ਅਣਚਾਹੇ/ਲਵਾਰਿਸ ਨਵਜਾਤ ਬੱਚੇ ਨੂੰ ਰੱਖਣ ਚ ਅਸਮਰੱਥ ਮਾਪੇ ਸਿਵਲ ਹਸਪਤਾਲ ਪੰਘੂੜੇ ਵਿੱਚ ਛੱਡ ਸਕਦੇ ਹਨ

ਪੰਘੂੜਾ ਲਾਵਾਰਿਸ ਬੱਚਿਆਂ ਨੂੰ ਜਿੰਦਗੀ ਦੀ ਨਵੀਂ ਕਿਰਨ ਦੇਣ ਲਈ ਚੰਗਾ ਉਪਰਾਲਾ-ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਅਣਚਾਹੀ ਸੰਤਾਨ ਪੈਦਾ ਹੋਣ ਜਾਂ ਬੱਚਿਆਂ ਨੂੰ ਪਾਲਣ ਤੋਂ ਅਸਰੱਥ ਮਾਪੇ ਸਿਵਲ ਹਸਪਤਾਲ ਮੋਗਾ ਦੇ ਪੰਘੂੜੇ ਵਿੱਚ ਛੱਡ ਸਕਦੇ ਹਨ। ਪੰਘੂੜੇ ਵਿੱਚ ਆਏ ਬੱਚੇ ਦੀ ਬਾਲ ਭਵਨ ਦੇ ਕਰਮਚਾਰੀਆਂ ਵੱਲੋਂ ਸੰਭਾਲ ਲਈ ਉਸੇ ਸਮੇਂ ਚਾਰਾਜੋਈ ਸ਼ੁਰੂ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਇਸ ਪੰਘੂੜੇ ਵਿੱਚ ਬੱਚੇ ਦੀ ਸਾਂਭ ਸੰਭਾਲ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਹ ਪੰਘੂੜਾ ਅਣਚਾਹੇ, ਲਵਾਰਿਸ ਬੱਚਿਆ ਨੂੰ ਜਿੰਦਗੀ ਦੀ ਨਵੀਂ ਕਿਰਨ ਦੇਣ ਲਈ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਇਹ ਪੰਘੂੜਾ ਲਗਾਉਣ ਦਾ ਮਕਸਦ ਅਣਚਾਹੇ/ਲਵਾਰਿਸ ਬੱਚਿਆਂ ਨੂੰ ਜੀਵਨ ਦੇਣਾ ਹੈ। ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੇ-ਲੜਕੀ ਦਾ ਵਿਤਕਰਾ ਪੂਰੀ ਤਰ੍ਹਾਂ ਖਤਮ ਹੋ ਜਾਵੇ ਅਤੇ ਜਨਮ ਲੈਣ ਵਾਲੇ ਹਰ ਬੱਚੇ ਨੂੰ ਆਪਣੇ ਮਾਂ ਬਾਪ ਦਾ ਪਿਆਰ ਮਿਲੇ, ਪਰ ਫਿਰ ਵੀ ਜੇਕਰ ਕੋਈ ਵਿਅਕਤੀ/ਮਾਂ ਬਾਪ ਆਪਣੇ ਨਵਜਾਤ ਬੱਚੇ ਨੂੰ ਰੱਖਣਾ ਨਹੀਂ ਚਾਹੁੰਦਾ ਤਾਂ ਉਹ ਬੱਚੇ ਨੂੰ ਇਧਰ ਉਧਰ ਸੁੱਟਣ ਦੀ ਥਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਪੰਘੂੜੇ ਵਿੱਚ ਛੱਡ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਰਾਜ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ-2015 ਦੀ ਧਾਰਾ 35 (ਸਰੰਡਰ ਆਫ ਚਿਲਡਰਨ) ਤਹਿਤ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਇੱਛਾ ਅਨੁਸਾਰ ਜਿਲ੍ਹੇ ਵਿੱਚ ਬਣੀ ਚਾਇਲਡ ਵੈਲਫੇਅਰ ਕਮੇਟੀ ਪਾਸ ਹਾਜਰ ਹੋ ਕੇ ਸਰੰਡਰ ਡੀਡ ਰਾਹੀਂ ਵੀ ਬੱਚਾ ਕਮੇਟੀ ਨੂੰ ਸੌਂਪ ਸਕਦੇ ਹਨ। ਕਮੇਟੀ ਵੱਲੋਂ ਮਾਪਿਆਂ ਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਬੱਚੇ ਨੂੰ ਸਰੰਡਰ ਕਰਨ ਦੇ ਫੈਸਲੇ ਤੇ ਮੁੜ ਵਿਚਾਰ ਕਰ ਸਕਦੇ ਹਨ। ਜੇਕਰ ਮਾਪਿਆਂ ਵੱਲੋਂ ਆਪਣਾ ਫੈਸਲਾ ਬਦਲਿਆ ਜਾਂਦਾ ਹੈ ਤਾਂ ਉਹ ਬੱਚਾ ਵਾਪਸ ਲਿਜਾ ਸਕਦੇ ਹਨ ਨਹੀਂ ਉਹਨਾਂ ਦੇ ਬੱਚੇ ਨੂੰ ਅਡਾਪਸ਼ਨ ਲਈ ਸਪੈਸ਼ੇਲਾਇਜੇਸ਼ਨ ਅਡਾਪਸ਼ਨ ਏਜੰਸੀ ਨੂੰ ਸੌਂਪਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮੋਗਾ ਦੇ ਦਫਤਰ ਜਿਹੜਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਿਆਸ ਬਲਾਕ, ਗਰਾਊਂਡ ਫਲੋਰ, ਕਮਰਾ ਨੰਬਰ ਬੀ-02 ਵਿੱਚ ਸਥਿਤ ਹੈ ਵਿਖੇ ਪਹੁੰਚ ਕਰ ਸਕਦੇ ਹਨ। ਦਫਤਰ ਦਾ ਮੋਬਾਇਲ ਨੰਬਰ 01636 23447 ਹੈ। ਇਸ ਤੋਂ ਇਲਾਵਾ ਪਰਮਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ ਦੇ ਮੋਬਾਇਲ ਨੰਬਰ 95018-22488 ਜਾਂ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਪੁਰੀ ਦੇ ਮੋਬਾਇਲ ਨੰਬਰ 98143-71979 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Check Also

राष्ट्रीय सांख्यिकी कार्यालय (एनएसओ), क्षेत्रीय कार्यालय मोहाली द्वारा Anvesha 2.0″ राज्य स्तरीय सांख्यिकी क्विज़ प्रतियोगिता का सफल आयोजन

जालंधर (अरोड़ा) :- राष्ट्रीय सांख्यिकी कार्यालय (एनएसओ), क्षेत्रीय कार्यालय मोहाली द्वारा राष्ट्रीय सैम्पल सर्वे (NSS) …

Leave a Reply

Your email address will not be published. Required fields are marked *