ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ 23 ਜੁਲਾਈ ਦਿਨ ਬੁੱਧਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਰੰਧਾਵਾ ਸਕਿਉਰਿਟੀ ਸਰਵਿਸਿਜ, ਲੁਧਿਆਣਾ ਵੱਲੋਂ ਸੀ.ਐਮ.ਸੀ ਹਸਪਤਾਲ, ਲੁਧਿਆਣਾ ਲਈ ਸਿਕਉਰਿਟੀ ਗਾਰਡ ਦੀਆਂ 50 ਅਸਾਮੀਆਂ ਸਬੰਧੀ ਇੰਟਰਵਿਊ ਲਈ ਜਾਵੇਗੀ, ਪ੍ਰਾਰਥੀ ਜਿਹਨਾਂ ਦੀ ਉਮਰ 25 ਤੋਂ 45, ਕੱਦ 5 ਫੁੱਟ 10 ਇੰਚ, ਵਿਦਿਅਕ ਯੋਗਤਾ ਘੱਟੋ-ਘੱਟ ਦਸਵੀਂ, ਹੋਵੇ ਆਪਣਾ ਰਿਜਿਊਮ, ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, ਪੈਨ ਕਾਰਡ ਆਦਿ ਲੋੜੀਂਦੇ ਦਸਤਾਵੇਜ਼ ਲੈ ਕੇ ਇਸ ਕੈਂਪ ਵਿੱਚ ਹਾਜ਼ਰ ਹੋ ਸਕਦੇ ਹਨ। ਇਹ ਕੈਂਪ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਲਗਾਇਆ ਜਾਵੇਗਾ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ 24 ਜੁਲਾਈ 2025, ਦਿਨ ਵੀਰਵਾਰ ਨੂੰ ਚੱਡਾ ਮਿਲਕ ਪਲਾਂਟ, ਪਾਰਸ ਮਸਾਲਾ ਫੈਕਟਰੀ ਦੇ ਸਾਹਮਣੇ, ਪਿੰਡ ਖੋਸਾ ਪਾਂਡੋ, ਮੋਗਾ ਵਿਖੇ ਵੀ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਚੱਡਾ ਮਿਲਕ ਪਲਾਂਟ ਵੱਲੋਂ ਵੱਖ-ਵੱਖ ਅਸਾਮੀਆਂ ਜਿਵੇਂ ਹੈਲਪਰ, ਰਿਸੈਪਸ਼ਨਿਸ਼ਟ, ਐੱਚ.ਆਰ, ਸੇਲਜ਼ਮੈਨ, ਸਕਿਉਰਿਟੀ ਗਾਰਡ (ਐਕਸ ਸਰਵਿਸਮੈਨ), ਆਈ.ਟੀ ਸਟਾਫ, ਡਰਾਈਵਰ, ਰਿਟਾਇਡ ਪਟਵਾਰੀ/ਕਾਨੂੰਗੋ, ਅਕਾਊਂਟ ਹੈੱਡ, ਐਕਸਪਰਟ ਲਾਅ ਗ੍ਰੈਜੂਏਟ, ਡਿਸਪੈਚ ਕਲਰਕ ਆਦਿ ਦੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ ਤੇ ਚੋਣ ਕੀਤੀ ਜਾਵੇਗੀ। ਚੁਣੇ ਗਏ ਪ੍ਰਾਰਥੀਆਂ ਨੂੰ 10 ਹਜਾਰ ਰੁਪਏ ਤੋਂ ਲੈ ਕੇ ਉਹਨਾਂ ਦੀ ਯੋਗਤਾ ਅਤੇ ਤਜ਼ਰਬੇ ਅਨੁਸਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਉਹਨਾਂ ਵੱਲੋਂ ਯੋਗ ਅਤੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਦਸਵੀਂ/ਬਾਰ੍ਹਵੀਂ/ਗ੍ਰੈਜੂੲੈਟ, ਹੈਵੀ ਡਰਾਇਵਿੰਗ ਲਾਇਸੈਂਸ, ਅੰਗਰੇਜੀ/ਪੰਜਾਬੀ ਟਾਇਪਿੰਗ, ਕੰਪਿਊਟਰ ਦੀ ਜਾਣਕਾਰੀ, ਅਕਾਉਂਟ ਦੀ ਜਾਣਕਾਰੀ ਆਦਿ ਵਿਦਿਅਕ ਯੋਗਤਾ ਰੱਖਣ ਵਾਲੇ ਪ੍ਰਾਰਥੀ ਆਪਣੇ ਸਾਰੇ ਲੋਂੜੀਂਦੇ ਦਸਤਾਵੇਜ਼ ਲੈ ਕੇ ਚੱਡਾ ਮਿਲਕ ਪਲਾਂਟ, ਪਾਰਸ ਮਸਾਲਾ ਫੈਕਟਰੀ ਦੇ ਸਾਹਮਣੇ, ਪਿੰਡ ਖੋਸਾ ਪਾਂਡੋ ਵਿਖੇ ਸਮੇਂ ਸਿਰ ਪਹੁੰਚਣ। ਡਿੰਪਲ ਥਾਪਰ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਚਿਨਾਬ-ਜੇਹਲਮ ਬਲਾਕ, ਤੀਜੀ ਮੰਜਿ਼ਲ, ਡੀ.ਸੀ ਕੰਪਲੈਕਸ, ਮੋਗਾ ਜਾਂ ਦਫ਼ਤਰ ਦੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।
