ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਾਰੂਮਿਤਾ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁੰਮਾਇਦਿਆਂ ਨਾਲ ਮੀਟਿੰਗ

ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਨਾਲ ਸਬੰਧਤ ਸੋਧੀਆਂ ਹਦਾਇਤਾਂ ਤੋਂ ਕਰਵਾਇਆ ਜਾਣੂੰ

ਮੋਗਾ (ਵਿਮਲ) :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੁਆਰਾ ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਦੀ ਨਿਯੁਕਤੀ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਵੋਟਰ ਸੂਚੀ ਦੀ ਤਿਆਰੀ ਅਤੇ ਸੁਧਾਈ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਪਾਰਦਰਸ਼ੀ ਬਣਾਇਆ ਜਾ ਸਕੇ। ਬੂਥ ਲੈਵਲ ਏਜੰਟਾਂ ਨੂੰ ਸਬੰਧਤ ਪੋਲਿੰਗ ਸਟੇਸ਼ਨ ਦੇ ਬੂਥ ਲੈਵਲ ਅਫਸਰਾਂ ਨਾਲ ਕੰਮ ਕਰਨਾ ਹੁੰਦਾ ਹੈ ਅਤੇ ਵੋਟਰ ਸੂਚੀ ਵਿੱਚ ਵੋਟਰਾਂ ਦੇ ਨਾਮ ਸ਼ਾਮਲ ਕਰਨ, ਕਟਵਾਉਣ ਅਤੇ ਸੋਧਣ ਲਈ ਅਰਜੀ ਦੇਣ ਵਿੱਚ ਉਹਨਾਂ ਦੇ ਪੋਲਿੰਗ ਸਟੇਸ਼ਨ ਦੇ ਯੋਗ ਨਾਗਰਿਕਾਂ ਦੀ ਅਗਵਾਈ ਅਤੇ ਮਦਦ ਕਰਨ ਲਈ ਵੀ ਕਿਹਾ ਜਾਂਦਾ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿੰਆਂ ਨਾਲ ਮੀਟਿੰਗ ਕਰਨ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਵਧੇਰੇ ਸਪੱਸ਼ਟਤਾ ਲਈ, ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਦੀ ਨਿਯੁਕਤੀ ਨਾਲ ਸਬੰਧਤ ਸਾਰੀਆਂ ਮੋਜੂਦਾ ਹਦਾਇਤਾਂ ਨੂੰ ਇਕਸਾਰ ਕਰ ਦਿੱਤਾ ਗਿਆ ਹੈ ਅਤੇ ਉਪਰੋਕਤ ਸਾਰੀਆਂ ਮੋਜੂਦਾ ਹਦਾਇਤਾਂ ਦੀ ਥਾਂ ਤੇ ਸੰਸ਼ੋਧਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਹਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਆਪਣੇ ਪ੍ਰਧਾਨ ਜਾਂ ਸਕੱਤਰ ਜਾਂ ਕਿਸੇ ਹੋਰ ਅਹੁਦੇਦਾਰ ਦੁਆਰਾ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਇੱਕ ਜਿਲ੍ਹਾ ਪ੍ਰਤੀਨਿਧੀ ਨੂੰ ਅਧਿਕਾਰਤ ਕਰੇਗੀ। ਬੀ.ਐਲ.ਏ.-1 ਫਾਰਮ ਨੂੰ ਸਿਰਫ ਸਿਆਹੀ ਨਾਲ ਹੀ ਹਸਤਾਖਰ ਕਰਕੇ ਭਰਿਆ ਜਾਣਾ ਹੈ, ਭਾਵ ਅਸਲ ਕਾਪੀ ਹੀ ਈ.ਆਰ.ਓ., ਡੀ.ਈ.