ਜ਼ਿਲ੍ਹਾ ਮੋਗਾ ਵਿੱਚ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਦੀ ਸ਼ੁਰੂਆਤ

ਬਾਲ ਮਜਦੂਰੀ ਦਾ ਕੇਸ ਮਿਲਣ ਤੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਆਰੰਭੀ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ “ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 2016” ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਸੁਚੱਜੀ ਦੇਖ ਰੇਖ ਵਿੱਚ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਹੁਕਮਾਂ ਉੱਤੇ ਜ਼ਿਲ੍ਹਾ ਮੋਗਾ ਵਿੱਚੋਂ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਤਮ ਕਰਨ ਲਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਪਤਾਹ 20 ਜੂਨ ਤੱਕ ਮਨਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਉਕਤ ਨੂੰ ਲਾਗੂ ਕਰਾਉਣ ਲਈ ਮੋਗਾ ਪੁਲਿਸ, ਸਮੂਹ ਐਸ ਡੀ ਐਮਜ, ਸਿਵਲ ਸਰਜਨ, ਸਹਾਇਕ ਡਾਇਰੈਕਟਰ ਫੈਕਟਰੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ ਅਤੇ ਲੇਬਰ ਇੰਫੋਰਸਮੈਂਟ ਅਫ਼ਸਰ ਅਤੇ ਕਿਰਤ ਇੰਸਪੈਕਟਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸਤੇ ਕਾਰਵਾਈ ਕਰਦੇ ਹੋਏ ਲੇਬਰ ਇੰਫੋਰਸਮੈਂਟ ਅਫ਼ਸਰ ਕਰਨ ਗੋਇਲ ਅਤੇ ਕਿਰਤ ਵਿਭਾਗ, ਪੁਲਿਸ ਵਿਭਾਗ, ਬਾਲ ਸੁਰੱਖਿਆ ਯੁਨਿਟ ਆਦਿ ਦੇ ਨੁਮਾਦਿਆਂ ਵੱਲੋਂ ਮੋਗਾ ਸ਼ਹਿਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਲੇਬਰ ਇੰਫੋਰਸਮੈਂਟ ਅਫ਼ਸਰ ਕਰਨ ਗੋਇਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਕਿਸ਼ੋਰ ਕਿਰਤੀ ਕੰਮ ਕਰਦਾ ਪਾਇਆ ਗਿਆ ਅਤੇ ਟੀਮ ਵੱਲੋਂ ਪ੍ਰਬੰਧਕਾਂ ਖਿਲਾਫ ਮੌਕੇ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ। ਉਹਨਾਂ ਦੱਸਿਆ ਕਿ ਟੀਮ ਵੱਲੋਂ ਜਾਗਰੂਕਤਾ ਵੀ ਫੈਲਾਈ ਜਾਦੀ ਹੈ ਕਿ ਜੇਕਰ ਕੋਈ ਵੀ ਬਾਲ ਜਾਂ ਕਿਸ਼ੋਰ ਕਿਸੇ ਕੋਲ ਕੰਮ ਲਈ ਆਉਂਦਾ ਹੈ, ਤਾਂ ਪ੍ਰਬੰਧਕਾਂ ਵੱਲੋਂ ਉਸਨੂੰ ਕੰਮ ਤੇ ਰੱਖਣ ਦੀ ਬਜਾਇ ਪੜ੍ਹਾਈ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਸਪਤਾਹ ਦੌਰਾਨ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਵਾਂ, ਜਿੱਥੇ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ ਕਰਵਾਈ ਜਾਂਦੀ ਹੈ, ਉੱਤੇ ਅਚਾਨਕ ਛਾਪੇ ਮਾਰੇ ਜਾ ਰਹੇ ਹਨ। ਲੱਭੇ ਗਏ ਬਾਲ ਅਤੇ ਕਿਸ਼ੋਰ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਖ਼ਿਲਾਫ਼ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਕਾਰੋਬਾਰੀਆਂ, ਸੰਸਥਾਵਾਂ ਆਦਿ ਨੂੰ ਦੱਸਿਆ ਕਿ ਬਾਲ ਮਜਦੂਰੀ ਕਾਨੂੰਨੀ ਅਪਰਾਧ ਹੈ ਇਸਤੋਂ ਦੂਰ ਰਿਹਾ ਜਾਵੇ ਇਸ ਅਪਰਾਧ ਲਈ ਜੁਰਮਾਨਾ ਅਤੇ ਸਜਾ ਦੋਨੋਂ ਹੋ ਸਕਦੇ ਹਨ।

Check Also

कमिश्नरेट पुलिस जालंधर ने 4 स्नैचरों को किया गिरफ्तार, 11 मोबाइल फोन, सोने के आभूषण और 2 वाहन बरामद

जालंधर (अरोड़ा) :- पुलिस कमिश्नर धनप्रीत कौर के नेतृत्व में कमिश्नरेट पुलिस जालंधर ने स्नैचिंग …

Leave a Reply

Your email address will not be published. Required fields are marked *