18 ਜੁਲਾਈ ਨੂੰ ਪੜਤਾਲ,19 ਜੁਲਾਈ ਨੂੰ ਵਾਪਿਸ ਲਈ ਜਾ ਸਕਣਗੀਆਂ ਨਾਮਜਦਗੀਆਂ-ਏ.ਡੀ.ਸੀ.
ਮੋਗਾ (ਵਿਮਲ) :- ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ 1 ਸਰਪੰਚ ਅਤੇ 46 ਪੰਚਾਂ ਦੀਆਂ ਖਾਲੀ ਸੀਟਾਂ ਭਰਨ ਲਈ ਚੋਣਾਂ ਨਾਲ ਸਬੰਧਤ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ। ਅੱਜ ਅਖੀਰਲੇ ਦਿਨ ਭਾਵ ਮਿਤੀ 17 ਜੁਲਾਈ ਨੂੰ ਸਰਪੰਚ ਲਈ 4 ਅਤੇ ਪੰਚ ਲਈ 42 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਭਰੇ ਗਏ। ਇਸ ਨਾਲ ਸਰਪੰਚਾਂ ਲਈ ਕੁੱਲ 6 ਅਤੇ ਪੰਚਾਂ ਲਈ ਕੁੱਲ 69 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਭਰੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਮੋਗਾ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਹੁਣ ਤੱਕ ਮੋਗਾ 1 ਬਲਾਕ ਵਿੱਚ ਪੰਚਾਂ ਲਈ 26 ਉਮੀਦਵਾਰਾਂ, ਮੋਗਾ-2 ਬਲਾਕ ਵਿੱਚ ਪੰਚਾਂ ਲਈ 7 ਉਮੀਦਵਾਰਾਂ ਅਤੇ ਬਾਘਾਪੁਰਾਣਾ ਬਲਾਕ ਵਿੱਚ 8 ਉਮੀਦਵਾਰਾਂ ਨੇ ਪੰਚਾਂ ਲਈ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਧਰਮਕੋਟ ਐਟ ਕੋਟ ਈਸੇ ਖਾਂ ਬਲਾਕ ਵਿੱਚ ਪੰਚ ਲਈ 28 ਅਤੇ ਸਰਪੰਚ ਲਈ 6 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਭਰੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਗ੍ਰਾਮ ਪੰਚਾਇਤੀ ਚੋਣਾਂ ਨੂੰ ਪਾਰਦਰਸ਼ੀ ਅਤੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਪ੍ਰਾਪਤ ਹੋਈਆਂ ਕੁੱਲ ਨਾਮਜਦਗੀਆਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ 3 ਵਜੇ ਤੱਕ ਨਾਮਜਦਗੀਆਂ ਵਾਪਿਸ ਲਈਆਂ ਜਾ ਸਕਣਗੀਆਂ। ਉਹਨਾਂ ਦੱਸਿਆ ਕਿ ਮੋਗਾ-1 ਬਲਾਕ ਵਿੱਚ ਵਿੱਚ ਤਾਰੇਵਾਲਾ ਨਵਾਂ ਦੇ ਵਾਰਡ 1 ਤੇ 5, ਬੁੱਧ ਸਿੰਘ ਵਾਲਾ ਦੇ ਵਾਰਡ 7, ਮੰਡੀਰਾਂ ਵਾਲਾ ਪੁਰਾਣਾ ਦੇ ਵਾਰਡ 4, ਮੰਡੀਰਾਂਵਾਲਾ ਨਵਾਂ ਦੇ ਵਾਰਡ ਨੰਬਰ 2, ਚੜਿੱਕ ਪੱਤਰ ਸਰਕਾਰ ਦੇ ਵਾਰਡ ਨੰਬਰ 7, ਬਹੋਨਾ ਦੇ ਵਾਰਡ ਨੰਬਰ 1,2,3,4,7,9 ਵਿੱਚ, ਤਲਵੰਡੀ ਭੰਗੇਰੀਆਂ ਦੇ ਵਾਰਡ ਨੰਬਰ 2,4 ਵਿੱਚ, ਚੂਹੜਚੱਕ ਦੇ ਵਾਰਡ ਨੰਬਰ 8 ਵਿੱਚ, ਮੱਲੀਆਂ ਵਾਲਾ ਦੇ ਵਾਰਡ ਨੰਬਰ 2 ਵਿੱਚ ਪੰਚਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਬਲਾਕ ਮੋਗਾ-2 ਦੇ ਚੋਟੀਆਂ ਖੁਰਦ ਦੇ ਵਾਰਡ ਨੰਬਰ 2, ਭੇਖਾ ਦੇ ਵਾਰਡ ਨੰਬਰ 1, ਵੱਡਾ ਘਰ ਦੇ ਵਾਰਡ ਨੰਬਰ 1, ਸਾਫੂਵਾਲਾ ਦੇ ਵਾਰਡ ਨੰਬਰ 3, ਸਿੰਘਾਂਵਾਲਾ ਦੇ ਵਾਰਡ ਨੰਬਰ 2, ਮੋਠਾਂਵਾਲੀ ਦੇ ਵਾਰਡ ਨੰਬਰ 5, ਗੱਜਣਵਾਲਾ ਦੇ ਵਾਰਡ ਨੰਬਰ 6 ਵਿੱਚ ਪੰਚੀ ਚੋਣਾਂ ਹੋਣਗੀਆਂ। ਬਲਾਕ ਬਾਘਾਪੁਰਾਣਾ ਦੇ ਆਲਮਵਾਲਾ ਦੇ ਵਾਰਡ ਨੰਬਰ 1, ਸ਼੍ਰੀ ਹਰਗੋਬਿੰਦਸਰ ਦੇ ਵਾਰਡ ਨੰਬਰ 4, ਰੋਡੇ ਸਰਜਾ ਦੇ ਵਾਰਡ ਨੰਬਰ 8, ਸਾਹੋਕੇ ਦੇ ਵਾਰਡ ਨੰਬਰ 5, ਗੁਲਾਬ ਸਿੰਘ ਵਾਲਾ ਦੇ ਵਾਰਡ ਨੰਬਰ 7 ਵਿੱਚ ਪੰਚੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬਲਾਕ ਧਰਕਮੋਟ ਐਟ ਕੋਟ ਈਸੇ ਖਾਂ ਦੇ ਫਤਹਿਉਲਾ ਸ਼ਾਹਾਵਾਲਾ ਦੇ ਵਾਰਡ ਨੰਬਰ 1, ਮਲਕ ਕੰਗਾਂ ਦੇ ਵਾਰਡ ਨੰਬਰ 5, ਨਿਹਾਲਗੜ੍ਹ ਦੇ ਵਾਰਡ ਨੰਬਰ 4,5, ਬਸਤੀ ਦਿਵਾਨ ਸਿੰਘ ਦੇ ਵਾਰਡ ਨੰਬਰ 1, ਕੜਿਆਲ ਦੇ ਵਾਰਡ ਨੰਬਰ 5,6, ਕਿਸ਼ਨਪੁਰਾ ਕਲਾਂ ਦੇ ਵਾਰਡ ਨੰਬਰ 4, ਤਲਵੰਡੀ ਮੱਲ੍ਹੀਆਂ ਦੇ ਵਾਰਡ ਨੰਬਰ 1, ਪਰਲੀਵਾਲਾ ਦੇ ਵਾਰਡ ਨੰਬਰ 2, ਪ੍ਰੀਤਮ ਨਗਰ ਦੇ ਵਵਾਰਡ ਨੰਬਰ 5, ਛੰਬ ਦੇ ਵਾਰਡ ਨੰਬਰ 3,4, ਮੇਲਕ ਅਕਾਲੀਆਂ ਦੇ ਵਾਰਡ ਨੰਬਰ 2, ਗੱਟੀ ਜੱਟਾਂ ਦੇ ਵਾਰਡ 4, ਇੰਦਰਗੜ੍ਹ ਦੇ ਵਾਰਡ ਨੰਬਰ 9 ਵਿੱਚ ਪੰਚੀ ਅਤੇ ਦੱਤਾ ਪਿੰਡ ਵਿੱਚ ਸਰਪੰਚੀ ਦੀਆਂ ਚੋਣਾ
ਕਰਵਾਈਆਂ ਜਾਣਗੀਆਂ।