ਓ, ਦਫਤਰ ਵਿੱਚ ਜਮ੍ਹਾ ਕਰਵਾਈ ਜਾਣੀ ਹੈ। ਪਾਰਟੀ ਇੱਕ ਜਿਲ੍ਹੇ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਨੂੰ ਅਧਿਕਾਰਤ ਕਰ ਸਕਦੀ ਹੈ, ਖਾਸ ਤੌਰ ਤੇ ਉਨ੍ਹਾਂ ਹਲਕਿਆਂ ਦਾ ਜਿਕਰ ਕਰਦੇ ਹੋਏ ਜਿਨ੍ਹਾਂ ਲਈ ਉਨ੍ਹਾਂ ਨੂੰ ਸਬੰਧਤ ਹਲਕੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਰੇਕ ਪੋਲਿੰਗ ਸਟੇਸ਼ਨ ਲਈ ਬੀ.ਐਲ.ਏ. ਦੀ ਨਿਯੁਕਤੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਅਤਿਅੰਤ ਸਥਿਤੀ ਵਿੱਚ, ਹਰੇਕ ਹਲਕੇ ਲਈ ਵੱਖਰੇ ਨੁਮਾਇੰਦੇ ਬੀ.ਐਲ.ਏ.-2 ਨਿਯੁਕਤ ਕਰਨ ਲਈ ਅਧਿਕਾਰਤ ਹੋ ਸਕਦੇ ਹਨ। ਰਾਜਨੀਤਿਕ ਪਾਰਟੀ ਦਾ ਅਧਿਕਾਰਤ ਜ਼ਿਲ੍ਹਾ ਨੁਮਾਇੰਦਾ ਫਾਰਮ ਆਈ.ਡੀ ਬੀ.ਐਲ.ਏ.-2 ਵਿੱਚ ਹਰੇਕ ਪੋਲਿੰਗ ਸਟੇਸ਼ਨ ਲਈ ਬੂਥ ਲੈਵਲ ਏਜੰਟ ਦੀ ਨਿਯੁਕਤੀ ਕਰੇਗਾ। ਬੂਥ ਲੈਵਲ ਏਜੰਟ ਡਰਾਫਟ ਵੋਟਰ ਸੂਚੀ ਦੇ ਸਬੰਧਿਤ ਭਾਗਾਂ ਦੀ ਇੱਕ ਪ੍ਰਿੰਟ ਕੀਤੀ ਕਾਪੀ ਨੂੰ ਬੂਥ ਲੈਵਲ ਅਫਸਰ ਤੋਂ ਇਕੱਤਰ ਕਰੇਗਾ। ਆਮ ਤੌਰ ਤੇ, ਵੋਟਰ ਸੂਚੀ ਦੇ ਹਰੇਕ ਹਿੱਸੇ ਲਈ ਇੱਕ ਬੂਥ ਲੈਵਲ ਏਜੰਟ (BLA-2) ਨਿਯੁਕਤ ਕੀਤਾ ਜਾ ਸਕਦਾ ਹੈ। ਬੂਥ ਲੈਵਲ ਏਜੰਟ ਨੂੰ ਵੋਟਰ ਸੂਚੀ ਦੇ ਸਬੰਧਿਤ ਹਿੱਸੇ ਵਿੱਚ ਇੱਕ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ, ਜਿਸ ਲਈ ਉਸਨੂੰ ਨਿਯੁਕਤ ਕੀਤਾ ਗਿਆ ਹੈ, ਕਿਉਂਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਬੂਥ ਲੈਵਲ ਏਜੰਟ ਉਸ ਖੇਤਰ ਦੀ ਡਰਾਫਟ ਸੂਚੀ ਵਿੱਚ ਐਂਟਰੀਆਂ ਦੀ ਜਾਂਚ ਕਰੇਗਾ ਜਿੱਥੇ ਉਹ ਰਹਿੰਦਾ ਹੈ ਅਤੇ ਮਰੇ ਹੋਏ ਵਿਅਕਤੀਆਂ/ਸ਼ਿਫਟ ਕੀਤੇ ਗਏ ਵਿਅਕਤੀਆਂ ਦੀਆਂ ਐਂਟਰੀਆ ਦੀ ਪਛਾਣ ਕਰੇਗਾ। ਬੂਥ ਲੈਵਲ ਏਜੰਟ, ਇੱਕ ਵਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ, ਅਜਿਹੀ ਸਮਰੱਥਾ ਵਿੱਚ ਕੰਮ ਕਰਨਾ ਜਾਰੀ ਰੱਖੇਗਾ ਭਾਵੇਂ ਇਹ ਵੋਟਰ ਸੂਚੀ ਦੀ ਰਿਵੀਜਨ ਜਾਂ ਨਨ-ਰਿਵੀਜਨ ਦੀ ਮਿਆਦ ਹੋਵੇ ਅਤੇ ਬੂਥ ਲੈਵਲ ਏਜੰਟ ਵਜੋਂ ਉਸਦੀ ਨਿਯੁਕਤੀ ਬਾਅਦ ਦੇ ਸਾਲਾਂ ਲਈ ਵੀ ਉਦੋਂ ਤੱਕ ਮੰਨਣਯੋਗ ਰਹੇਗੀ ਜਦੋਂ ਤੱਕ ਨਾਮਜਦਗੀ ਸਬੰਧਤ ਰਾਜਨੀਤਿਕ ਪਾਰਟੀ ਦੁਆਰਾ ਸਪੱਸ਼ਟ ਤੌਰ ਤੇ ਵਾਪਸ ਨਹੀਂ ਲਈ ਜਾਂਦੀ। ਸਰਕਾਰ ਜਾਂ ਸਥਾਨਕ ਅਥਾਰਟੀ ਜਾਂ ਪੀ.ਐਸ.