ਨੈਸ਼ਲੇ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਸ਼ਾਮ 6 ਵਜ੍ਹੇ ਹੋਵੇਗੀ ਬਲੈਕਆਊਟ ਡਰਿੱਲ

ਲੋਕ ਘਬਰਨਾਉਣ ਨਾ , ਇਹ ਡਰਿੱਲ ਇਕ ਅਭਿਆਸ ਦੇ ਤੌਰ ਤੇ ਕੀਤੀ ਜਾਵੇਗੀ- ਵਧੀਕ ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਦੱਸਿਆ ਕਿ ਕਿਸੇ ਵੀ ਅਗਾਊਂ ਸਥਿਤੀ ਨਾਲ ਨਜਿੱਠਣ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਨੈਸ਼ਲੇ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਸ਼ਾਮ 6 ਵਜ੍ਹੇ ਮੋਕ ਡਰਿੱਲ ਕੀਤੀ ਜਾਣੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ, ਬਲਕਿ ਜ਼ਿਲ੍ਹਾ ਪ੍ਸ਼ਾਸਨ ਨੂੰ ਸਹਿਯੋਗ ਕਰਨ ਅਤੇ ਬਲੈਕਆਊਟ ਡਰਿੱਲ ਦੌਰਾਨ ਲਾਈਟ ਵਗੈਰਾ ਬੰਦ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਬਲੈਕਆਊਟ ਪੋ੍ਟੋਕਾਲ ਦੌਰਾਨ ਸਾਇਰਨ ਵੱਜੇਗਾ, ਜਿਸਦੀ ਹਰੇਕ ਨਾਗਰਿਕ ਵੱਲੋਂ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 31 ਮਈ ਸ਼ਾਮ ਨੂੰ ਕੀਤੇ ਜਾਣ ਵਾਲੇ ਬਲੈਕਆਊਟ ਡਰਿੱਲ ਦਾ ਮਕਸਦ ਭਵਿੱਖ ਅੰਦਰ ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਇਕ ਅਭਿਆਸ ਹੈ।

Check Also

सिरसा में नशा उन्मूलन, पर्यावरण संरक्षण और समाज में मीडिया की भूमिका पर ‘वार्ता’ का आयोजन

सकारात्मक रिपोर्टिंग एवं सामूहिक प्रयास से समाज में बदलाव संभव: उपायुक्त शांतनु शर्मामीडिया संवेदनशीलता अपनाते …

Leave a Reply

Your email address will not be published. Required fields are marked *