Wednesday , 3 September 2025

ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 27 ਸੇਵਾਵਾਂ ਅਤੇ ਮਾਲ ਵਿਭਾਗ ਨਾਲ ਸਬੰਧਤ 5 ਹੋਰ ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਮਿਲਣਗੀਆਂ-ਡਿਪਟੀ ਕਮਿਸ਼ਨਰ

ਡੋਰ ਸਟੈਪ ਡਿਲੀਵਰੀ ਰਾਹੀਂ 1076 ‘ਤੇ ਵੀ ਉਪਲਬਧ ਰਹਿਣਗੀਆਂ ਸੇਵਾਵਾਂ

ਮੋਗਾ (ਵਿਮਲ) :- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਮਾਲ ਵਿਭਾਗ ਨਾਲ ਸਬੰਧਤ 5 ਹੋਰ ਸੇਵਾਵਾਂ ਅਤੇ ਡਰਾਈਵਿੰਗ ਲਾਇਸੰਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਮੁਹਈਆ ਕਰਾਈਆਂ ਹਨ। ਇਨ੍ਹਾਂ ਸੇਵਾਵਾਂ ਵਿਚ 15 ਸੇਵਾਵਾਂ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਅਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਹਨ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਹੁਣ ਡੀਡ ਰਜਿਸਟ੍ਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ-ਪੜਤਾਲ ਲਈ ਡੀਡ ਜਮ੍ਹਾਂ ਕਰਨੀ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਲਈ ਬੇਨਤੀ (ਵਿਰਾਸਤ ਜਾਂ ਰਜਿਸਟਰਡ ਡੀਡ ਦੇ ਆਧਾਰ ‘ਤੇ, ਰਪਟਾਂ ਦੇ ਦਾਖ਼ਲੇ ਲਈ ਬੇਨਤੀ (ਅਦਾਲਤੀ ਆਦੇਸ਼ਾਂ, ਬੈਂਕ ਕਰਜ਼ੇ ਦੇ ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ/ਗਿਰਵੀਨਾਮੇ ਦੀ ਮੁਆਫ਼ੀ ਨਾਲ ਸਬੰਧਤ), ਫਰਦ ਬਦਰ ਲਈ ਬੇਨਤੀ (ਰਿਕਾਰਡ ਵਿੱਚ ਸੁਧਾਰ), ਡਿਜੀਟਲ ਤੌਰ ‘ਤੇ ਦਸਤਖਤ ਕੀਤੀ ਫਰਦ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ 15 ਅਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 12 ਸੇਵਾਵਾਂ ਸੇਵਾ ਕੇਂਦਰਾਂ ਤੋਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੰਸ ਨਾਲ ਸਬੰਧਤ ਸੇਵਾਵਾਂ ਵਿੱਚ ਲਰਨਰ ਲਾਇੰਸਸ ਨਾਲ ਸਬੰਧਤ ਸੇਵਾਵਾਂ, ਜਿਵੇਂ ਕਿ ਨਵੀਂ ਅਰਜ਼ੀ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਡੁਪਲੀਕੇਟ ਲਰਨਰ ਲਾਇਸੰਸ ਤੋਂ ਇਲਾਵਾ ਡਰਾਇੰਵਿੰਗ ਲਾਇੰਸਸ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੰਸ, ਨਵਿਆਉਣ ਸਬੰਧੀ (ਜਿਥੇ ਟੈਸਟ ਟਰੈਕ ਜਾਣ ਦੀ ਜ਼ਰੂਰਤ ਨਹੀਂ), ਰਿਪਲੇਸਮੈਂਟ, ਪਤੇ ਦੀ ਤਬਦੀਲੀ, ਨਾਮ ਦੀ ਤਬਦੀਲੀ, ਜਨਮ ਮਿਤੀ ਦੀ ਦਰੁਸਤੀ, ਡਰਾਈਵਿੰਗ ਲਾਇਸੰਸ ਐਕਸਟ੍ਰੈਕਟ ਪ੍ਰੀਵੀਜ਼ਨਿੰਗ, ਲਾਇੰਸਸ ਸਰੈਂਡਰ, ਪਬਲਿਕ ਸਰਵਿਸ ਵਹੀਕਲ ਦਾ ਬੈਜ, ਕਡੰਕਟਰ ਲਾਇਸੰਸ ਦਾ ਨਵੀਨੀਕਰਨ, ਲਰਨਰ ਲਾਇਸੰਸ ਦੀ ਮਿਆਦ ਵਿੱਚ ਵਾਧਾ ਆਦਿ ਸ਼ਾਮਲ ਹਨ। ਆਰ ਸੀ ਨਾਲ ਸਬੰਧਤ ਸੇਵਾਵਾਂ ਵਿੱਚ ਡੁਪਲੀਕੇਟ ਆਰ.ਸੀ, ਗੈਰ-ਵਪਾਰਕ ਵਾਹਨ ਦੀ ਮਾਲਕੀ ਤਬਦੀਲੀ, ਹਾਇਰ ਪਰਚੇਜ਼ ਦੀ ਨਿਰੰਤਰਤਾ (ਮਾਲਕੀ ਤਬਦੀਲੀ/ਨਾਮ ਤਬਦੀਲੀ ਦੀ ਸੂਰਤ ਵਿੱਚ), ਹਾਇਰ ਪਰਚੇਜ਼ ਐਗਰੀਮੈਂਟ ਦੀ ਇੰਨਡੋਰਸਮੈਂਟ, ਵਪਾਰਕ ਵਾਹਨਾਂ ਦਾ ਫਿਟਨੈਂਸ ਸਰਟੀਫਿਕੇਟ (ਭਾਰੇ/ ਮੀਡੀਅਮ/ਤਿੰਨ ਪਹੀਆ/ ਚਾਰ ਪਹੀਆ/ਐਲ.ਐਮ.ਵੀ), ਵਧੀਕ ਲਾਈਫ ਟਾਈਮ ਟੈਕਸ ਦੀ ਅਦਾਇਗੀ (ਮਾਲਕੀ ਤਬਦੀਲੀ ਦੀ ਸੂਰਤ ਵਿੱਚ), ਆਰ.ਸੀ. ਦੇ ਵੇਰਵੇ ਦੇਖਣੇ, ਆਰ.ਸੀ. ਲਈ ਐਨ.ਓ.ਸੀ, ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ ਵਿਚ ਮੋਬਾਇਲ ਨੰਬਰ ਦਾ ਅਪਡੇਟ, ਆਰ.ਸੀ. ਵਿਚ ਪਤੇ ਦੀ ਤਬਦੀਲੀ ਆਦਿ ਸ਼ਾਮਲ ਹਨ। ਓਨ੍ਹਾਂ ਦੱਸਿਆ ਕਿ ਜੋ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ, ਉਹ ਫੋਨ ਨੰਬਰ 1076 ਡਾਇਲ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਡੋਰ ਸਟੈਪ ਡਿਲੀਵਰੀ ਪ੍ਰਾਪਤ ਕਰ ਸਕਦੇ ਹਨ।

Check Also

राष्ट्रपति ने सिटी यूनियन बैंक के 120वें स्थापना दिवस समारोह की शोभा बढ़ाई

बैंकिंग उद्योग भारत के विकास की गाथा में महत्वपूर्ण भूमिका निभाता है: राष्ट्रपति मुर्मु दिल्ली/जालंधर …

Leave a Reply

Your email address will not be published. Required fields are marked *