ਨਗਰ ਨਿਗਮ ਵੱਲੋਂ ਰਾਤ ਨੂੰ ਸਬੰਧਤ ਇਲਾਕੇ ਵਿੱਚ ਕੀਤੀ ਜਾ ਰਹੀ ਡੀਸਿਲਟਿੰਗ-ਪਵਨਪ੍ਰੀਤ ਸਿੰਘ

ਮੋਗਾ (ਵਿਮਲ) :- ਸਹਾਇਕ ਨਿਗਮ ਇੰਜੀਨੀਅਰ ਪਵਨਪ੍ਰੀਤ ਸਿੰਘ ਦੱਸਿਆ ਕਿ ਪਿਛਲੇ ਦਿਨੀਂ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 27 ਦੇ ਸੀਵਰੇਜ ਸਿਸਟਮ ਵਿੱਚ ਸਮੱਸਿਆ ਆ ਗਈ ਸੀ। ਇਸਦਾ ਪਤਾ ਲੱਗਣ ਤੇ ਤੁਰੰਤ ਪ੍ਰਭਾਵ ਨਾਲ ਲੋੜੀਂਦੀ ਮਸ਼ੀਨਰੀ ਸਮੇਤ ਸਟਾਫ ਲਗਾ ਦਿੱਤਾ ਗਿਆ ਹੈ। ਇਸ ਸਮੇਂ ਇਸ ਵਾਰਡ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਬਹੁਤ ਹੱਦ ਤੱਕ ਹੋ ਗਿਆ ਹੈ।

ਦਫਤਰ ਵੱਲੋਂ ਲਗਾਤਾਰ ਰਾਤ ਨੂੰ ਵੀ ਸਬੰਧਤ ਇਲਾਕੇ ਵਿੱਚ ਡੀਸਿਲਟਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਮੋਗਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਵਾਸੀਆਂ ਨੂੰ ਉਚ ਦਰਜੇ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਦਿੱਤਾ ਜਾਵੇਗਾ।

Check Also

कैबिनेट मंत्री ने के.पी.नगर की पार्क के सौंदर्यीकरण कार्य का रखा नींव पत्थर

6.5 लाख रुपये की लागत से पार्क के सौंदर्यीकरण के कार्य को किया जाएगा पूरा …

Leave a Reply

Your email address will not be published. Required fields are marked *