ਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾ ਬਾਰੇ ਸਰਪੰਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ-ਡਿਪਟੀ ਕਮਿਸ਼ਨਰ

ਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾ ਤਹਿਤ ਵੱਖ-ਵੱਖ ਪਿੰਡਾਂ ਦੇ ਸਰਪੰਚ, ਬੀ.ਡੀ.ਪੀ.ਓਜ਼, ਪੇਡਾ ਦੇ ਅਧਿਕਾਰੀਆਂ ਨਾਲ ਹੋਈ ਰੀਵਿਊ ਮੀਟਿੰਗ ਸਭ ਤੋਂ ਵੱਧ ਸੋਲਰ ਪਾਵਰ ਪੈਦਾ ਵਾਲੇ ਪਿੰਡ ਨੂੰ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਮਿਲੇਗੀ ਗਰਾਂਟ

ਮੋਗਾ (ਵਿਮਲ):- ਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾʼ ਅਧੀਨ ਮੋਗਾ ਜ਼ਿਲ੍ਹੇ ਦੇ ਅੱਠ ਪਿੰਡ ਚੁਣੇ ਗਏ ਹਨ, ਜਿਹਨਾਂ ਦੀ ਆਬਾਦੀ 5 ਹਜਾਰ ਤੋਂ ਉਪਰ ਹੈ। ਇਹਨਾਂ ਪਿੰਡਾਂ ਵਿੱਚ ਸੋਲਰ ਮੁਕਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਬੀ.ਡੀ.ਓ.ਜ, ਡੀ.ਐਮ. ਪੇਡਾ ਦਿਲਪ੍ਰੀਤ ਸਿੰਘ ਤੋਂ ਪੀ.ਐਮ. ਸੁਰਯਾ ਘਰ ਮੁਫਤ ਬਿਜਲੀ ਯੋਜਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਚੁਣੇ ਗਏ ਪਿੰਡਾਂ ਵਿੱਚ ਬਲਾਕ ਮੋਗਾ-1 ਵਿੱਚ ਪਿੰਡ ਡਾਲਾ, ਦੌਧਰ ਸ਼ਰਕੀ, ਬਲਾਕ ਬਾਘਾਪੁਰਾਣਾ ਵਿੱਚ ਘੋਲੀਆ ਕਲਾਂ, ਬਲਾਕ ਨਿਹਾਲ ਸਿੰਘ ਵਾਲਾ ਵਿੱਚ ਬਿਲਾਸਪੁਰ, ਪੱਤੋ ਹੀਰਾ ਸਿੰਘ , ਬਲਾਕ ਮੋਗਾ 2 ਵਿੱਚ ਡਰੋਲੀ ਭਾਈ, ਬਲਾਕ ਕੋਟ ਈਸੇ ਖਾਂ ਵਿੱਚ ਫਤਹਿਗੜ੍ਹ ਕੋਰੋਟਾਣਾ ਤੇ ਕਿਸ਼ਨਪੁਰਾ ਕਲਾਂ ਦੇ ਵੱਧ ਸੋਲਰ ਲਗਾਉਣ ਦੇ ਮੁਕਾਬਲੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਸਭ ਤੋਂ ਵੱਧ ਸੋਲਰ ਲਗਾਉਣ ਅਤੇ ਸੋਲਰ ਪਾਵਰ ਪੈਦਾ ਕਰਨ ਵਾਲੇ ਪਿੰਡ ਨੂੰ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਜਾਵੇਗੀ। ਇਹ ਮੁਕਾਬਲੇ 4 ਸਤੰਬਰ, 2025 ਤੱਕ ਚੱਲਣਗੇ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਨਿੱਜੀ ਤੌਰ ਤੇ ਜਾਣੂੰ ਕਰਵਾਇਆ ਜਾਵੇ।

Check Also

स्वतंत्रता दिवस की तैयारियाँ को लेकर डिप्टी कमिश्नर ने अधिकारियों के साथ की उच्चस्तरीय बैठक

आयोजन के उचित प्रबंधों के लिए अधिकारियों को सौंपी गई ज़िम्मेदारियाँ कहा, स्वतंत्रता दिवस पूरे …

Leave a Reply

Your email address will not be published. Required fields are marked *