ਯੂ ਦੀ ਸੇਵਾ ਵਿੱਚ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਬੂਥ ਲੈਵਲ ਏਜੰਟ ਵਜੋਂ ਕੰਮ ਨਹੀਂ ਕਰ ਸਕਦਾ। ਬੂਥ ਲੈਵਲ ਏਜੰਟ ਸਬੰਧਤ ਬੂਥ ਦੇ ਬੀ.ਐਲ.ਓ ਕੋਲ ਇੱਕ ਦਿਨ ਵਿੱਚ 10 ਅਰਜੀਆਂ ਦਾਇਰ ਕਰ ਸਕਦਾ ਹੈ ਅਤੇ ਪੂਰੀ ਸੁਧਾਈ ਦੌਰਾਨ 30 ਅਰਜੀਆਂ ਦੇ ਸਕਦਾ ਹੈ। ਬੂਥ ਲੈਵਲ ਏਜੰਟ ਸਬੰਧਤ ਬੂਥ ਲੈਵਲ ਅਫਸਰ ਨੂੰ ਅਰਜੀ ਫਾਰਮਾਂ ਦੀ ਸੂਚੀ ਅਤੇ ਇੱਕ ਲਿਖਤੀ ਘੋਸ਼ਣਾ ਦੇ ਨਾਲ ਫਾਰਮ ਜਮ੍ਹਾਂ ਕਰੇਗਾ ਕਿ ਉਸਨੇ ਨੱਥੀ ਅਰਜੀ ਫਾਰਮਾਂ ਵਿੱਚ ਸ਼ਾਮਲ ਵੇਰਵਿਆਂ ਦੀ ਨਿੱਜੀ ਤੌਰ ਤੇ ਪੁਸ਼ਟੀ ਕੀਤੀ ਹੈ ਅਤੇ ਉਹ ਸੰਤੁਸ਼ਟ ਹੈ ਕਿ ਉਹ ਸਹੀ ਹਨ। ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਅਧਿਕਾਰਤ ਬੀ.ਐਲ.ਏ ਨੂੰ ਬੀ.ਐਲ.ਓ. ਦੀ ਅਗਵਾਈ ਹੇਠ ਦਾਅਵਿਆਂ ਅਤੇ ਇਤਰਾਜਾਂ ਦੀ ਪ੍ਰਾਪਤੀ ਲਈ ਆਮ ਤੌਰ ਤੇ ਛੁੱਟੀ ਵਾਲੇ ਦਿਨ ਨਿਸ਼ਚਿਤ ਵਿਸ਼ੇਸ ਮੁਹਿੰਮ ਦੇ ਦਿਨਾਂ ਤੇ ਹਾਜਰ ਹੋਣਾ ਜਰੂਰੀ ਹੋਵੇਗਾ। ਇਹਨਾਂ ਮਿਤੀਆਂ ਤੇ, ਬੀ.ਐਲ.ਓ. ਸਬੰਧਤ ਰਾਜ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਬੀ.ਐਲ.ਏ. ਦੇ ਨਾਲ ਡਰਾਫਟ ਵੋਟਰ ਸੂਚੀ ਦੀ ਜਾਂਚ ਕਰੇਗਾ। ਸੁਧਾਈ ਪ੍ਰਕਿਰਿਆ ਦੇ ਦੌਰਾਨ ਇੱਕ ਬੂਥ ਲੈਵਲ ਏਜੰਟ ਦੀ ਨਿਯੁਕਤੀ ਨੂੰ ਰੱਦ ਨਹੀਂ ਕੀਤਾ ਜਾਵੇਗਾ, ਸਿਵਾਏ ਮੌਤ ਦੇ ਕੇਸਾਂ ਨੂੰ ਛੱਡ ਕੇ, ਜੇਕਰ ਇੱਕ ਨਵੇਂ ਬੂਥ ਲੈਵਲ ਏਜੰਟ ਦੀ ਨਿਯੁਕਤੀ ਅਧਿਕਾਰਤ ਪ੍ਰਤੀਨਿਧੀ ਦੁਆਰਾ ਕੀਤੀ ਜਾਂਦੀ ਹੈ ਤਾਂ ਪਿਛਲੇ ਬੂਥ ਲੈਵਲ ਏਜੰਟ ਨੂੰ ਪਹਿਲਾਂ ਹੀ ਸਪਲਾਈ ਕੀਤੀ ਗਈ ਡਰਾਫਟ ਰੋਲ ਦੀ ਕਾਪੀ ਹੀ ਵਰਤੀ ਜਾਵੇਗੀ।ਜੇਕਰ ਕੋਈ ਸਿਆਸੀ ਪਾਰਟੀ ਚਾਹੇ ਤਾਂ ਉਹ ਬੂਥ ਲੈਵਲ ਏਜੰਟ ਨੂੰ ਨਿਯੁਕਤ ਕਰਨ ਲਈ ਪਾਰਟੀ ਦੁਆਰਾ ਅਧਿਕਾਰਤ ਨੁਮਾਇੰਦੇ ਦੇ ਹਸਤਾਖਰਾਂ ਨਾਲ ਆਪਣੇ ਬੂਥ ਲੈਵਲ ਏਜੰਟ ਨੂੰ ਫੋਟੋ ਵਾਲੇ ਪਛਾਣ ਪੱਤਰ ਵੀ ਜਾਰੀ ਕਰ ਸਕਦੀ ਹੈ।

Check Also

र्व सांसद सुशील रिंकू ने आदमपुर हलके में 2 आरओबी बनाने के लिए रेलमंत्री अश्वनी वैष्णव को सौंपा मांगपत्र

सुशील रिंकू ने आदमपुर विधानसभा हलके के अलावलपुर और भोगपुर में रेलवे आरओबी बनाने की …

Leave a Reply

Your email address will not be published. Required fields are marked *