਗ ਦਾ ਕੰਮ ਕੇਵਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਖੇਤਰੀ ਦਫਤਰਾਂ ਅਤੇ ਮੁੱਖ ਦਫਤਰ ਦੁਆਰਾ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਲਾਭਪਾਤਰੀਆਂ ਦੀ ਈ-ਕੇ.ਵਾਈ.ਸੀ. ਲੈਂਡ ਅਤੇ ਆਧਾਰ ਸੀਡਿੰਗ ਪੈਡਿੰਗ ਹੈ ਉਹ ਆਪਣੇ ਨੇੜਲੇ ਖੇਤੀਬਾੜੀ ਜ਼ਿਲ੍ਹਾ ਜਾਂ ਬਲਾਕ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਲੋੜ ਪੈਣ ਤੇ ਮੋਬਾਇਲ ਨੰਬਰ 77106-65725 ਅਤੇ ਈ ਮੇਲ pmkisan98@gmail.com ਤੇ ਸੰਪਰਕ ਕਰ ਸਕਦੇ ਹਨ।

Check Also

भारत सरकार के दूरसंचार विभाग के नियंत्रक संचार लेखा पंजाब ने समर्पित सेवा और संस्थागत उत्कृष्टता के 25 वर्षों के उपलक्ष्य में मनाई रजत जयंती

“सम्पन्न 2” अपने पेंशनभोगियों को बेहतर पेंशन वितरण के लिए तत्पर: वंदना गुप्ता चंडीगढ़ (ब्यूरो) …

Leave a Reply

Your email address will not be published. Required fields are marked *