‘ਫੋਕ ਪੰਜਾਬ ਭੰਗੜਾ ਅਕੈਡਮੀ’ ਜਲੰਧਰ ਦੀ ਜੂਨੀਅਰ ਟੀਮ ਨੇ ਇੰਗਲੈਂਡ ਦੀ ਧਰਤੀ ‘ਤੇ ਮਾਰੀਆਂ ਮੱਲਾਂ

ਜਲੰਧਰ/ਅਰੋੜਾ -‘ਜਲੰਧਰ ਦੇ ਨੌਜਵਾਨਾਂ ਨੇ ਇੱਕ ਵਾਰ ਫਿਰ ਤੋਂ ਵਿਦੇਸ਼ੀ ਧਰਤੀ ਉੱਤੇ ਆਪਣੇ ਸ਼ਹਿਰ ਦਾ ਨਾਮ ਚਮਕਾਇਆ ਹੈ। ਇੰਗਲੈਂਡ ਦੇ ਆਇਲਸਬਰੀ ਦੇ ਐਕਸਚੇਂਜ ਸਟ੍ਰੀਟ ਵਿਖੇ ਸਥਿਤ ਆਇਲਸਬਰੀ ਵਾਟਰਸਾਈਡ ਥੀਏਟਰ ਵਿੱਚ ਬੀਤੇ ਦਿਨੀ ਭੰਗੜਾ ਵਿਰਸਾ ਫੈਸਟੀਵਲ ਆਯੋਜਿਤ ਕਰਵਾਇਆ ਗਿਆ।

ਜਿੱਥੇ ਇਸ ਭੰਗੜਾ ਫੈਸਟੀਵਲ ਵਿੱਚ ਦੇਸ਼-ਵਿਦੇਸ਼ ਤੋਂ ਕਈ ਟੀਮਾਂ ਨੇ ਭਾਗ ਲਿਆ ਉੱਥੇ ਇਸ ਵਿੱਚ ਜਲੰਧਰ ਦੀ ‘ਫੋਕ ਪੰਜਾਬ ਭੰਗੜਾ ਅਕੈਡਮੀ’ ਦੀ ਜੂਨੀਅਰ ਟੀਮ ਨੇ ਵੀ ਸ਼ਿਰਕਤ ਕੀਤੀ। ਟੀਮ ਦੇ ਕੋਚ ਜਸਪ੍ਰੀਤ ਸਿੰਘ ਅਤੇ ਜਸਦੀਪ ਸਿੰਘ, ਸਰਬਦੀਪ ਸਿੰਘ ਅਤੇ ਵੀਪੀ ਭੰਗੜਾ ਇੰਗਲੈਂਡ ਦੀ ਅਣਥੱਕ ਸਦਕਾ ਜੂਨੀਅਰ ਫੋਕ ਪੰਜਾਬ ਭੰਗੜਾ ਟੀਮ ਨੇ ਇਸ ਭੰਗੜਾ ਫੈਸਟੀਵਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਜਲੰਧਰ ਵਾਸੀਆਂ ਦਾ ਮਾਣ ਵਧਾਇਆ ਹੈ।

Check Also

ਵੋਟਰਾਂ ਲਈ ਮੱਦਦਗਾਰ ਸਾਬਿਤ ਹੋਵੇਗੀ “ਬੁੱਕ ਏ ਕਾਲ ਵਿੱਦ ਬੀ.ਐਲ.ਓ” ਆਪਸ਼ਨ- ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ (ਵਿਮਲ) :- ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲੀਅਤ ਲਈ ‘ਬੁੱਕ ਏ ਕਾਲ ਵਿੱਦ …

Leave a Reply

Your email address will not be published. Required fields are marked *